ਅੰਮ੍ਰਿਤਸਰ, 9 ਜੁਲਾਈ: ਪੰਜਾਬ ਦੇ ਵਿਚ ਆਪਣੀ ਸਰਕਾਰ ਬਣਾਉਣ ਦੇ ਲਈ ਜੀਅ-ਜਾਨ ਨਾਲ ਯਤਨ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਦੋ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਨਿਵਾਸਲੂ, ਦਿੱਲੀ ਦੇ ਸਿੱਖ ਆਗੂ ਮਨਜਿੰਦਰ ਸਿਰਸਾ, ਪਰਮਿੰਦਰ ਬਰਾੜ ਤੇ ਤੇਜਿੰਦਰ ਸਰਾਂ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸਵੇਤ ਮਲਿਕ ਨੂੰ ਵੀ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਮਾਮਲਾ ਲੰਘੀ 3 ਜੁਲਾਈ ਦੀ ਦੇਰ ਰਾਤ ਦਾ ਹੈ ਪ੍ਰੰਤੂ ਹੁਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਚੱਲਦੇ ਉਕਤ ਆਗੂ ਮੀਡੀਆ ਦੇ ਸਾਹਮਣੇ ਆਏ ਹਨ।
ਭਾਜਪਾ ਨੇ ਹਰਿਆਣਾ ਵਿਚ ਬਣਾਇਆ ਨਵਾਂ ਸੂਬਾ ਪ੍ਰਧਾਨ
ਮਲਿਕ ਦੇ ਦਾਅਵੇ ਮੁਤਾਬਕ 3 ਜੁਲਾਈ ਦੀ ਦੇਰ ਰਾਤ ਉਸਨੂੰ ਗੌਰਵ ਨਾਂ ਦੇ ਵਿਅਕਤੀ ਦਾ ਫ਼ੋਨ ਆਇਆ ਕਿ ਉਸਦੀ ਜਾਨ ਨੂੰ ਖ਼ਤਰਾ ਹੈ। ਪ੍ਰੰਤੂ ਉਸਨੇ ਪ੍ਰਵਾਹ ਨਹੀਂ ਕੀਤੀ, ਜਿਸਤੋਂ ਬਾਅਦ ਗੌਰਵ ਨੇ ਆਪਣੇ ਨੰਬਰ ਤੋਂ ਆਡੀਓ ਸੁਨੇਹੇ ਭੇਜੇ, ਜਿਸ ਵਿਚ ਕਿਸੇ ਰਣਜੀਤ ਨਾਂ ਦੇ ਗੈਂਗਸਟਰ ਵੱਲੋਂ ਉਸਨੂੰ ਜਾਨੋ-ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸਾਬਕਾ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਕਿਹਾ ਕਿ ਇਸਤੋਂ ਬਾਅਦ ਉਸਨੇ ਅੰਮ੍ਰਿਤਸਰ ਦੇ ਇੱਕ ਪੁਲਿਸ ਅਧਿਕਾਰੀ ਨੂੰ ਸਾਰੀ ਜਾਣਕਾਰੀ ਦਿੱਤੀ, ਜਿੰਨ੍ਹਾਂ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਪ੍ਰੰਤੂ ਹੁਣ ਤੱਕ ਪੰਜ ਦਿਨ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਮੋਦੀ ਦੇ ਰੂਸ ਦੌਰੇ ਤੋਂ ਬਾਅਦ ਰੂਸੀ ਫ਼ੌਜ ’ਚ ਭਰਤੀ ਭਾਰਤੀ ਜਵਾਨਾਂ ਦੀ ਵਾਪਸੀ ਹੋਵੇਗੀ ਸੰਭਵ
ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੁਲਿਸ ਨੇ ਧਮਕੀਆਂ ਦੇਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਮਿਲਣਗੇ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਭਾਜਪਾ ਦੇ ਹੋਰ ਆਗੂਆਂ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ, ਜਿਸਦੇ ਵਿਚ ਉਨ੍ਹਾਂ ਉਪਰ ਆਰਐਸਐਸ ਨਾਲ ਮਿਲਕੇ ਸਿੱਖਾਂ ਨੂੰ ਕਮਜੌਰ ਕਰਨ ਦੇ ਦੋਸ਼ ਲਗਾਏ ਹਨ। ਇੰਨ੍ਹਾਂ ਹੀ ਨਹੀਂ ਸ਼੍ਰੀ ਨਿਵਾਸਲੂ ਨੂੂੰ ਪੰਜਾਬ ਛੱਡਣ ਅਤੇ ਦੂਜੇ ਸਿੱਖ ਆਗੂਆਂ ਨੂੰ ਭਾਜਪਾ ਛੱਡਣ ਲਈ ਕਿਹਾ ਗਿਆ ਤੇ ਅਜਿਹਾ ਨਾ ਕਰਨ ‘ਤੇ ਨਤੀਜ਼ੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਹੈ।
Share the post "ਹੁਣ ਭਾਜਪਾ ਦੇ Ex ਸੂਬਾ ਪ੍ਰਧਾਨ ਨੂੰ ਮਿਲੀ ਧਮਕੀ,ਪਹਿਲਾਂ ਚਾਰ ਹੋਰ ਆਗੂਆਂ ਨੂੰ ਮਿਲ ਚੁੱਕੀ ਹੈ ਧਮਕੀ ਭਰੀ ਚਿੱਠੀ"