ਸੂਰਤ, 7 ਜੁਲਾਈ: ਗੁਜਰਾਤ ਦੇ ਪ੍ਰਸਿੱਧ ਸ਼ਹਿਰ ਸੂਰਤ ਦੇ ਵਿਚ ਇੱਕ 6 ਮੰਜ਼ਿਲਾਂ ਇਮਾਰਤ ਦੇ ਡਿੱਗਣ ਦੀ ਸੂਚਨਾ ਹੈ। ਹਾਲਾਂਕਿ ਬਚਾਓ ਕਾਰਜ਼ ਜੰਗੀ ਪੱਧਰ ’ਤੇ ਜਾਰੀ ਹਨ ਪ੍ਰੰਤੂ ਇਸ ਘਟਨਾ ਵਿਚ ਅੱਧੀ ਦਰਜ਼ਨ ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜਦ ਕਿ ਕਈ ਜਖ਼ਮੀ ਦੱਸੇ ਜਾ ਰਹੇ ਹਨ। ਹਾਲੇ ਤੱਕ ਇਸ ਇਮਾਰਤ ਦੇ ਡਿੱਗਣ ਪਿੱਛੇ ਕੋਈ ਵਜ੍ਹਾ ਸਾਹਮਣੇ ਨਹੀਂ ਆਈ ਪ੍ਰੰਤੂ ਪੈ ਰਹੇ ਭਾਰੀ ਮੀਂਹ ਦੇ ਕਾਰਨ ਵੀ ਇਹ ਘਟਨਾ ਵਾਪਰੀ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਏਅਰ ਫੋਰਸ ਭਿਸਿਆਣਾ ਵਿਖੇ ਮਨਾਈ ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ
ਸਥਾਨਕ ਨਗਰ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਮੁਤਾਬਕ ਇਹ ਇਮਾਰਤ ਸਾਲ 2017 ਦੇ ਵਿਚ ਹੀ ਬਣਾਈ ਗਈ ਸੀ ਤੇ ਇਸਦੇ ਵਿਚ 30 ਦੇ ਕਰੀਬ ਅਪਾਰਮੈਂਟ ਸਨ, ਜਿਸਦੇ ਵਿਚ ਦਰਜ਼ਨਾਂ ਪ੍ਰਵਾਰ ਰਹਿ ਰਹੇ ਸਨ। ਜੇਸੀਬੀ ਮਸ਼ੀਨਾਂ, ਅੱਗ ਬਝਾਊ ਗੱਡੀਆਂ ਅਤੇ ਹੋਰ ਅਮਲੇ ਫੈਲੇ ਦੇ ਨਾਲ ਮਲਬੇ ਵਿਚ ਤਬਦੀਲ ਹੋ ਚੁੱਕੀ ਇਸ ਇਮਾਰਤ ਵਿਚ ਬਚਾਓ ਕਾਰਜ਼ ਜਾਰੀ ਹਨ।
Share the post "ਸੂਰਤ ’ਚ 6 ਮੰਜ਼ਿਲਾਂ ਇਮਾਰਤ ਡਿੱਗੀ, ਕਈਆਂ ਦੇ ਮਰਨ ਦਾ ਖਦਸ਼ਾ, ਬਚਾਅ ਕਾਰਜ਼ ਜਾਰੀ"