ਕਰਨਾਲ, 9 ਜੁਲਾਈ: ਲੰਘੇ ਦਿਨੀਂ ਹਰਿਆਣਾ ਦੇ ਕਰਨਾਲ ਨਜਦੀਕੀ ਪਿੰਡ ਅੰਮੂਪੁਰਾ ਵਿਖੇ ਰਹਿੰਦੇ ਚਾਰ ਸਿੱਖ ਪ੍ਰਵਾਰਾਂ ਦੇ ਘਰਾਂ ਨੂੰ ਢਾਹੁਣ ਦਾ ਮਾਮਲਾ ਗਰਮਾ ਗਿਆ ਹੈ। ਘਟਨਾ ਦੇ ਇੰਨੇਂ ਦਿਨ ਬੀਤਣ ਦੇ ਬਾਵਜੂਦ ਹਰਿਆਣਾ ਸਰਕਾਰ ਤੇ ਹਰਿਆਣਾ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਰਾਹਤ ਨਾ ਦੇਣ ’ਤੇ ਹੁਣ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਦਾ ਇੱਕ ਵਫ਼ਦ ਉਕਤ ਪ੍ਰਵਾਰਾਂ ਕੋਲ ਪੁੱਜਾ। ਕਮੇਟੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਤੇ ਹੋਰਨਾਂ ਦੇ ਆਧਾਰਤ ਇਸ ਵਫ਼ਦ ਵੱਲੋਂ ਪ੍ਰਵਾਰ ਨਾਲ ਮਿਲਕੇ ਉਨ੍ਹਾਂ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਤੇ ਨਾਲ ਹੀ ਇਸ ਕਾਰਵਾਈ ਦੀ ਨਿਖ਼ੇਧੀ ਕੀਤੀ।
ਗੰਗਾਨਗਰ ਦੇ ਸਿੱਖ ਆਗੂ ਤੇਜਿੰਦਰਪਾਲ ਸਿੰਘ ਟਿੰਮਾ ਵਿਰੁਧ ਦੇਸ ਧਰੋਹ ਦਾ ਪਰਚਾ ਦਰਜ਼, ਅਕਾਲੀ ਦਲ ਨੇ ਕੀਤੀ ਨਿਖ਼ੇਧੀ
ਦੂਜੇ ਪਾਸੇ ਹਰਿਆਣਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਦਾਅਵਾ ਕੀਤਾ ਕਿ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਪੀੜਤ ਪ੍ਰਵਾਰਾਂ ਨਾਲ ਸੰਪਰਕ ਸਾਧਿਆ ਹੋਇਆ ਹੈ ਤੇ ਪ੍ਰਵਾਰਾਂ ਨੂੰ ਖਾਣਾ ਆਦਿ ਪਹੁੰਚਾਇਆ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਕਮੇਟੀ ਸੂਬਾ ਸਰਕਾਰ ਦੇ ਨਾਲ ਵੀ ਇਸ ਮਸਲੇ ਨੂੰ ਚੁੱਕ ਰਹੀ ਹੈ ਤੇ ਜਲਦ ਹੀ ਕੋਈ ਹੱਲ ਕੱਢਿਆ ਜਾਵੇਗਾ। ਗੌਰਤਲਬ ਹੈ ਕਿ ਇਸ ਪ੍ਰਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ ਬਿਨ੍ਹਾਂ ਨੋਟਿਸ ਕੱਢੇ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਵਿਰੋਧ ਕਰਨ ’ਤੇ ਉਨ੍ਹਾਂ ਦੀ ਖਿੱਚ ਧੂਹ ਕਰਦਿਆਂ ਬੱਸ ਵਿਚ ਬਿਠਾ ਕੇ ਬੰਦ ਕਰ ਦਿੱਤਾ ਗਿਆ।
Share the post "ਹਰਿਆਣਾ ’ਚ ਚਾਰ ਸਿੱਖ ਪ੍ਰਵਾਰਾਂ ਦੇ ਘਰ ਢਾਹੁਣ ਦਾ ਮਾਮਲਾ ਗਰਮਾਇਆ, ਸ਼੍ਰੋਮਣੀ ਕਮੇਟੀ ਨੇ ਕੀਤਾ ਵਿਤੀ ਸਹਾਇਤਾ ਦਾ ਐਲਾਨ"