Thursday, April 16, 2026
spot_img
spot_img

Bathinda ’ਚ IPL Fan Park ਦੇਖਣ ਪੁੱਜੇ ਹਜ਼ਾਰਾਂ ਕ੍ਰਿਕਟ ਪ੍ਰੇਮੀ,Mayor Mehta ਨੇ ਕੀਤਾ ਸੰਬੋਧਨ

Date:

spot_img

👉ਬਠਿੰਡਾ ਸਮੇਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਦਦ ਕਰ ਰਹੇ ਹਨ ਅਜਿਹੇ ਪ੍ਰੋਗ੍ਰਾਮ:ਮੇਅਰ ਮਹਿਤਾ
👉ਬੀਸੀਸੀਆਈ ਫੈਨ ਪਾਰਕ ਵਿਖੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਮੁਫਤ ਗਤੀਵਿਧੀਆਂ ਦਾ ਆਯੋਜਨ

Bathinda News: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ, ਬੀਸੀਸੀਆਈ ਵੱਲੋਂ 19 ਅਤੇ 20 ਅਪ੍ਰੈਲ ਨੂੰ ਲਗਾਤਾਰ ਦੂਜੀ ਵਾਰ ਬਠਿੰਡਾ ਵਿੱਚ ਆਈਪੀਐਲ ਫੈਨ ਪਾਰਕ ਦਾ ਆਯੋਜਨ ਕੀਤਾ ਗਿਆ। ਉਕਤ ਦੋ ਦਿਨਾਂ ਵਿੱਚ 4 ਆਈਪੀਐਲ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਉਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਕ੍ਰਿਕਟ ਪ੍ਰੇਮੀ ਪਹੁੰਚੇ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੀ ਫੈਨ ਪਾਰਕ ਦੇ ਪਹਿਲੇ ਦਿਨ ਦੂਜੇ ਆਈਪੀਐਲ ਕ੍ਰਿਕਟ ਮੈਚ ਦਾ ਸਿੱਧਾ ਪ੍ਰਸਾਰਣ ਦੇਖਣ ਲਈ ਪਹੁੰਚੇ ਅਤੇ ਲਾਈਵ ਪ੍ਰਸਾਰਣ ਦਾ ਆਨੰਦ ਮਾਣਿਆ। ਇਸ ਦੌਰਾਨ ਉਹ ਬੈੱਟ ਫਾਸਟ ਅਤੇ ਹੋਰ ਖੇਡਾਂ ਦਾ ਵੀ ਹਿੱਸਾ ਬਣੇ।

ਇਹ ਵੀ ਪੜ੍ਹੋ ਮਲੋਟ ’ਚ ਜੈਲਦਾਰ ‘ਪਿਉੂ-ਪੁੱਤ’ ਦੇ ਕਾਤਲਾਂ ਵਿਰੁਧ ਧੀ ਦੇ ਬਿਆਨਾਂ ’ਤੇ ਪਰਚਾ ਦਰਜ਼ 

ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਬੀਸੀਸੀਆਈ ਦੁਆਰਾ ਆਯੋਜਿਤ ਦੋ ਲੱਕੀ ਡਰਾਅ ਵੀ ਕੱਢੇ ਤੇ ਦੋ ਜੇਤੂ ਕ੍ਰਿਕਟ ਪ੍ਰੇਮੀਆਂ ਨੂੰ ਕ੍ਰਿਕਟ ਖਿਡਾਰੀਆਂ ਦੇ ਦਸਤਖਤ ਵਾਲੀਆਂ ਦੋ ਜਰਸੀਆਂ ਭੇਟ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟ ਪ੍ਰੇਮੀਆਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਬਠਿੰਡਾ ਸ਼ਹਿਰ ਲਈ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਲਗਾਤਾਰ ਦੂਜੀ ਵਾਰ ਬਠਿੰਡਾ ਨੂੰ ਦੇਸ਼ ਦੇ 50 ਸ਼ਹਿਰਾਂ ਵਿੱਚ ਬੀਸੀਸੀਆਈ ਵੱਲੋਂ ਆਯੋਜਿਤ ਕੀਤੇ ਜਾ ਰਹੇ ਆਈਪੀਐਲ ਫੈਨ ਪਾਰਕ ਲਈ ਸਥਾਨ ਦਿੱਤਾ ਗਿਆ ਹੈ, ਜਿਸ ਵਿੱਚ ਦਰਸ਼ਕਾਂ ਨੂੰ ਬਿਲਕੁਲ ਮੁਫ਼ਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋਂ 4 ਕਰੋੜ ਦੀ ਕੀਮਤ ਦੀਆਂ 12 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਸ਼ੀਸੀਆ ਬਰਾਮਦ

ਉਨ੍ਹਾਂ ਕਿਹਾ ਕਿ ਬਠਿੰਡਾ ਸਮੇਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ, ਜਦੋਂ ਕਿ ਮਹਿਤਾ ਪਰਿਵਾਰ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਵੀ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਸਟੇਡੀਅਮ ਲਈ ਬਠਿੰਡਾ ਵਿੱਚ ਜ਼ਮੀਨ ਖਰੀਦੀ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਬਠਿੰਡਾ ਵਿੱਚ ਵੀ ਆਈਪੀਐਲ ਟੂਰਨਾਮੈਂਟ ਸ਼ੁਰੂ ਹੋਵੇਗਾ। ਮੇਅਰ ਨੇ ਇਹ ਵੀ ਕਿਹਾ ਕਿ ਉਹ ਬੀਸੀਸੀਆਈ ਨੂੰ ਅਪੀਲ ਕਰਨਗੇ ਕਿ ਉਹ ਹਰ ਸਾਲ ਬਠਿੰਡਾ ਵਿੱਚ ਆਈਪੀਐਲ ਫੈਨ ਪਾਰਕ ਦਾ ਆਯੋਜਨ ਕਰੇ, ਤਾਂ ਜੋ ਬਠਿੰਡਾ ਵਾਸੀ ਆਈਪੀਐਲ ਫੈਨ ਪਾਰਕ ਵਿੱਚ ਆਈਪੀਐਲ ਮੈਚਾਂ ਦਾ ਆਨੰਦ ਮਾਣ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...