ਔਰਤ ਦੀਆਂ ਵਾਲੀਆਂ ਖੋਹ ਕੇ ਭੱਜਣ ਵਾਲੇ ਮੋਟਰਸਾਈਕਲ ਸਵਾਰ ਪਿਊ-ਪੁੱਤ ਦੀ ਜੋੜੀ ਪੁਲਿਸ ਵੱਲੋਂ ਕਾਬੂ

0
8
43 Views

ਬਠਿੰਡਾ, 11ਜੁਲਾਈ: ਲੰਘੀ 7 ਜੁਲਾਈ ਨੂੰ ਸਥਾਨਕ ਆਦਰਸ਼ ਨਗਰ ਵਿਚ ਗਲੀ ’ਚ ਸੈਰ ਕਰ ਰਹੀ ਇੱਕ ਬਜੂਰਗ ਔਰਤ ਬਲਵੀਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਗਲੀ ਨੰ 7/8 ਆਦਰਸ਼ ਨਗਰ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਭੱਜਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਬਠਿੰਡਾ ਦੀ ਥਰਮਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਕਾਬੂ ਕੀਤੇ ਕਥਿਤ ਮੁਜ਼ਰਮ ਪਿਊ-ਪੁੱਤ ਹਨ ਤੇ ਕੱਠੇ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਇਸ ਘਟਨਾ ਸਬੰਧੀ ਮੁਕੱਦਮਾ ਨੰਬਰ 52 ਮਿਤੀ 08.07.2024 ਅ/ਧ 304 ਬੀਐਨਐਸ ਅਧੀਨ ਦਰਜ਼ ਕੀਤਾ ਗਿਆ ਸੀ। ਜਿਸਤੋਂ ਬਾਅਦ ਮੁਜਰਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ

ਫਾਜਿਲਕਾ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨਾਲ ਮਿਲਕੇ ਚਲਾਏ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਸਵਾ ਲੱਖ ਲੀਟਰ ਲਾਹਣ ਬਰਾਮਦ

ਜਿਸ ਤਹਿਤ ਕਾਰਵਾਈ ਕਰਦੇ ਹੋਏ ਸ:ਬ: ਅਮਰਿੰਦਰ ਸਿੰਘ ਥਾਣਾ ਥਰਮਲ ਵੱਲੋਂ ਕਥਿਤ ਦੋਸ਼ੀਆਂ ਸ਼ਾਮ ਲਾਲ ਉਰਫ ਸ਼ਾਮਾ ਅਤੇ ਉਸਦੇ ਲੜਕੇ ਜਤਿੰਦਰ ਕੁਮਾਰ ਉਰਫ ਸਾਹਿਲ ਵਾਸੀ ਮੰਦਰ ਵਾਲੀ ਗਲੀ ਰਾਮਾ ਮੰਡੀ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨ੍ਹਾਂ ਕੋਲੋਂ ਇੱਕ ਦੇਸੀ ਪਿਸਤੋਲ ਸਮੇਤ 03 ਜਿੰਦਾ ਕਾਰਤੂਸ,ਇੱਕ ਲੋਹਾ ਕਾਪਾ ਅਤੇ ਇੱਕ ਐਕਟਿਵਾ ਸਕੂਟਰੀ, ਇੱਕ ਰੋਇਲ ਇੰਨਫੀਲਡ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਤਫਤੀਸ ਦੌਰਾਨ ਇਹ ਵੀ ਪਤਾ ਲੱਗਾ ਕਿ ਬੁਲਟ ਮੋਟਰਸਾਈਕਲ ਜਲੰਧਰਂ ਅਤੇ ਐਕਟਿਵਾ ਕਪੂਰਥਲਾ ਤੋਂ ਖੋਹੀ ਗਈ ਹੈ। ਪੁਛਗਿਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਇਹਨਾ ਦੋਸੀਆਨ ਨੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਜਗਾ ਉਪਰ ਪਿਸਟਲ ਅਤੇ ਲੋਹੇ ਦੇ ਕਾਪੇ ਨਾਲ ਡਰਾ ਧਮਕਾ ਕੇ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

 

LEAVE A REPLY

Please enter your comment!
Please enter your name here