WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਫ਼ਾਜ਼ਿਲਕਾ

ਬਹੁ ਕਰੋੜੀ ਇਸ਼ਤਿਹਾਰੀ ਠੱਗ ਅਮਨ ਸਕੋਡਾ ਦਾ ਜੀਜਾ ਗਿ੍ਫਤਾਰ

ਪੁਲਿਸ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਜੀਜੇ-ਸਾਲੇ ਉਪਰ ਹਨ ਦਰਜਨਾਂ ਮੁਕੱਦਮੇ ਦਰਜ
ਫਾਜ਼ਿਲਕਾ,11 ਦਸੰਬਰ: ਪਿਛਲੇ ਸਮਿਆਂ ਦੌਰਾਨ ਪੰਜਾਬ ਪੁਲਿਸ ਦੇ ਚੋਟੀ ਦੇ ਜਰਨੈਲਾਂ ਦੀਆਂ ਅੱਖਾਂ ਦਾ ਤਾਰਾ ਰਹੇ ਬਹੁ ਕਰੋੜੀ ਇਸ਼ਤਿਹਾਰੀ ਠੱਗ ਅਮਨ ਸਕੌਡਾ ਦੇ ਜੀਜੇ ਨੂੰ ਜਲਾਲਾਬਾਦ ਪੁਲਿਸ ਨੇ ਠੱਗੀ ਦੇ ਇੱਕ ਮਾਮਲੇ ਵਿੱਚ ਗਿਰਫਤਾਰ ਕੀਤਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਅਮਨ ਸਕੌਡਾ ਅਤੇ ਇੱਕ ਹੋਰ ਵਿਅਕਤੀ ਵੀ ਨਾਮਜਦ ਹੈ ਪ੍ਰੰਤੂ ਉਹ ਪੁਲਿਸ ਦੇ ਹਾਲੇ ਤੱਕ ਹੱਥ ਨਹੀਂ ਆ ਸਕੇ ਹਨ। ਅਮਨ ਸਕੌਡਾ ਉੱਪਰ ਕਰੀਬ 2 ਲੱਖ ਰੁਪਏ ਦਾ ਪੁਲਿਸ ਵੱਲੋਂ ਇਨਾਮ ਵੀ ਰੱਖਿਆ ਹੋਇਆ ਹੈ।

ਥਾਣੇਦਾਰ ਲਾਪਤਾ: ਖੁਦਕੁਸ਼ੀ ਨੋਟ ਬਰਾਮਦ, ਐਸਐਚਓ ਤੇ ਮੁਨਸ਼ੀ ‘ਤੇ ਗੰਭੀਰ ਦੋਸ਼ 

ਮਾਮਲੇ ਦੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਰਾਮਦੇਵ ਨਾਂ ਦੇ ਇਸ ਸ਼ਖਸ ਨੂੰ ਇਸੇ ਸਾਲ ਥਾਣਾ ਜਲਾਲਾਬਾਦ ਸਿਟੀ ਵਿੱਚ ਦਰਜ਼ ਹੋਏ ਇਕ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕੇਸ ਗੋਲੂ ਕਾ ਮੋੜ ਦੇ ਰਹਿਣ ਵਾਲੇ ਮੁਖਤਿਆਰ ਨਾਂ ਦੇ ਇਕ ਵਿਅਕਤੀ ਦੀ ਸ਼ਿਕਾਇਤ ਉਪਰ ਦਰਜ ਕੀਤਾ ਗਿਆ ਸੀ, ਜਿਸਦੇ ਦੋ ਪੁੱਤਰਾਂ ਵਿਚੋਂ ਇਕ ਨੂੰ ਸਿਪਾਹੀ ਅਤੇ ਇਕ ਨੂੰ ਸਬ ਇੰਸਪੈਕਟਰ ਭਰਤੀ ਕਰਵਾਉਣ ਦੇ ਨਾਂ ਤੇ ਮੁਜਰਮਾਂ ਨੇ 32 ਲੱਖ ਦੀ ਠੱਗੀ ਮਾਰੀ ਸੀ।ਪਰੰਤੂ ਨਾਂ ਤਾਂ ਨੌਕਰੀ ਦਿਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ।

ਬਠਿੰਡਾ ’ਚ ਪੁਲਿਸ ਤੇ ਲੁਟੇਰਿਆਂ ਵਿਚਕਾਰ ਹੋਈ ਗੋਲੀਬਾਰੀ, ਇੱਕ ਲੁਟੇਰਾ ਜਖਮੀ

ਜਿਸਦੇ ਚੱਲਦੇ ਪੁਲਿਸ ਨੇ ਧਾਰਾ 420,465,467 ਆਦਿ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਸੀ। ਇਸ ਮਾਮਲੇ ਵਿਚ ਹੁਣ ਰਾਮਦੇਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ ਪੀ ਨੇ ਅੱਗੇ ਦੱਸਿਆ ਕਿ ਮੁੱਖ ਮੁਲਜ਼ਮ ਅਮਨ ਸਕੋਡਾ ਵਿਰੁੱਧ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ 100 ਕਰੋੜ ਦੀ ਠੱਗੀ ਦੇ ਇਲਜ਼ਾਮਾਂ ਤਹਿਤ 34 ਕੇਸ ਦਰਜ਼ ਹਨ। ਇਸਤੋਂ ਇਲਾਵਾ ਰਾਮਦੇਵ ਵਿਰੁੱਧ ਵੀ 11 ਕੇਸ ਦਰਜ ਹਨ। ਪੁਲਿਸ ਵੱਲੋਂ ਅਮਨ ਸਕੋਡਾ ਨੂੰ ਇਸ਼ਤਿਹਾਰੀ ਮੁਲਜਮ ਐਲਾਨਿਆ ਹੋਇਆ ਹੈ ਅਤੇ ਉਸਦੇ ਉਪਰ ਦੋ ਲੱਖ ਦਾ ਇਨਾਮ ਵੀ ਰੱਖਿਆ ਹੋਇਆ ਹੈ।

 

Related posts

ਅਬੋਹਰ ਨੇੜੇ ਮਲੂਕਪੁਰਾ ਨਹਿਰ’ ਚ ਪਾੜ, ਫਸਲਾਂ ਡੁੱਬੀਆਂ

punjabusernewssite

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

punjabusernewssite

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਬੀਐਸਐਫ ਨਾਲ ਸਾਂਝੇ ਅਪਰੇਸਨ ਵਿੱਚ ਫਾਜ਼ਿਲਕਾ ਤੋਂ 31 ਕਿਲੋ ਹੈਰੋਇਨ ਨਾਲ ਇੱਕ ਫੌਜੀ ਜਵਾਨ ਨੂੰ ਉਸਦੇ ਸਾਥੀ ਸਮੇਤ ਕੀਤਾ ਗਿਰਫਤਾਰ

punjabusernewssite