ਦੋਨਾਂ ਧਿਰਾਂ ’ਚ ਹੋਇਆ ਗਠਜੋੜ, ਬਸਪਾ 37 ਤੇ ਇਨੈਲੋ 53 ਸੀਟਾਂ ’ਤੇ ਲੜੇਗਾ ਚੋਣ
ਚੰਡੀਗੜ੍ਹ, 11 ਜੁਲਾਈ: ਇਸ ਸਾਲ ਦੇ ਅਖ਼ੀਰ ’ਚ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਹੁਣ ਬਸਪਾ ਤੇ ਇਨੈਲੋ ਮਿਲਕੇ ਲੜਣਗੇ। ਇੰਨ੍ਹਾਂ ਚੋਣਾਂ ਲਈ ਇੰਡੀਅਨ ਨੈਸ਼ਨਲ ਲੋਕ ਦਲ(ਇਨੈਲੋ) ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਚੋਣ ਗਠਜੋੜ ਕੀਤਾ ਹੈ। ਇਸ ਸਬੰਧ ਵਿਚ ਕੁੱਝ ਦਿਨ ਪਹਿਲਾਂ ਅਭੈ ਸਿੰਘ ਚੌਟਾਲਾ ਵੱਲੋਂ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨਾਲ ਮੀਟਿੰਗ ਕਰਨ ਤੋਂ ਬਾਅਦ ਗਠਜੋੜ ਸਬੰਧੀ ਸਿਆਸੀ ਹਲਕਿਆਂ ਵਿਚ ਗਠਜੋੜ ਦੀ ਚਰਚਾ ਚੱਲ ਰਹੀ ਸੀ। ਬੁੱਵਾਰ ਨੂੰ ਇਸਦੀ ਪੁਸ਼ਟੀ ਇਨੈਲੋ ਦੇ ਮੁਖੀ ਅਭੈ ਸਿੰਘ ਚੋਟਾਲਾ ਅਤੇ ਬਸਪਾ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਰਫਰੰਸ ਕਰਕੇ ਕੀਤੀ ਗਈ।
ਲਾਰੇਂਸ ਬਿਸ਼ਨੋਈ ਗੈਂਗ ਦੇ ਚਾਰ ਗੁਰਗੇ 10 ਪਿਸਤੌਲਾਂ ਸਹਿਤ ਕਾਬੂ
ਸੂਚਨਾ ਮੁਤਾਬਕ ਇਸ ਗਠਜੋੜ ਦੇ ਤਹਿਤ ਬਸਪਾ ਸੂਬੇ ਵਿਚ 37 ਅਤੇ ਇਨੈਲੋ 53 ਸੀਟਾਂ ’ਤੇ ਚੋਣ ਲੜੇਗੀ। ਇਸਤੋਂ ਪਹਿਲਾਂ ਵੀ ਦੋਨਾਂ ਧਿਰਾਂ ਵਿਚਕਾਰ ਦੋ ਵਾਰ ਗਠਜੋੜ ਹੋ ਚੁੱਕਾ ਹੈ। ਬਸਪਾ ਤੇ ਇਨੈਲੋ ਗਠਜੋੜ ਹੁਣ ਸੂਬੇ ਵਿਚ ਤੀਜ਼ਾ ਬਦਲ ਦੇਣ ਦੀ ਤਿਆਰੀ ਵਿਚ ਹੈ। ਜਿਕਰਯੋਗ ਹੈ ਕਿ ਭਾਜਪਾ ਪਿਛਲੇ ਪੌਣੇ ਦਸ ਸਾਲਾਂ ਤੋਂ ਸੂਬੇ ਵਿਚ ਸੱਤਾ ਦੇ ਘੋੜੇ ’ਤੇ ਸਵਾਰ ਹੈ। ਲੰਘੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਝਟਕਾ ਲੱਗਿਆ ਸੀ ਤੇ ਦਸ ਸੀਟਾਂ ਵਿਚੋਂ 5 ’ਤੇ ਕਾਂਗਰਸ ਅਤੇ 5 ਹੀ ਉਸਦੇ ਹਿੱਸੇ ਆਈਆਂ ਸਨ। ਕਾਂਗਰਸ ਵੱਲੋਂ ਇਹ ਲੋਕ ਸਭਾ ਚੋਣ ਸੂਬੇ ਵਿਚ ਆਪ ਨਾਲ ਮਿਲਕੇ ਲੜੀ ਸੀ ਪ੍ਰੰਤੂ ਹੁਣ ਕਾਂਗਰਸ ਨੇ ਇਕੱਲਿਆ ਚੋਣ ਲੜਣ ਦਾ ਐਲਾਨ ਕੀਤਾ ਹੈ। ਉਧਰ ਭਾਜਪਾ ਵੱਲੋਂ ਸਾਥ ਛੱਡਣ ਤੋਂ ਬਾਅਦ ਜਜਪਾ ਹਾਲੇ ਇਕੱਲੀ ਦਿਖ਼ਾਈ ਦੇ ਰਹੀ ਹੈ।