Punjabi Khabarsaar
ਅਮ੍ਰਿਤਸਰ

ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਨੇ ਕੀਤੀ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੀਟਿੰਗ

ਜਥੇਦਾਰ ਨੇ ਕਿਹਾ, ਹਕੂਮਤ ਸਿੱਖਾਂ ਨਾਲ ਕਰ ਰਹੀ ਹੈ ਧੱਕਾ
ਸ਼੍ਰੀ ਅੰਮ੍ਰਿਤਸਰ ਸਾਹਿਬ, 7 ਜੁਲਾਈ: ਖਡੂਰ ਸਾਹਿਬ ਤੋਂ ਅਜਾਦ ਐਮ.ਪੀ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਵੱਲੋਂ ਹੁਣ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ ਗਈ। ਪ੍ਰਵਾਰ ਦੇ ਵੱਲੋਂ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਤੇ ਚਾਚਾ ਸਹਿਤ ਕੁੱਝ ਹੋਰ ਮੈਂਬਰ ਵੀ ਸ਼ਾਮਲ ਸਨ। ਸੂਚਨਾ ਮੁਤਾਬਕ ਮੀਟਿੰਗ ਦੇ ਵਿਚ ਐਮ.ਪੀ ਜਿੱਤਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਵਿਚਾਰਿਆ ਗਿਆ।

ਬਾਗੀ ਧੜਾ ਮੁੜ ਹੋਇਆ ਇੱਕਜੁਟ, ਜਲੰਧਰ ’ਚ ਸੁਰਜੀਤ ਕੌਰ ਦੇ ਹੱਕ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ‘‘ ਹਕੂਮਤ ਸਿੱਖਾਂ ਨਾਲ ਵਿਤਕਰੇਬਾਜ਼ੀ ਕਰ ਰਹੀ ਹੈ ਤੇ ਬੇਵਜ਼੍ਹਾ ਅਤੇ ਗੈਰ ਵਾਜ਼ਬ ਤਰੀਕੇ ਨਾਲ ਸਿੱਖਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ। ’’ ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ ਕਿਹਾ ਜਾਂਦਾ ਹੈ ਪਰ ਸਰਕਾਰ ਲੱਖਾਂ ਲੋਕਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤੇ ਫ਼ਤਵੇ ਨੂੰ ਵੀ ਸਵੀਕਾਰ ਨਹੀਂ ਕਰ ਰਹੀ। ’’ ਜਥੇਦਾਰ ਨੇ ਦੋਸ਼ ਲਗਾਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਦਰਜ਼ਨਾਂ ਸਿੱਖਾਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਪੂਰੀ ਕੌਮ ਨੂੰ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ।

ਭਾਈ ਅੰਮ੍ਰਿਤਪਾਲ ਸਿੰਘ ਨੇ ਮੁੜ ਚੁੱਕਿਆ ਖ਼ਾਲਿਸਤਾਨ ਦਾ ਮੁੱਦਾ, ਕਿਹਾ ਮਾਂ ਦੇ ਬਿਆਨ ਨਾਲ ਨਹੀਂ ਹਾਂ ਸਹਿਮਤ

ਉਨ੍ਹਾਂ ਮੰਗ ਕੀਤੀ ਕਿ ਸਮੂਹ ਬੰਦੀ ਸਿੰਘਾਂਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਧਰ ਅੰਮ੍ਰਿਤਪਾਲ ਸਿੰਘ ਦੀ ਨਜਰਬੰਦੀ ਦੇ ਵਿਰੋਧ ਵਿਚ ਅਵਾਜ਼ ਚੁੱਕਦਿਆਂ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਵੀ ਇਸਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਵੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇਸ ਮਾਮਲੇ ਵਿਚ ਖੁੱਲ ਕੇ ਸਰਕਾਰ ਵਿਰੁਧ ਬੋਲ ਚੁੱਕੇ ਹਨ ਤੇ ਉਨ੍ਹਾਂ ਵੀ ਇੱਕ ਜਿੱਤੇ ਹੋਏ ਐਮ.ਪੀ ਨੂੰ ਨਜ਼ਰਬੰਦ ਕਰਨ ਦੀ ਨਿਖ਼ੇਧੀ ਕੀਤੀ ਹੈ।

 

Related posts

Mumbai ’ਚ ਸਿੱਖ TTE ਦੀ ਯਾਤਰੀਆਂ ਵੱਲੋਂ ਕੁੱਟਮਾਰ ਦਾ ਮਾਮਲਾ ਭਖਿਆ

punjabusernewssite

ਅਕਾਲੀ ਦਲ ਦੇ ਪ੍ਰਧਾਨ ਨੇ ਆਪ ਦੇ ਮੰਤਰੀਆਂ ਤੇ ਵਿਧਾਇਕਾਂ ’ਤੇ ਆਪੋ-ਆਪਣੇ ਮਾਫੀਆ ਬਣਾਉਣ ਦੇ ਲਗਾਏ ਦੋਸ਼

punjabusernewssite

ਘਰੋਂ ਰੁੱਸ ਕੇ ਗਏ 10 ਸਾਲਾਂ ਬੱਚੇ ਨੇ ਸਾਰੀ ਰਾਤ ਪੁਲਿਸ ਨੂੰ ਪਾਈ ਰੱਖੀ ਭਸੂੜੀ

punjabusernewssite