ਸਰਕਾਰੀ ਸਕੂਲ ’ਚ ਡੂੰਮਣੇ ਦੀਆਂ ਮੱਖੀਆਂ ਲੜਣ ਨਾਲ 5 ਸਾਲਾਂ ਬੱਚੀ ਦੀ ਹੋਈ ਮੌਤ

Date:

spot_img

ਮਾਪਿਆਂ ਨੇ ਲਾਪਰਵਾਹੀ ਵਰਤਣ ਵਾਲੇ ਸਕੂਲ ਸਟਾਫ਼ ਵਿਰੁਧ ਮੰਗੀ ਕਾਰਵਾਈ
ਹੁਸ਼ਿਆਰਪੁਰ, 6 ਜੁਲਾਈ: ਜ਼ਿਲ੍ਹੇ ਦੇ ਪਿੰਡ ਡਾੜਾ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਇੱਕ ਛੋਟੀ ਬੱਚੀ ਦੀ ਡੂੰਮਣੇ ਦੀਆਂ ਮੱਖੀਆਂ ਲੜਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ ਸਕੂਲ ਦੇ ਵਿਚ ਵਾਪਰੀ ਸੀ ਤੇ ਉਸਤੋਂ ਬਾਅਦ ਬੱਚੀ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੇ ਅੱਜ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਬੱਚੀ ਦਾ ਨਾਂ ਨੇਹਾ ਦਸਿਆ ਜਾ ਰਿਹਾ। ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਵਿਚ ਗੁੱਸਾ ਪਾਇਆ ਜਾ ਰਿਹਾ। ਉਨ੍ਹ ਦੋਸ਼ ਲਗਾਇਆ ਕਿ ਸਕੂਲ ਸਟਾਫ਼ ਵੱਲੋਂ ਬੱਚੀ ਦੇ ਡੁੂੰਮਣੇ ਦੀਆਂ ਮੱਖੀਆਂ ਲੜਣ ਦੀ ਜਾਣਕਾਰੀ ਪ੍ਰਵਾਰ ਨੂੰ ਨਹੀਂ ਦਿੱਤੀ ਗਈ।

ਦਰਦਨਾਕ ਸੜਕ ਹਾ.ਦਸੇ ’ਚ ਦੋ ਨੌਜਵਾਨ ਦੀ ਹੋਈ ਮੌ+ਤ

ਉਨ੍ਹਾਂ ਦਸਿਆ ਕਿ ਮਿਡ ਡੇ ਮੀਲ ਦਾ ਖ਼ਾਣਾ ਖਾਣ ਤੋਂ ਬਾਅਦ ਬੱਚੀ ਭਾਂਡੇ ਰੱਖਣ ਜਾਂਦੀ ਹੈ ਤਾਂ ਉਥੇ ਡੂੰਮਣਾ ਮਖਿਆਲ ਦੀਆਂ ਮੱਖੀਆਂ ਲੜ ਜਾਂਦੀਆਂ ਹਨ। ਜਿਸ ਕਾਰਨ ਬੱਚੀ ਦਾ ਮੂੰਹ ਸਿਰ ਸੁੱਜ ਜਾਂਦਾ ਹੈ। ਇਸ ਦੌਰਾਨ ਲੜਕੀ ਦੀ ਮਾਤਾ ਉਸਨੂੰ ਛੁੱਟੀ ਹੋਣ ’ਤੇ ਲੈਣ ਜਾਂਦੀ ਹੈ ਤਾਂ ਉਸਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ। ਪਹਿਲਾਂ ਬੱਚੀ ਨੂੰ ਪਿੰਡ ਦੇ ਡਾਕਟਰਾਂ ਨੂੰ ਦਿਖ਼ਾਇਆ ਗਿਆ ਤੇ ਹਾਲਾਤ ਵਿਗੜਣ ਕਾਰਨ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੱਚੀ ਦੇ ਮਾਪਿਆਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Sri Muktsar Sahib Police News; ਮਲੋਟ ਪੁਲਿਸ ਵੱਲੋਂ 518 ਗ੍ਰਾਮ ਹੈਰੋਇਨ ਸਮੇਤ 02 ਦੋਸ਼ੀ ਕਾਬੂ

Sri Muktsar Sahib News:ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ...

Aerocity ਤੇ IT City ਨਿਵਾਸੀਆ ਨੇ ਲਾਈ ਠੰਡੇ ਮਿੱਠੇ ਜਲ ਦੀ ਛਬੀਲ

Mohali News: ਇਥੋ ਦੀ ਐਰੋਸਿਟੀ ਅਤੇ ਆਈ.ਟੀ. ਸਿਟੀ ਦੇ...