ਪੁਰਾਣੀ ਰੰਜਿਸ਼ ਦੇ ਚੱਲਦੇ ਮੋੜ ਮੰਡੀ ’ਚ ਨੌਜਵਾਨ ਦਾ ਸ਼ਰੇਬਜ਼ਾਰ ਕੀਤਾ ਕ+ਤਲ

Date:

spot_img

ਬਠਿੰਡਾ, 8 ਜੁਲਾਈ: ਨੌਜਵਾਨਾਂ ’ਚ ਵਧ ਰਹੀ ਆਪਸੀ ਖ਼ਹਿਬਾਜ਼ੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ਵਿਚ ਬੀਤੀ ਸ਼ਾਮ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਇੱਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਨੌਜਵਾਨਾਂ ਵੱਲੋਂ ਸ਼ਰੇਬਜ਼ਾਰ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਮਰਨ ਵਾਲੇ ਨੌਜਵਾਨ ਦੀ ਪਹਿਚਾਣ ਜਸਪਤਾਲ ਸਿੰਘ ਉਰਫ਼ ਅਠਿਆਨੀ ਵਾਸੀ ਪਿੰਡ ਮੋੜ ਕਲਾਂ ਦੇ ਤੌਰ ’ਤੇ ਹੋਈ ਹੈ। ਫ਼ਿਲਹਾਲ ਇਸ ਘਟਨਾ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਦੇ ਵਿਰੁਧ ਮੁਕੱਦਮਾ ਨੰਬਰ 78 ਅਧੀਨ ਧਾਰਾ ਕਤਲ ਦਾ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਪਹਿਲੀ ਪਤਨੀ ਦੇ ਕਤਲ ਦੀ ਸਜ਼ਾ ਕੱਟ ਕੇ ਵਾਪਸ ਆਏ ਪਤੀ ਨੇ ਦੂਜੀ ਦਾ ਵੀ ਕੀਤਾ ਕਤਲ

ਇਸਦੀ ਪੁਸ਼ਟੀ ਕਰਦਿਆਂ ਡੀਐਸਪੀ ਮੋੜ ਰਾਹੁਲ ਭਾਰਦਵਾਜ਼ ਨੇ ਦਸਿਆ ਕਿ ‘‘ ਇਹ ਘਟਨਾ ਪੁਰਾਣੀ ਰੰਜਿਸ਼ ਕਾਰਨ ਵਾਪਰੀ ਹੈ ਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ’’ ਪਤਾ ਲੱਗਿਆ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਮੋੜ ਮੰਡੀ ਵਿਚ ਹੀ ਅਮਰਿੰਦਰ ਸਿੰਘ ਉਰਫ਼ ਮੰਜ਼ਾ ਨਾਂ ਦੇ ਇੱਕ ਨੌਜਵਾਨ ਦਾ ਕਤਲ ਹੋਇਆ ਸੀ। ਇਸ ਕਤਲ ਦੇ ਵਿਚ ਮ੍ਰਿਤਕ ਜਸਪਾਲ ਸਿੰਘ ਵੀ ਸ਼ਾਮਲ ਸੀ ਤੇ ਉਹ ਕੁੱਝ ਸਮਾਂ ਪਹਿਲਾਂ ਹੀ ਜਮਾਨਤ ’ਤੇ ਬਾਹਰ ਆਇਆ ਸੀ। ਜਿਸਦੇ ਚੱਲਦੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਹੁਣ ਉਸਦਾ ਕਤਲ ਦੂਜੀ ਧਿਰ ਦੇ ਵੱਲੋਂ ਕੀਤਾ ਗਿਆ ਹੈ। ਪ੍ਰੰਤੂ ਇਸ ਤਰ੍ਹਾਂ ਸ਼ਰੇਬਜ਼ਾਰ ਕਿਸੇ ਨੂੰ ਵੱਢ ਦੇਣ ਦੀ ਘਟਨਾ ’ਤੇ ਲੋਕਾਂ ਵਿਚ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰੋਸ਼ ਪਾਇਆ ਜਾ ਰਿਹਾ।

 

spot_img
spot_img

Share post:

Popular

More like this
Related

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...