ਦੇਸ਼ ’ਚ ਮੁੜ ਵਾਪਰਿਆਂ ਭਿਆਨਕ ਰੇਲ ਹਾਦਸਾ, ਦੋ ਦਰਜ਼ਨ ਸਵਾਰੀਆਂ ਹੋਈਆਂ ਜਖ਼+ਮੀ

0
119

ਚੇੇਨਈ, 12 ਅਕਤੂੁਬਰ: ਪਿਛਲੇ ਕੁੱਝ ਮਹੀਨਿਆਂ ਤੋਂ ਸ਼ੁਰੂ ਹੋਏ ਰੇਲ ਹਾਦਸਿਆਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ ਹੈ। ਬੀਤੀ ਦੇਰ ਰਾਤ ਦੇਸ ਦੇ ਤਾਮਿਲਨਾਡੂ ਸੂਬੇ ਦੇ ਵਿਚ ਰਾਜਧਾਨੀ ਚੇਨਈ ਤੋਂ ਥੋੜੀ ਦੂਰ ਵਾਪਰੇ ਇੱਕ ਹੋਰ ਰੇਲ ਹਾਦਸੇ ਵਿਚ ਦੋ ਰੇਲੀਆਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਦਰਜ਼ਨ ਦੇ ਕਰੀਬ ਸਵਾਰੀਆਂ ਜਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਝੋਨੇ ਦੀ ਖਰੀਦ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਹੇਠ 2 ਇੰਸਪੈਕਟਰ ਮੁਅੱਤਲ

ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਵਿਭਾਗ, ਤਾਮਿਲਨਾਡੂ ਸਰਕਾਰ ਵੱਲੋਂ ਬਚਾਅ ਕਾਰਜ਼ ਸ਼ੁਰੂ ਕੀਤੇ ਗਏ ਹਨ ਅਤੇ ਜਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ। ਤਾਮਿਲਨਾਡੂ ਦੇ ਉੱਪ ਮੁੱਖ ਮੰਤਰੀ ਉਧੇਧਿਨੀ ਸਟਾਲਿਨ ਵੀ ਮੌਕੇ ’ਤੇ ਪੁੱਜੇ ਹਨ ਅਤੇ ਹਸਪਤਾਲਾਂ ਵਿਚ ਦਾਖ਼ਲ ਜਖ਼ਮੀਆਂ ਦਾ ਹਾਲਚਾਲ ਪੁੱਛਿਆ। ਸੂਚਨਾ ਮੁਤਾਬਕ ਮੈਸੂਰ ਤੋਂ ਦਰਬੰਗਾ ਜਾ ਰਹੀ ਬਾਗਮਤੀ ਐਕਪ੍ਰੈਸ ਚੇਨਈ ਤਂੋ ਕਰੀਬ 41 ਕਿਲੋਮੀਟਰ ਦੂਰ ਮੁੱਖ ਪਟੜੀ ਤੋਂ ਉਤਰ ਕੇ ਲੂਪ ਲਾਈਨ ‘ਤੇ ਚਲੀ ਗਈ, ਜਿੱਥੇ ਪਹਿਲਾਂ ਹੀ ਮਾਲ ਗੱਡੀ ਖ਼ੜੀ ਹੋਈ ਸੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰਾਂ ਦੀ ਸ਼ਹਿ ’ਤੇ ਚਲਾਏ ਜਾ ਰਹੇ ਮੋਡਿਊਲ ਦਾ ਪਰਦਾਫਾਸ਼

ਘਟਨਾ ਦੌਰਾਨ ਬਾਗਮਤੀ ਐਕਸਪ੍ਰੈਸ ਦੀ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਬਾਗਮਤੀ ਐਕਸਪ੍ਰੇਸ ਦੇ ਇੱਕ ਡੱਬੇ ਨੂੰ ਅੱਗ ਲੱਗ ਗਈ। ਹਾਦਸੇ ਸਮੇਂ ਇਸ ਗੱਡੀ ਵਿਚ 1360 ਸਵਾਰੀਆਂ ਸਵਾਰ ਸਨ। ਰੇਲਵੇ ਵਿਭਾਗ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।

 

LEAVE A REPLY

Please enter your comment!
Please enter your name here