ਤਿਕੌਣਾ ਹੋਇਆ ਮੁਕਾਬਲਾ, ਤਿੰਨਾਂ ਹੀ ਪਾਰਟੀਆਂ ਦੀ ਲੀਡਰਸ਼ਿਪ ਮੈਦਾਨ ’ਚ ਡਟੀ
ਜਲੰਧਰ, 5 ਜੁਲਾਈ: ਸਿਆਸਤ ਵਿਚ ਦਲ-ਬਦਲੂਆਂ ਦੀ ਬਦੌਲਤ ਪੂਰੇ ਪੰਜਾਬ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੇ ਜਲੰਧਰ ਦੇ ਪੱਛਮੀ ਹਲਕੇ ਦੀ ਆਗਾਮੀ 10 ਜੁਲਾਈ ਨੂੰ ਹੋਣ ਜਾ ਰਹੀ ਉਪ ਚੋਣ ਲਈ ਹੁਣ ਮੁਕਾਬਲਾ ਤਿਕੌਣਾ ਹੁੰਦਾ ਦਿਖ਼ਾਈ ਦੇ ਰਿਹਾ। ਇੱਥੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਵਿਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਜਾਪ ਰਹੀ ਹੈ ਤੇ ਇਸ ਉਪ ਚੋਣ ਦੇ ਸਹਾਰੇ ਪੰਜਾਬ ਦੀ ਸਿਆਸਤ ਵਿਚ ਆਪਣਾ ਦਬਦਬਾ ਬਣਾਉਣ ਦੇ ਲਈ ਇੰਨ੍ਹਾਂ ਤਿੰਨਾਂ ਹੀ ਪਾਰਟੀਆਂ ਦੀ ਸਮੁੱਚੀ ਲੀਡਰਸ਼ਿਪ ਮੈਦਾਨ ਵਿਚ ਡਟੀ ਹੋਈ ਹੈ। ਆਪ ਵੱਲੋਂ ਖੁਦ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ’ਚ ਪ੍ਰਵਾਰ ਸਹਿਤ ਆਪਣੀ ਰਿਹਾਇਸ਼ ਤਬਦੀਲ ਕਰ ਲਈ ਹੈ, ਉਥੇ ਸਰਕਾਰ ਦੇ ਮੰਤਰੀ, ਵਿਧਾਇਕ, ਚੇਅਰਮੈਨ ਤੇ ਹੋਰ ਅਹੁੱਦੇਦਾਰ ਕੱਲੇ-ਕੱਲੇ ਬੂਥ ’ਤੇ ਡਟੇ ਹੋਏ ਹਨ।
CM Mann ਨੇ ਜਲੰਧਰ ਪੱਛਮੀ ਵਿਚ ਜਨਤਕ ਰੈਲੀਆਂ ਕਰਕੇ ਵੋਟਰਾਂ ਨੂੰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਤਿੱਕੜੀ ਤੋਂ ਇਲਾਵਾ ਸਮੁੱਚੀ ਪਾਰਟੀ ਲੀਡਰਸ਼ਿਪ ਇੱਥੇ ਘਰ ਘਰ ਜਾ ਰਹੀ ਹੈ। ਇਹੀਂ ਹਾਲ ਭਾਰਤੀ ਜਨਤਾ ਪਾਰਟੀ ਦਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਦੀ ਅਗਵਾਈ ਹੇਠ ਪਾਰਟੀ ਦੇ ਸਮੁੱਚੇ ਅਹੁੱਦੇਦਾਰ ਇਸ ਹਲਕੇ ਵਿਚ ਮਿਹਨਤ ਕਰ ਰਹੇ ਹਨ। ਜਿਕਰਯੋਗ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਦੀ ਟਿਕਟ ‘ਤੇ ਜਿੱਤੇ ਸ਼ੀਤਲ ਅੰਗਰਾਲ ਦੇ ਅਸਤੀਫ਼ਾ ਦੇਣ ਕਾਰਨ ਇਹ ਉਪ ਚੋਣ ਹੋਣ ਜਾ ਰਹੀ ਹੈ ਤੇ ਵੱਡੀ ਗੱਲ ਇਹ ਹੈ ਕਿ ਸ਼੍ਰੀ ਅੰਗਰਾਲ ਹੁਣ ਭਾਜਪਾ ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ। ਇਸੇ ਤਰ੍ਹਾਂ ਸਾਲ 2022 ਵਿਚ ਭਾਜਪਾ ਦੀ ਤਰਫ਼ੋਂ ਚੋਣ ਲੜਣ ਵਾਲੇ ਮਹਿੰਦਰ ਭਗਤ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।
ਐਮ.ਪੀ ਵਜੋਂ ਅੱਜ ਸਹੁੰ ਚੁੱਕਣਗੇ ਭਾਈ ਅੰਮ੍ਰਿਤਪਾਲ ਸਿੰਘ,ਪੁਲਿਸ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਈ ਹੋਈ ਰਵਾਨਾ
