MLA ਸਾਹਿਬ ਦੇ ‘ਕਾਕੇ’ ਦਾ ਘਰ ਵਿਚੋਂ ਹੀ ਪਿਸਤੌਲ ਚੋਰੀ

Date:

spot_img

ਚੋਰੀ ਦੇ 6 ਮਹੀਨਿਆਂ ਬਾਅਦ ਹੁਣ ਭੁੱਚੋਂ ਚੌਕੀ ’ਚ ਦਰਜ਼ ਹੋਇਆ ਪਰਚਾ ਦਰਜ਼
ਬਠਿੰਡਾ, 12 ਜੁਲਾਈ: ਜ਼ਿਲ੍ਹੇ ਨਾਲ ਸਬੰਧਤ ਹਲਕਾ ਭੁੱਚੋਂ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪੁੱਤਰ ਅਤੇ ਫ਼ਿਲਮੀ ਹੀਰੋ ਹਰਸਿਮਰਨ ਸਿੰਘ ਦਾ ਘਰ ਦੇ ਵਿਚੋਂ ਹੀ 45 ਬੋਰ ਪਿਸਤੌਲ ਚੋਰੀ ਹੋਣ ਦਾ ਮਾਮਲਾ ਸਾਹਮਣੈ ਆਇਆ ਹੈ। ਹਾਲਾਂਕਿ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਆਪਣੇ ਮਾਤਹਿਤਾ ਤੇ ਥਾਣਾ ਮੁਖੀਆਂ ਨੂੰ ਕਿਸੇ ਵੀ ਘਟਨਾ ਦੇ ਤੁਰੰਤ ਬਾਅਦ ਪਰਚਾ ਦਰਜ਼ ਕਰਨ ਦੀਆਂ ਹਿਦਾਇਤਾਂ ਦਿੰਦੇ ਨਹੀਂ ਥੱਕਦੇ ਪ੍ਰੰਤੂ ਇਸ ਮਾਮਲੇ ਵਿਚ ਵੱਡੀ ਗੱਲ ਇਹ ਵੀ ਪਤਾ ਚੱਲੀ ਹੈ ਕਿ ਇਹ ਪਿਸਤੌਲ 22 ਦਸੰਬਰ 2023 ਨੂੰ ਚੋਰੀ ਹੋਇਆ ਸੀ ਪ੍ਰੰਤੂ ਥਾਣਾ ਨਥਾਣਾ ਅਧੀਨ ਆਉਂਦੀ ਭੁੱਚੋਂ ਚੌਕੀ ਵੱਲੋਂ ਹੁਣ ਵਿਧਾਇਕ ਦੇ ਪੁੱਤਰ ਦੀ ਸਿਕਾਇਤ ’ਤੇ ਚੋਰੀ ਦਾ ਪਰਚਾ ਦਰਜ਼ ਕੀਤਾ ਗਿਆ ਹੈ।

ਬਠਿੰਡਾ ਦੇ ਕੋਤਵਾਲੀ ਇਲਾਕੇ ’ਚ ਸਿਖ਼ਰ ਦੁਪਿਹਰ ਦੁਕਾਨਦਾਰ ਦੀ ਹਥਿਆਰਾਂ ਦੀ ਨੌਕ ’ਤੇ ਕੀਤੀ ਲੁੱਟ

ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਵਿਧਾਇਕ ਜਗਸੀਰ ਸਿੰਘ ਨੇ ਕਿਹਾ ਕਿ ‘‘ ਇਹ ਘਟਨਾ ਪਿੰਡ ਚੱਕ ਫ਼ਤਿਹ ਸਿੰਘ ਵਾਲੀ ਰਿਹਾਇਸ਼ ਵਿਚ ਹੀ ਵਾਪਰੀ ਹੈ। ’’ ਜਦ ਉਨ੍ਹਾਂ ਨੂੰ ਪਰਚਾ ਇੰਨੀਂ ਦੇਰੀ ਬਾਅਦ ਦਰਜ਼ ਕਰਵਾਉਣ ਸਬੰਧੀ ਪੁੱਛਿਆਂ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਨੂੰ ਸੂਚਨਾ ਉਸ ਸਮੇਂ ਹੀ ਦੇ ਦਿੱਤੀ ਸੀ ਪ੍ਰੰਤੂ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰਦੀ ਰਹੀ। ਬਹਰਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਪਿਸਤੌਲ ਚੋਰੀ ਕਰਨ ਵਾਲੇ ਨੂੰ ਲੱਭ ਲਿਆ ਜਾਵੇਗਾ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਭਰੂਣ ਜਾਂਚ ਕਰਨ ‘ਤੇ ਪੀਸੀਪੀਐਨਡੀਟੀ ਐਕਟ ਤਹਿਤ ਹੋਵੇਗੀ ਕਾਰਵਾਈ: ਡਾ ਧੀਰਾ ਗੁਪਤਾ

Health News: ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਕੌਸ਼ਲ ਦੀਆਂ...

ਛੱਤਬੀੜ ਚਿੜੀਆਘਰ ਨੇ ਸੈਲਾਨਿਆਂ ਤੋਂ ਪੌਦੇ ਲਵਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

👉2,500 ਤੋਂ ਵੱਧ ਸੈਲਾਨੀਆਂ ਨੇ 100 ਤੋਂ ਵੱਧ ਪੌਦੇ...