👉2,500 ਤੋਂ ਵੱਧ ਸੈਲਾਨੀਆਂ ਨੇ 100 ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਸਹੁੰ ਚੁੱਕੀ
Chandigarh News: ਛੱਤਬੀੜ ਚਿੜੀਆਘਰ ਨੇ ਇੱਕ ਵਿਲੱਖਣ ਪਹਿਲ ਕਰਦਿਆਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ, ਜਿਥੇ ਚਿੜੀਆਘਰ ਦੇ ਕਰਮੀਆਂ ਦੀ ਥਾਂ ਬੇਲਚੇ ਆਮ ਸੈਲਾਨੀਆਂ ਦੇ ਹੱਥਾਂ ਵਿੱਚ ਦੇਖਣ ਨੂੰ ਮਿਲੇ। ਪੰਜਾਬ ਅਤੇ ਇਸ ਤੋਂ ਬਾਹਰ ਦੇ ਸੈਲਾਨੀਆਂ ਨੇ ਚਿੜੀਆਘਰ ਦੀ ਥਾਂ ਅੰਦਰ 100 ਤੋਂ ਵੱਧ ਪੌਦੇ ਲਗਾ ਕੇ ਆਪਣੀ ਫੇਰੀ ਨੂੰ ਵਾਤਾਵਰਣ ਸੰਭਾਲ ਦੇ ਵਿਹਾਰਕ ਉੱਦਮ ਵਿੱਚ ਬਦਲ ਦਿੱਤਾ।ਪੌਦੇ ਲਾਉਣ ਦੀ ਮੁਹਿੰਮ ਤੋਂ ਬਾਅਦ ਸਾਰਿਆਂ ਵੱਲੋਂ ਵਾਤਾਵਰਣ ਦੀ ਸੰਭਾਲ ਪ੍ਰਤੀ ਸਮੂਹਿਕ ਤੌਰ ‘ਤੇ ਸਹੁੰ ਚੁੱਕੀ ਗਈ, ਜਿਸ ਵਿੱਚ 2,500 ਤੋਂ ਵੱਧ ਸੈਲਾਨੀਆਂ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ ਇਸਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ ਲਿਆ।
ਇਸ ਪਹਿਲਕਦਮੀ ਦੀ ਅਗਵਾਈ ਫੀਲਡ ਡਾਇਰੈਕਟਰ ਨਲਿਨ ਯਾਦਵ ਅਤੇ ਐਜ਼ੂਕੇਸ਼ਨ ਕਮ ਪੀਆਰਓ ਹਰਪਾਲ ਸਿੰਘ ਨੇ ਕੀਤੀ। ਆਮ ਜਨਤਾ ਨੂੰ ਸਿੱਧੇ ਤੌਰ ‘ਤੇ ਵਾਤਾਵਰਣ ਸੰਭਾਲ ਦੇ ਕਾਰਜ ਵਿੱਚ ਸ਼ਾਮਲ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਸੈਲਾਨੀਆਂ ਵੱਲੋਂ ਭਰਪੂਰ ਸਰਾਹਿਆ ਗਿਆ।ਫੀਲਡ ਡਾਇਰੈਕਟਰ ਨਲਿਨ ਯਾਦਵ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਕੋਈ ਇੱਕ ਦਿਨ ਦਾ ਕਾਰਜ ਨਹੀਂ। ਜਦੋਂ ਲੋਕ ਆਪਣੇ ਹੱਥਾਂ ਨਾਲ ਪੌਦਾ ਲਗਾਉਂਦੇ ਹਨ ਇਸ ਨਾਲ ਉਨ੍ਹਾਂ ਦਾ ਜੀਵਨ ਭਰ ਦਾ ਬੰਧਨ ਬਣ ਜਾਂਦਾ ਹੈ।ਉਨ੍ਹਾਂ ਕਿਹਾ ਕਿ ਚਿੜੀਆਘਰ ਦੀ ਮੈਨੇਜਮੈਂਟ ਵਾਤਾਵਰਣ ਸੰਭਾਲ ਵਿੱਚ ਜਨਤਕ ਭਾਗੀਦਾਰੀ ਨੂੰ ਆਪਣੀ ਨਿਯਮਤ ਵਿਸ਼ੇਸ਼ਤਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ, ਜੋ ਇਸ ਗੱਲ ਨੂੰ ਦਰਸਾਉਂਦਾ ਮਜ਼ਬੂਤ ਹੈ ਕਿ ਵਾਤਾਵਰਣ ਸੰਭਾਲ ਹਰ ਨਾਗਰਿਕ ਤੋਂ ਸ਼ੁਰੂ ਹੁੰਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


