ਬਠਿੰਡਾ, 7 ਜੁਲਾਈ: ਬਠਿੰਡਾ ਵਿੱਚ ਮੌਨਸੂਨ ਦੀ ਆਈ ਪਹਿਲੀਂ ਬਾਰਸ਼ ਨੇ ਸਥਾਨਕ ਨਗਰ ਨਿਗਮ ਦੇ ਵੱਲੋਂ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਾਲਾਂਕਿ ਹਰ ਵਾਰ ਇੱਥੇ ਮੀਂਹ ਦੇ ਪਾਣੀ ਤੋਂ ਸ਼ਹਿਰੀਆਂ ਨੂੰ ਬਚਾਉਣ ਲਈ ਲੱਖਾਂ ਰੁਪਏ ਖ਼ਰਚੇ ਜਾਂਦੇ ਹਨ ਪ੍ਰੰਤੂ ਇਸਦਾ ਫ਼ਾਈਦਾ ਹੁੰਦਾ ਦਿਖ਼ਾਈਂ ਨਹੀਂ ਦਿੰਦਾ। ਸ਼ਨੀਵਾਰ ਨੂੰ ਵੀ ਸਵੇਰ ਸਮੇਂ ਆਏ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਜਿਸਦੇ ਕਾਰਨ ਕਈ ਵਾਹਨ ਮੀਂਹ ਦੇ ਪਾਣੀ ਵਿਚ ਫ਼ਸ ਗਏ ਅਤੇ ਪਾਵਰ ਹਾਊਸ ਰੋਡ ਸਹਿਤ ਕਈ ਹੋਰਨਾਂ ਸੜਕਾਂ ਨੂੰ ਬੰਦ ਕਰਨਾ ਪਿਆ।
ਦਰਦਨਾਕ ਸੜਕ ਹਾ.ਦਸੇ ’ਚ ਦੋ ਨੌਜਵਾਨ ਦੀ ਹੋਈ ਮੌ+ਤ
ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸ਼ਹਿਰ ਦੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਰੋਡ ਜਾਲੀਆਂ ਦੀ ਸਫ਼ਾਈ ਦਾ ਕੰਮ ਵੀ ਹੁਣ ਐਨ ਮੌਕੇ ’ਤੇ ਸ਼ੁਰੂ ਕੀਤਾ ਗਿਆ ਹੈ। ਜਿਸਦੇ ਚੱਲਦੇ ਨਗਰ ਨਿਗਮ ਦੇ ਅਧਿਕਾਰੀਆਂ ‘ਤੇ ਸਵਾਲ ਉੱਠ ਰਹੇ ਹਨ। ਇਸ ਸਬੰਧ ਵਿਚ ਪਿਛਲੇ ਦਿਨੀਂ ਨਿਗਮ ਦੇ ਜਰਨਲ ਹਾਊਸ ਦੀ ਇੱਕ ਵਿਸ਼ੇਸ਼ ਮੀਟਿੰਗ ਵੀ ਸੱਦੀ ਗਈ ਸੀ, ਜਿਸ ਵਿੱਚ ਸੀਵਰੇਜ ਅਤੇ ਰੋਡ ਜਾਲੀਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਦਾ ਮੁੱਦਾ ਵੀ ਖ਼ੂਬ ਗੂੰਜਿਆ ਸੀ। ਮਾਨਸੂਨ ਦੀ ਪਹਿਲੀ ਬਾਰਸ਼ ਦੇ ਵਿਚ ਬਠਿੰਡਾ ਦਾ ਇਹ ਹਾਲ ਹੋਣ ਕਾਰਨ ਹੁਣ ਆਉਣ ਵਾਲੇ ਦਿਨਾਂ ਵਿੱਚ ਪੈਣ ਵਾਲੀ ਭਾਰੀ ਮੀਹਾਂ ਵਿਚ ਸ਼ਹਿਰ ਦਾ ਕੀ ਹਾਲ ਹੋਵੇਗਾ, ਇਸਨੂੰ ਲੈ ਕੇ ਲੋਕ ਚਿੰਤਾਂ ਵਿਚ ਹਨ।
Share the post "ਬਠਿੰਡਾ ’ਚ ਮੀਂਹ ਨੇ ਖ਼ੋਲੀ ਨਗਰ ਨਿਗਮ ਦੀ ਪੋਲ, ਸ਼ਹਿਰ ਦੇ ਕਈ ਇਲਾਕਿਆਂ ਵਿਚ ਥੋੜੇ ਜਿਹੇ ਮੀਂਹ ਨਾਲ ਭਰਿਆ ਪਾਣੀ"