10 Views
ਨਵੀਂ ਦਿੱਲੀ, 5 ਜੁਲਾਈ: ਆਪਣੇ ਮਿਹਨਤੀ ਸੁਭਾਅ ਅਤੇ ਬਹਾਦਰੀ ਲਈ ਪ੍ਰਸਿੱਧ ਪੂਰੀ ਪੰਜਾਬੀ ਕੌਮ ਲਈ ਇਹ ਵੱਡੀ ਮਾਣ ਵਾਲੀ ਗੱਲ ਕਹੀ ਜਾ ਸਕਦੀ ਹੈ ਕਿ ਇੰਗਲੈਂਡ ਦੇ ਵਿੱਚ ਪਹਿਲੀ ਵਾਰ 10 ਸਿੱਖ ਐਮਪੀ ਚੁਣੇ ਗਏ ਹਨ। ਇੰਨ੍ਹਾਂ ਦਸ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟਾਂ ਵਿਚੋਂ ਪੰਜ ਪੁਰਸ਼ ਅਤੇ ਪੰਜ ਔਰਤਾਂ ਸ਼ਾਮਲ ਹਨ। ਗੋਰਿਆਂ ਦੀ ਧਰਤੀ ‘ਤੇ ਇਹ ਮੁਕਾਮ ਹਾਸਿਲ ਕਰਨ ਵਾਲੇ ਦਸ ਐਮਪੀਜ ਦੇ ਵਿੱਚੋਂ ਤਿੰਨ ਦੂਜੀ ਜਾਂ ਤੀਜੀ ਵਾਰ ਚੁਣੇ ਗਏ ਹਨ ਜਦੋਂ ਕਿ ਬਾਕੀ ਸੱਤ ਮੈਂਬਰ ਪਹਿਲੀ ਵਾਰ ਚੁਣ ਕੇ ਸੰਸਦ ਵਿੱਚ ਦਾਖਲ ਹੋਣ ਜਾ ਰਹੇ ਹਨ।
ਵੱਡੀ ਗੱਲ ਇਹ ਵੀ ਹੈ ਕਿ ਨਵੇਂ ਚੁਣੇ ਗਏ 10 ਸਿੱਖ ਪਾਰਲੀਮੈਂਟ ਮੈਂਬਰ ਵਿੱਚੋਂ ਜ਼ਿਆਦਾਤਰ ਲੇਬਰ ਪਾਰਟੀ ਨਾਲ ਹੀ ਸਬੰਧਤ ਹਨ। ਇੰਨ੍ਹਾਂ ਸਿੱਖ ਪਾਰਲੀਮੈਂਟ ਮੈਂਬਰਾਂ ਵਿੱਚ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਕਿਰਿਥ ਆਹਲੂਵਾਲੀ ਬੋਲਟਨ ਨਾਰਥ ਈਸਟ, ਸੋਨੀਆ ਕੁਮਾਰ ਡਡਲੇ, ਹਰਪ੍ਰੀਤ ਕੌਰ ਉੱਪਲ ਨੇ ਹਡਰਸਫੀਲਡ, ਸਤਵੀਰ ਕੌਰ ਸਾਊਥੈਂਪਟਨ ਟੈਸਟ, ਵਰਿੰਦਰ ਜਸ ਵੁਲਵਰਹੈਂਪਟਨ ਵੈਸਟ, ਡਾਕਟਰ ਜੀਵਨ ਸੰਧਰ ਲੌਫਬਰੋ, ਜਸ ਅਠਵਾਲ ਇਲਫੋਰਡ ਸਾਊਥ , ਗੁਰਿੰਦਰ ਸਿੰਘ ਜੋਸਨ ਸਮੈਥਵਿਕ ਤੋਂ ਚੋਣ ਜਿੱਤਣ ਵਿੱਚ ਸਫਲ ਰਹੇ ਹਨ।
ਬੀਤੇ ਕੱਲ੍ਹ ਦੇਸ਼ ਵਿਚ ਨਵੀਂ ਸਰਕਾਰ ਚੁਣਨ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਅੱਜ ਸਾਹਮਣੇ ਆਏ ਨਤੀਜਿਆਂ ਦੇ ਵਿੱਚ ਲੇਬਰ ਪਾਰਟੀ 14 ਸਾਲਾਂ ਬਾਅਦ ਮੁੜ ਸੱਤਾ ਦੇ ਘੋੜੇ ‘ਤੇ ਸਵਾਰ ਹੋਣ ਜਾ ਰਹੀ ਹੈ ।ਇਸ ਪਾਰਟੀ ਨੂੰ ਇੰਗਲੈਂਡ ਦੀਆਂ ਕੁੱਲ 650 ਸੀਟਾਂ ਦੇ ਵਿੱਚੋਂ 412 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਜਦੋਂ ਮੌਜੂਦਾ ਸੱਤਾਧਾਰੀ ਪਾਰਟੀ ਕੰਜਰਿਬ ਕੰਜਰਵੇਟਿਵ ਪਾਰਟੀ ਨੂੰ ਸਿਰਫ 123 ਸੀਟਾਂ ਹੀ ਮਿਲੀਆਂ ਹਨ ਹਾਲਾਂਕਿ ਪਹਿਲੀ ਵਾਰ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੂ ਆਪਣੀ ਸੀਟ ਬਚਾਉਣ ਵਿੱਚ ਸਫਲ ਰਹੇ ਹਨ।