ਅਬੋਹਰ, 3 ਜੁਲਾਈ:ਨਗਰ ਨਿਗਮ ਅਬੋਹਰ ਦੇ ਇਜਲਾਸ ਵਿੱਚ ਨਿਗਮ ਦਾ ਸਾਲ 2024-25 ਦਾ ਸਾਲਾਨਾ ਬਜਟ ਪਾਸ ਕੀਤਾ ਗਿਆ। ਇਹ ਜਾਣਕਾਰੀ ਨਿਗਮ ਦੇ ਕਮਿਸ਼ਨਰ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੰਦਿਆਂ ਦੱਸਿਆ ਕਿ ਮੇਅਰ ਵਿਮਲ ਠਠਈ ਦੀ ਹਾਜਰੀ ਵਿੱਚ ਨਿਗਮ ਦੀ ਹਾਊਸ ਦੀ ਬੈਠਕ ਹੋਈ। ਜਿਸ ਵਿੱਚ ਸਾਲ 24-25 ਲਈ ਬਜਟ ਪਾਸ ਕਰਨ ਦੇ ਨਾਲ ਨਾਲ ਸ਼ਹਿਰ ਦੇ ਵਿਕਾਸ ਸਬੰਧੀ ਹੋਰ ਵੀ ਅਨੇਕਾਂ ਪ੍ਰਸਤਾਵ ਪਾਸ ਕੀਤੇ ਗਏ। ਨਗਰ ਨਿਗਮ ਵੱਲੋਂ ਸਾਲ ਦੌਰਾਨ 55.44 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਮਿਥਿਆ ਗਿਆ ਹੈ। ਜਦਕਿ 52.1 ਕਰੋੜ ਰੁਪਏ ਖਰਚ ਤਜਵੀਜ਼ ਕੀਤੀ ਗਈ ਹੈ।ਇਸ ਤੋਂ ਬਿਨਾਂ ਨਿਗਮ ਵੱਲੋਂ ਅਗਲੇ ਸਾਲ ਦੌਰਾਨ ਦਫਤਰ ਦੀ ਇਮਾਰਤ ਤੇ ਦੋ ਕਰੋੜ ਰੁਪਏ ਅਤੇ ਸ਼ਹਿਰ ਦੀਆਂ ਸੜਕਾਂ ਵੀ ਮੁਰੰਮਤ ਲਈ ਸਾਡੇ ਪੰਜ ਕਰੋੜ ਰੁਪਏ ਖਰਚੇ ਜਾਣ ਦਾ ਟੀਚਾ ਮਿਥਿਆ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਡੀਸੀ ਦਫਤਰ ਵਿਖੇ ਸਥਾਪਿਤ ਸਹਾਇਤਾ ਕੇਂਦਰ ਦੀ ਅਚਾਨਕ ਜਾਂਚ
ਸੀਵਰੇਜ ਵਿਵਸਥਾ ਲਈ 1.5 ਕਰੋੜ ਰੁਪਏ ਖਰਚ ਕਰਨ ਦੀ ਤਜਵੀਜ਼ ਹੈ।ਇਸੇ ਤਰ੍ਹਾਂ ਇੱਕ ਹੋਰ ਮਹੱਤਵਪੂਰਨ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਸ਼ਹਿਰ ਦੇ ਕੂੜੇ ਤੋਂ ਬਾਇਓਗੈਸ ਪਲਾਂਟ ਲਗਾਉਣ ਦੀ ਤਜਵੀਜ਼ ਰੱਖੀ ਗਈ। ਇਸ ਪ੍ਰੋਜੈਕਟ ਤੇ 10.5 ਕਰੋੜ ਰੁਪਏ ਦੀ ਲਾਗਤ ਆਵੇਗੀ । ਇਸ ਨਾਲ ਸ਼ਹਿਰ ਦੇ ਕੂੜੇ ਦਾ ਨਿਪਟਾਰਾ ਵੀ ਹੋ ਸਕੇਗਾ ਅਤੇ ਇਸ ਤੋਂ ਗੈਸ ਦੀ ਪੈਦਾ ਵੀ ਹੋ ਸਕੇਗੀ। ਇਸੇ ਤਰ੍ਹਾਂ ਰਾਮ ਨਗਰ, ਨਵੀਂ ਅਬਾਦੀ, ਗੰਗਾ ਨਗਰ ਰੋਡ, ਕੰਧ ਵਾਲਾ ਰੋਡ ਰਜੀਵ ਨਗਰ ਆਦਿ ਇਲਾਕੇ ਵਿੱਚ ਸੀਵਰੇਜ ਦੀ ਸਫਾਈ ਸਬੰਧੀ ਵੀ ਮਤਾ ਪਾਸ ਕੀਤਾ ਗਿਆ।
ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ’ਚ ਕੀਤਾ ਰੋਡ ਸ਼ੋਅ, ਕਿਹਾ ਜਲੰਧਰ ’ਵੈਸਟ’ ਨੂੰ ਜਲੰਧਰ ’ਬੈਸਟ’ ਬਣਾਵਾਂਗੇ
ਇਸੇ ਤਰ੍ਹਾਂ ਆਭਾ ਸੁਕੇਅਰ ਵਿਖੇ ਲਾਈਬ੍ਰੇਰੀ ਬਣਾਈ ਗਈ ਹੈ ਉਸ ਉੱਤੇ 58.5 ਕਿਲੋਵਾਟ ਦਾ ਸਾਈਲੈਂਟ ਡੀਜੀ ਸੈਟ ਖਰੀਦ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ। ਇਸ ਲਾਈਬ੍ਰੇਰੀ ਤੇ 30 ਕਿਲੋਵਾਟ ਦਾ ਸੋਲਰ ਪੈਨਲ ਵੀ ਲਗਾਇਆ ਜਾਵੇਗਾ। ਇਸ ਨਾਲ ਗਰੀਨ ਊਰਜਾ ਇਸ ਲਾਇਬ੍ਰੇਰੀ ਨੂੰ ਮਿਲ ਸਕੇਗੀ। ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੇ ਸਟਰੀਲਾਈਜੇਸ਼ਨ ਕਰਵਾਉਣ ਹਿੱਤ ਇੱਕ ਡਾਂਗ ਹਾਊਸ ਬਣਾਉਣ ਦਾ ਪ੍ਰਸਤਾਵ ਵੀ ਵਿਚਾਰਿਆ ਗਿਆ।
Share the post "ਨਗਰ ਨਿਗਮ ਅਬੋਹਰ ਦਾ ਸਲਾਨਾ ਬਜਟ ਪਾਸ, 55 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਮਿਥਿਆ"