WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੁਲਾਜ਼ਮ ਮੰਚ

ਪਾਵਰਾਕਮ ਦੇ ਐਕਸੀਅਨ ਦੀ ਬਦਲੀ ਦੇ ਵਿਰੋਧ ’ਚ ਉੱਤਰੀ ਇੰਜੀਨੀਅਰ ਐਸੋਸੀਏਸ਼ਨ

ਬਠਿੰਡਾ, 11ਜੁਲਾਈ: PSEB Engineers Association ਦੇ ਵੈਸਟ ਜ਼ੋਨ ਦੇ ਮੈਂਬਰਾਂ ਵੱਲੋਂ ਅੱਜ ਇੱਕ ਹਗਾਮੀ ਮੀਟਿੰਗ ਥਰਮਲ ਕਾਲੋਨੀ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮਲੋਟ ਦੀ ਸਿਆਸੀ ਦਬਾਅ ਹੇਠ ਕੀਤੀ ਗਈ ਬਦਲੀ ਦੇ ਸਬੰਧ ਵਿੱਚ ਚਰਚਾ ਕੀਤੀ ਗਈ। ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਇੱਕ ਸੀਨੀਅਰ ਸਿਆਸਤਦਾਨ ਦੇ ਕਹਿਣ ’ਤੇ ਮਹਿਕਮੇ ਦੇ ਨਿਯਮਾਂ ਦੇ ਵਿਰੁਧ ਕੰਮ ਕਰਨ ਤੋਂ ਮਨਾਂ ਕਰਨ ਉਪਰੰਤ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮਲੋਟ ਦੀ ਬਦਲੀ ਬੀ.ਬੀ.ਐਮ.ਬੀ. ਵਿਖੇ ਕਰ ਦਿੱਤੀ ਗਈ ਜਦੋਂ ਕਿ ਉਹਨਾਂ ਨੂੰ ਵੰਡ ਮੰਡਲ ਮਲੋਟ ਵਿਖੇ ਜੁਆਇਨ ਕੀਤੇ ਨੂੰ ਸਿਰਫ 15 ਦਿਨ ਹੀ ਹੋਏ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਮੋਟਰਾਂ ਨੇੜੇ ਚਾਰ-ਚਾਰ ਬੂਟੇ ਲਾਉਣ ਦੀ ਕੀਤੀ ਅਪੀਲ

ਮੀਟਿੰਗ ਵਿੱਚ ਮੌਜੂਦ ਇੰਜਨੀਅਰਾਂ ਵੱਲੋਂ ਹਾਊਸ ਨੂੰ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵਲੋਂ Whatsapp Call ਰਾਹੀਂ ਆਮ ਤੌਰ ’ਤੇ ਮਹਿਕਮੇ ਦੇ ਨਿਯਮਾਂ ਵਿਰੁਧ ਕੰਮ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਇਸ ਦੇ ਰੋਸ ਵਿੱਚ ਸਾਰੇ ਰੀਜਨ ਦੇ ਇੰਜਨੀਅਰਾਂ ਵੱਲੋਂ ਇਹ ਮਤਾ ਪਾਇਆ ਗਿਆ ਕਿ ਉਕਤ ਅਧਿਕਾਰੀ ਦੀ ਨਜਾਇਜ਼ ਬਦਲੀ ਦੇ ਰੋਸ ਵਿੱਚ ਉਹਨਾਂ ਵਲੋਂ ਫੀਲਡ ਵਿੱਚ ਚੈਕਿੰਗਾਂ/ਬਕਾਇਆ ਦੀ ਉਗਰਾਹੀ ਦਾ ਕੰਮ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਂਦਾ ਹੈ ਅਤੇ Whatsapp Call ਰਸੀਵ ਵੀ ਨਹੀਂ ਕੀਤੀ ਜਾਏਗੀ।

ਹਰਿਆਣਾ ’ਚ ਬਸਪਾ ਤੇ ਇਨੈਲੋ ਮਿਲਕੇ ਲੜਣਗੀਆਂ ਵਿਧਾਨ ਸਭਾ ਚੋਣਾਂ

ਹਾਊਸ ਵੱਲੋਂ ਪੀ.ਐਸ.ਪੀ.ਸੀ.ਐਲ. ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮਲੇਟ ਦੀ ਬਦਲੀ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਵੇ ਨਹੀਂ ਤਾਂ PSEB Engineers Association ਦੇ ਮੈਂਬਰਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸਦੇ ਨਾਲ ਜੇਕਰ ਪੇਡੀ ਸੀਜਨ ਦੌਰਾਨ ਅਤੇ ਗਰਮੀ ਦੇ ਸੀਜਨ ਵਿੱਚ ਬਿਜਲੀ ਦੀ ਵਧੀ ਹੋਈ ਮੰਗ ਦੋਰਾਨ ਪਾਵਰ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ PSPCL Management ਦੀ ਹੋਵੇਗੀ। ਇਸ ਦੇ ਨਾਲ ਹੀ ਹਾਊਸ ਵੱਲੋਂ ਇੰਜਨੀਅਰਾਂ ਦੀਆਂ ਜਾਇਜ਼ ਮੰਗਾਂ – ਜਿਵੇਂ ਕਿ ਸਹਾਇਕ ਇੰਜਨੀਅਰ ਦਾ ਮੁਢਲਾ ਸਕੇਲ, ਸਮਾਂ-ਬੱਧ ਸਕੇਲ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਪੁਰਾਣੀ ਪੈਨਸ਼ਨ ਸਕੀਮ – ਨੂੰ ਸਮੇ ਸਮੇਂ ਤੋਂ ਅਣਗੌਲਿਆਂ ਕਰਨ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਪੁਰਜੋਰ ਨਿਖੇਧੀ ਕੀਤੀ ਗਈ।

 

Related posts

ਬਠਿੰਡਾ ’ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਇੱਕ ਸੀਵਰਮੈਨ ਦੀ ਹੋਈ ਮੌਤ, ਇੱਕ ਦੀ ਹਾਲਾਤ ਗੰਭੀਰ

punjabusernewssite

ਡੀਸੀ ਦਫ਼ਤਰ ਇੰਪਲਾਈਜ਼ ਯੂਨੀਅਨ ਪੰਜਾਬ ਨੇ 30 ਤੱਕ ਵਧਾਈ ਕਲਮਛੋੜ ਹੜਤਾਲ

punjabusernewssite

ਪੀ ਆਰ ਟੀ ਸੀ ਕਾਮਿਆਂ ਨੇ ਝੰਡਾ ਲਹਿਰਾ ਕੇ ਮਨਾਇਆ ਮਜਦੂਰ ਦਿਹਾੜਾ

punjabusernewssite