ਹਾਲਾਂਕਿ ਕਾਂਗਰਸ ਵੱਲੋਂ ਲੋਕ ਸਭ ਦੀ ਤਰਜ਼ ‘ਤੇ ਟਕਸਾਲੀ ਵਰਕਰ ਸੁਰਿੰਦਰ ਕੌਰ ’ਤੇ ਦਾਅ ਖੇਡਿਆ ਗਿਆ ਹੈ। ਉਂਝ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤ ਕੌਰ ਤੇ ਬਸਪਾ ਦੇ ਬਿੰਦਰ ਲਾਖ਼ਾ ਸਹਿਤ 13 ਹੋਰ ਉਮੀਦਵਾਰ ਚੋਣ ਮੈਦਾਨ ਵਿਚ ਹਨ ਪ੍ਰੰਤੂ ਹੁਣ ਤੱਕ ਮੁਕਾਬਲਾ ਆਪ, ਕਾਂਗਰਸ ਤੇ ਭਾਜਪਾ ਵਿਚਕਾਰ ਹੀ ਚੱਲਦਾ ਦਿਖ਼ਾਈ ਦੇ ਰਿਹਾ। 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਕਾਂਗਰਸ ਪਾਰਟੀ 44,394 ਵੋਟਾਂ ਲੈ ਕੇ ਅੱਵਲ ਰਹੀ ਹੈ ਤੇ ਭਾਜਪਾ 42,837 ਵੋਟਾਂ ਨਾਲ ਦੂਜੇ ਅਤੇ ਆਪ 15,629 ਵੋਟਾਂ ਨਾਲ ਤੀਜ਼ੇ ਸਥਾਨ ’ਤੇ ਰਹੀ ਸੀ। ਸਿਆਸੀ ਮਾਹਰਾਂ ਮੁਤਾਬਕ ਲੋਕ ਸਭਾ ਚੋਣਾਂ ਦੇ ਮੁਕਾਬਲੇ ਉਪ ਚੋਣ ਦਾ ਵੱਡਾ ਅੰਤਰ ਹੁੰਦਾ ਹੈ। ਜਿਸਦੇ ਚੱਲਦੇ ਸਿਰਫ਼ ਇੱਕ ਮਹੀਨਾ ਪਹਿਲਾਂ ਸਿਆਸੀ ਪਾਰਟੀਆਂ ਨੂੰ ਪਈਆਂ ਵੋਟਾਂ ਦੇ ਆਧਾਰ ’ਤੇ ਜਿੱਤ ਹਾਰ ਦਾ ਫੈਸਲਾ ਕਰਨਾ ਸੰਭਵ ਨਹੀਂ ਹੁੰਦਾ ਕਿਉਂਕਿ ਉਪ ਚੋਣਾਂ ਦੇ ਵਿਚ ਅਕਸਰ ਹੀ ਸਰਕਾਰ ਵੱਲੋਂ ਜਿੱਤ ਦੇ ਲਈ ਪੂਰਾ ਜੋਰ ਲਗਾਇਆ ਜਾਂਦਾ ਹੈ।
ਮੁੰਬਈ ’ਚ ਵਿਸਵ ਚੈਪੀਅਨਜ਼ ਦੇ ਸਵਾਗਤ ਲਈ ਲੋਕਾਂ ਦਾ ਆਇਆ ਹੜ੍ਹ, ਮੋਦੀ ਨੇ ਵੀ ਪਿੱਠ ਥਾਪੜੀ
ਉਧਰ ਭਾਜਪਾ ਨਾਲੋਂ ਵੱਖ ਹੋ ਕੇ ਪਹਿਲੀ ਵਾਰ ਇਕੱਲਿਆ ਚੋਣ ਲੜਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਵੱਡੀ ਫ਼ਜੀਹਤ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਸਭਾ ਚੋਣਾਂ ਵਿਚ ਸਿਰਫ਼ 2623 ਵੋਟਾਂ ਪ੍ਰਾਪਤ ਕਰਨ ਵਾਲੇ ਅਕਾਲੀ ਦਲ ਨੇ ਪਹਿਲਾਂ ਇਸ ਉਪ ਚੋਣ ਲਈ ਸੁਰਜੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਪ੍ਰੰਤੂ ਬਾਅਦ ਵਿਚ ਉਸਤੋਂ ਹਿਮਾਇਤ ਵਾਪਸ ਲੈ ਕੇ ਬਿਨ੍ਹਾਂ ਮੰਗੇ ਹੀ ਬਸਪਾ ਦਾ ਸਮਰਥਨ ਕਰ ਦਿੱਤਾ। ਇਸੇ ਤਰ੍ਹਾਂ ਆਪਣੀ ਬੇੜੀ ਡੁੱਬਦੀ ਦੇਖ ਸੁਰਜੀਤ ਕੌਰ ਪਹਿਲਾਂ ਆਪ ਵਿਚ ਸ਼ਾਮਲ ਹੋ ਗਈ ਪ੍ਰੰਤੂ ਕੁੱਝ ਹੀ ਘੰਟਿਆਂ ਬਾਅਦ ਮੁੜ ਅਕਾਲੀ ਦਲ ਦੇ ਬਾਗੀ ਧੜੇ ਨਾਲ ਆ ਖ਼ੜੀ। ਹੁਣ ਬਾਗੀ ਧੜੇ ਵੱਲੋਂ ਜੋਰ-ਸ਼ੋਰ ਦੇ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਚਲਾਈ ਜਾ ਰਹੀ ਹੈ।