ਬਠਿੰਡਾ, 8 ਜੁਲਾਈ: ਅੱਜ ਇੱਥੇ ਨੈਸ਼ਨਲ ਫਰਟੇਲਾਈਜ਼ਰ ਲਿਮਟਿਡ ਦੇ ਗੇਟ ਨੰ-2 ਅੱਗੇ ਸਥਾਨਕ ਯੂਨੀਅਨ ਲਾਲ ਝੰਡਾ ਐਨ.ਐਫ.ਐਲ.ਮਜਦੂਰ ਯੂਨੀਅਨ (ਸੀਟੂ) ਵੱਲੋਂ ਸਾਥੀ ਰਵਿੰਦਰ ਕੁਮਾਰ ਦੀ ਪ੍ਰਧਾਨਗੀ ਵਿੱਚ ਜਰਨਲ ਬਾਡੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸੀਟੂ ਦੇ ਸੂਬਾਈ ਆਗੂ ਬਲਕਾਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਐਮ.ਐਮ.ਬਹਿਲ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਡਾਕਟਰ ਸੁਖਮਿੰਦਰ ਸਿੰਘ ਬਾਠ ਵੱਲੋਂ ਸ਼ਿਰਕਤ ਕੀਤੀ ਗਈ।
ਘੋਰ ਕਲਯੁਗ:ਆਸ਼ਕ ਨਾਲ ਮਿਲਕੇ ਸਿਰ ਦੇ ਸਾਈਂ ਦਾ ਕੀਤਾ ਬੇਰਹਿਮੀ ਨਾਲ ਕ.ਤਲ, ਕਾਤਲ ਪਤਨੀ ‘ਯਾਰ’ ਸੰਗ ਕਾਬੂ
ਭਰਾਤਰੀ ਜਥੇਬੰਦੀਆਂ ਦੇ ਤੌਰ ਤੇ ਸਾਥੀ ਵਿਨੋਦ ਸਿੰਘ ਜਨਰਲ ਸਕੱਤਰ ਅੰਬੂਜਾ ਸੀਮਿੰਟ ਕੰਟਰੈਕਟਰ ਵਰਕਰਜ਼ ਯੂਨੀਅਨ (ਸੀਟੂ) ਅਤੇ ਮੀਤ ਪ੍ਰਧਾਨ ਸਾਥੀ ਦਵਿੰਦਰ ਕੁਮਾਰ ਹਾਜ਼ਰ ਹੋਏ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵੱਲੋਂ ਸਰਵਸੰਮਤੀ ਨਾਲ ਪੁਰਾਣੀ ਵਰਕਿੰਗ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸਾਥੀ ਜੈ ਸਿੰਘ ਨੂੰ ਪ੍ਰਧਾਨ ਇਕਵਾਲ ਸਿੰਘ ਜਨਰਲ ਸਕੱਤਰ, ਮਹੇਸ਼ਵਰ ਸ਼ਾਹ ਖਜਾਨਚੀ, ਵਕੀਲ ਸਿੰਘ ਮੀਤ ਪ੍ਰਧਾਨ , ਗੁਲਸ਼ਨ ਯਾਦਵ ਜੁਆਇੰਟ ਜਨਰਲ ਸਕੱਤਰ, ਜਗਸੀਰ ਸਿੰਘ ਸਕੱਤਰ, ਅਤੇ ਉਮੇਸ਼ ਮਹਤੋ ਨੂੰ ਪ੍ਰਚਾਰ ਸਕੱਤਰ,ਸਾਥੀ ਸ਼ਿਵ ਨੂੰ ਪ੍ਰੈੱਸ ਸਕੱਤਰ, ਕੁਲਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ ,ਅਤੇ ਭੋਲਾ ਪਾਸਵਾਨ ਨੂੰ ਸਕੱਤਰ ਚੁਣਿਆ ਗਿਆ।
ਪੁਰਾਣੀ ਰੰਜਿਸ਼ ਦੇ ਚੱਲਦੇ ਮੋੜ ਮੰਡੀ ’ਚ ਨੌਜਵਾਨ ਦਾ ਸ਼ਰੇਬਜ਼ਾਰ ਕੀਤਾ ਕ+ਤਲ
ਇਸ ਤਰ੍ਹਾਂ ਦਸ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸਾਬਕਾ ਆਗੂ ਵੀ ਹਾਜ਼ਰ ਸਨ।ਇਸ ਸਮੇਂ ਆਗੂਆਂ ਨੇ ਨਵੀਂ ਚੁਣੀ ਗਈ ਵਰਕਿੰਗ ਕਮੇਟੀ ਨੂੰ ਕ੍ਰਾਂਤੀਕਾਰੀ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਲਈ ਭਵਿੱਖ ਵਿੱਚ ਵੱਡੀਆਂ ਲੜਾਈਆਂ ਲੜਨ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ।
Share the post "ਲਾਲ ਝੰਡਾ ਐਨ.ਐਫ.ਐਲ. ਮਜ਼ਦੂਰ ਯੂਨੀਅਨ ਦੀ ਹੋਈ ਚੋਣ ਵਿਚ ਜੈ ਸਿੰਘ ਬਣੇ ਪ੍ਰਧਾਨ"