ਬਠਿੰਡਾ, 11 ਜੁਲਾਈ: ਦੋ ਦਿਨ ਪਹਿਲਾਂ ਵਿਜੀਲੈਂਸ ਵੱਲੋਂ ਪੀ.ਸੀ.ਪੀ.ਐਨ.ਡੀ.ਟੀ ਦੀ ਚਾਰ ਮੈਂਬਰੀ ਟੀਮ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿਚ ਸਥਾਨਕ ਸਿਵਲ ਸਰਜ਼ਨ ਦਫ਼ਤਰ ਵਿਖੇ ਅੱਜ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਇਸ ਟੀਮ ਦਾ ਇੱਕ ਮੈਂਬਰ ਸਿਵਲ ਸਰਜਨ ਦਫਤਰ ਦਾ ਕਰਮਚਾਰੀ ਰਾਜ ਸਿੰਘ ਵਾਰਡ ਅਟੈਂਡੈਟ ਨਾਲ ਹਾਜ਼ਰ ਸੀ । ਇਸ ਪਰਚੇ ਨੂੰ ਰੱਦ ਕਰਵਾਊਣ ਦੇ ਲਈ ਸਿਹਤ ਵਿਭਾਗ ਬਠਿੰਡਾ ਦੀਆਂ ਸਮੂਹ ਜਥੇਬੰਦੀਆਂ ਦੁਆਰਾ ਅੱਜ ਵੀ ਕੰਮ ਬੰਦ ਕਰਕੇ ਪੰਜਾਰ ਸਰਕਾਰ ਵਿਰੁੱਦ ਰੋਸ ਪ੍ਰਦਰਸ਼ਨ ਕੀਤਾ ਗਿਆ ।
ਰਾਜਸਥਾਨ ਦੇ ਵਿਤ ਮੰਤਰੀ ਵੱਲੋਂ ਬਜ਼ਟ ’ਚ ਮੰਦਰਾਂ ਦੇ ਸੁੰਦਰੀਕਰਨ ਦੇ ਪ੍ਰੋਜੈਕਟ ਦਾ ਐਲਾਨ ਸਲਾਘਾਯੋਗ: ਸੁਖਪਾਲ ਸਰਾਂ
ਇਸ ਧਰਨੇ ਵਿੱਚ ਐਨ.ਐਚ.ਐਮ ਜਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ, ਪ੍ਰਧਾਨ ਸਵਰਨਜੀਤ ਕੌਰ ਨਰਸਿੰਗ ਐਸ਼ੋਸੀਏਸ਼ਨ ਬਠਿੰਡਾ, ਸੁਖਮੰਦਰ ਸਿੰਘ ਸਿੱਧੂ ਪ੍ਰਧਾਨ ਫਾਰਮੇਸੀ ਐਸ਼ੋਸੀਏਸ਼ਨ ਬਠਿੰਡਾ, ਰਮੇਸ ਸਚਦੇਵਾ ਜੀ ਸੁਪਰਡੈਂਟ ਕਲੈਰੀਕਲ ਯੂਨੀਅਨ, ਵੀਰ ਭਾਸ ਬਲਾਕ ਸਕੱਤਰ ਕਲਾਸ ਫੋਰ ਯੂਨੀਅਨ, ਹਰਜੀਤ ਸਿੰਘ ,ਭੁਪਿੰਦਰ ਸਿੰਘ, ਅਮਨਦੀਪ ਸਿੰਘ ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ, ਗੁਰਪ੍ਰੀਤ ਸਿੰਘ ਵਾਰਡ ਅਟੈਂਡੈਟ, 108 ਐਬੂਲੈਂਸ ਯੂਨੀਅਨ ਜਥੇਬੰਦੀ , ਹਾਕਮ ਸਿੰਘ ਲੈਬੋਰਟਰੀ ਯੂਨੀਅਨ, ਹੈਪੀ ਉੱਬਾ ਮਜਦੂਰ ਮੁੱਕਤੀ ਮੋਰਚਾ ਯੂਨੀਅਨ, ਨਰਸਿੰਗ ਸਟਾਫ਼ ਅਤੇ ਸਿਵਲ ਸਰਜਨ ਦਫਤਰ ਸਟਾਫ ਹਾਜ਼ਰ ਸਨ ।
Share the post "ਦਰਜ਼ਾਚਾਰ ਕਰਮਚਾਰੀ ਦੀ ਗ੍ਰਿਫਤਾਰੀ ਦੇ ਵਿਰੁਧ ’ਚ ਸਿਵਲ ਸਰਜਨ ਦਫ਼ਤਰ ਵਿਖੇ ਦੂਜੇ ਦਿਨ ਵੀ ਧਰਨਾ ਜਾਰੀ"