ਇੰਗਲੈਂਡ ਦੇ ਵਿਚ ਲੇਬਰ ਪਾਰਟੀ ਵੱਡੀ ਜਿੱਤ ਵੱਲ, ਰਿਸ਼ੀ ਸੁਨਕ ਦੀ ਪਾਰਟੀ ਬੁਰੀ ਤਰ੍ਹਾਂ ਹਾਰੀ

Date:

spot_img

ਇੰਗਲੈਂਡ ਦੀਆਂ 650 ਸੀਟਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਜਾਰੀ
ਨਵੀਂ ਦਿੱਲੀ, 5 ਜੁਲਾਈ: ਬੀਤੇ ਕੱਲ ਇੰਗਲੈਂਡ ਦੀ ਨਵੀਂ ਸਰਕਾਰ ਲਈ ਪਈਆਂ ਵੋਟਾਂ ਵਿਚ ਹੁਣ Çਗਣਤੀ ਦੇ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇੰਨ੍ਹਾਂ ਰੁਝਾਨਾਂ ਮੁਤਾਬਕ ਪਿਛਲੇ 14 ਸਲਾਂ ਤੋਂ ਸੱਤਾ ਵਿਚੋਂ ਬਾਹਰ ਲੇਬਰ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਗਈ ਹੈ। ਜਦੋਂਕਿ ਇੰਗਲੈਂਡ ’ਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਦੀ ਕੰਜਰਵੈਟਿਵ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ। ਇੰਗਲੈਂਡ ਦੀਆਂ ਕੁੱਲ 650 ਸੀਟਾਂ ਵਿਚੋਂ ਨਵੀਂ ਸਰਕਾਰ ਬਣਾਉਣ ਲਈ 326 ’ਤੇ ਜਿੱਤ ਜਰੂਰੀ ਹੈ। ਬੀਤੀ ਰਾਤ ਤੋਂ ਚੱਲ ਰਹੀ ਗਿਣਤੀ ਮੁਤਾਬਕ ਲੇਬਰ ਪਾਰਟੀ ਇਹ ਅੰਕੜਾ ਪਾਰ ਕਰ ਗਈ ਹੈ। ਪਾਰਟੀ ਦੇ ਆਗੂ ਕੀਰ ਸਟਾਰਮਰ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ।

ਐਮ.ਪੀ ਵਜੋਂ ਅੱਜ ਸਹੁੰ ਚੁੱਕਣਗੇ ਭਾਈ ਅੰਮ੍ਰਿਤਪਾਲ ਸਿੰਘ,ਪੁਲਿਸ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਈ ਹੋਈ ਰਵਾਨਾ

ਜਿਕਰਯੋਗ ਹੈ ਕਿ ਕੰਜ਼ਰਵੈਟਿਵ ਪਾਰਟੀ ਦੀਆਂ ਬਹੁਤ ਸਾਰੀਆਂ ਨੀਤੀਆਂ ਦੀ ਉਥੇ ਦੇ ਲੋਕਾਂ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਸੀ। ਇੱਥੇ ਆਰਥਿਕ ਗਿਰਾਵਟ ਤੋਂ ਇਲਾਵਾ ਇੰਮੀਗਰੇਸ਼ਨ, ਸਿਹਤ ਅਤੇ ਹੋਰ ਕਈ ਅਜਿਹੇ ਮੁੱਦੇ ਸਨ, ਜਿੰਨ੍ਹਾਂ ਉਪਰ ਵਿਰੋਧੀਆਂ ਵੱਲੋਂ ਸੱਤਾਧਾਰੀ ਪਾਰਟੀ ਨੂੰ ਘੇਰਿਆ ਗਿਆ। ਇੰਨ੍ਹਾਂ ਚੋਣਾਂ ਦੇ ਵਿਚ ਪਹਿਲੀ ਵਾਰ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਉਮੀਦਵਾਰ ਵੀ ਖੜੇ ਹੋਏ ਸਨ, ਜਿੰਨ੍ਹਾਂ ਵਿਚੋਂ ਦਰਜਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ। ਇੰਨ੍ਹਾਂ ਵਿਚ ਸਲੋਹ ਤੋਂ ਤਰਮਨਜੀਤ ਸਿੰਘ ਢੇਸੀ ਅਤੇ ਕਨਿਸ਼ਕ ਨਰਾਇਣ ਆਦਿ ਉਮੀਦਵਾਰ ਵੀ ਸ਼ਾਮਲ ਹਨ। ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਭਾਰਤ ਨਾਲ ਇੰਗਲੈਂਡ ਦੇ ਸਬੰਧਾਂ ਬਾਰੇ ਵੀ ਦੇਖਣ ਵਾਲੀ ਗੱਲ ਹੋਵੇਗੀ।

 

spot_img
spot_img

Share post:

Popular

More like this
Related

War on drugs; Bathinda Police ਵੱਲੋਂ 20 ਹੌਟਸਪੌਟ ਖੇਤਰਾਂ ਵਿੱਚ ਵੱਡਾ ਸਰਚ ਅਭਿਆਨ

Bathinda News: “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਮਾਨਯੋਗ ਡੀਆਈਜੀ...

ਪੈਟਰੋਲ ਪੰਪ ’ਤੇ ਭੁੱਲ’ਕੇ ਵੀ ਨਾ ਕਰ ਲਿਓ ਇਹ ਗਲਤੀ !

ਜੇਕਰ ਤੁਸੀਂ ਸੋਚਦੇ ਹੋ ਕਿ ਕਿਸੇ ਖਾਸ ਰਕਮ ਦਾ...

ਕਿਸਾਨਾਂ ਦੀ ਅਨੋਖੀ ਮੰਗ, CM ਲੱਭ ਕੇ ਦੇਣ ਲਾੜੀ..!

ਵਿਆਹ ਲਈ ਸਰਕਾਰ ਕੋਲੋਂ ਨੌਕਰੀ, ਪੈਸੇ ਜਾਂ ਘਰ ਦੀ...