ਆਪ ਨੂੰ 55246, ਕਾਂਗਰਸ ਨੂੰ 16757 ਅਤੇ ਭਾਜਪਾ ਨੂੰ 17921 ਵੋਟਾਂ ਪਈਆਂ
ਜਲੰਧਰ, 13 ਜੁਲਾਈ: ਲੰਘੀ 10 ਜੁਲਾਈ ਨੂੰ ਜਲੰਧਰ ਪੱਛਮੀ ਉਪ ਚੋਣ ਦੇ ਸ਼ਨੀਵਾਰ ਨੂੰ ਐਲਾਨੇ ਨਤੀਜ਼ੇ ਦੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਲੀਡ ਨਾਲ ਇੱਕਪਾਸੜ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਕੁੱਲ 55246 ਹਜ਼ਾਰ ਵੋਟਾਂ ਹਾਸਲ ਕਰਕੇ ਭਾਜਪਾ ਦੇ ਸ਼ੀਤਲ ਅੰਗਰਾਲ ਨੂੰ 37325 ਵੋਟਾਂ ਦੇ ਨਾਲ ਹਰਾਇਆ। ਇੱਥੇ ਭਾਜਪਾ ਨੂੰ ਕੁੱਲ 17921 ਵੋਟਾਂ ਪਈਆਂ ਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੇ ਤੀਜ਼ੇ ਥਾਂ ’ਤੇ ਰਹਿ ਕੇ 16757 ਵੋਟਾਂ ਪ੍ਰਾਪਤ ਕੀਤੀਆਂ । ਚੋਣ ਨਤੀਜਿਆਂ ਦੀ ਮੁੱਖ ਗੱਲ ਇਹ ਹੈ ਕਿ ਕੁੱਲ 13 ਰਾਉਂਡਾਂ ਵਿਚ ਵੋਟਾਂ ਦੀ ਹੋਈ ਗਿਣਤੀ ਵਿਚ ਜਿੱਥੇ ਮਹਿੰਦਰ ਭਗਤ ਇੱਕ ਵੀ ਰਾਉਂਡ ਦੇ ਵਿਚ ਪਿੱਛੇ ਨਹੀਂ ਰਹੇ, ਉਥੇ ਕਾਂਗਰਸ ਪਹਿਲੇ 9 ਰਾਉਂਡਾਂ ਵਿਚ ਦੂਜੇ ਨੰਬਰ ’ਤੇ ਚੱਲਦੀ ਰਹੀ ਪ੍ਰੰਤੂ 10ਵੇਂ ਰਾਉਂਡ ਤੋਂ ਬਾਅਦ ਭਾਜਪਾ ਨੇ ਦੁੂਜ਼ਾ ਸਥਾਨ ਹਾਸਲ ਕਰ ਲਿਆ।
ਵੱਡੀ ਖ਼ਬਰ: ਪੁਲਿਸ ਮੁਕਾਬਲੇ ’ਚ ਤਿੰਨ ਗੈਂਗਸਟਰ ਹਲਾਕ, ਇੱਕ ਸਬ ਇੰਸਪੈਕਟਰ ਜਖ਼ਮੀ
ਇਸ ਉਪ ਚੋਣ ਲਈ ਕੁੱਲ 1 ਲੱਖ 72 ਹਜ਼ਾਰ ਵੋਟਾਂ ਵਿਚ ਸਿਰਫ਼ 54.98 ਫ਼ੀਸਦੀ ਵੋਟ ਪੋਲ ਹੋਈ ਸੀ। ਇਹ ਚੋਣ ਨਤੀਜੇ ਉਨ੍ਹਾਂ ਸਿਆਸੀ ਪੰਡਿਤਾਂ ਲਈ ਵੀ ਕਾਫ਼ੀ ਹੈਰਾਨੀਜਨਕ ਹਨ, ਜਿਹੜੀਆਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਆਪ ਨੂੰ ਮਿਲੀਆਂ ਕੁੱਲ 15629 ਵੋਟਾਂ ਦੇ ਆਧਾਰ ’ਤੇ ਇਹ ਮੁਕਾਬਲਾ ਕਾਫ਼ੀ ਸਖ਼ਤ ਮੰਨ ਰਹੇ ਸਨ। ਸਿਰਫ਼ ਸਵਾ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿਚ ਇਸ ਹਲਕੇ ਤੋਂ ਆਪ ਨੇ 40 ਹਜ਼ਾਰ ਦੇ ਕਰੀਬ ਵੱਧ ਵੋਟਾਂ ਹਾਸਲ ਕਰਕੇ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਆਏ ਨਤੀਜਿਆਂ ਵਿਚ ਜਲੰਧਰ ਪੱਛਮੀ ਹਲਕੇ ਤੋਂ ਕਾਂਗਰਸ ਨੂੰ ਸਭ ਤੋਂ ਵੱਧ 44394 ਅਤੇ ਭਾਜਪਾ ਨੂੰ ਦੂਜੇ ਨੰਬਰ ’ਤੇ 42837 ਵੋਟਾਂ ਮਿਲੀਆਂ ਸਨ। ਜੇਕਰ ਗੱਲ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤਣ ਵਾਲੇ ਸ਼ੀਤਲ ਅੰਗਰਾਲ ਨੂੰ 39213 ਵੋਟਾਂ ਮਿਲੀਆਂ ਸਨ।
’ਤੇ ਕਾਰ ‘ਕਾਲ’ ਬਣ ਕੇ ਉਸਨੂੰ ਮੌਤ ਵਾਲੀ ਜਗ੍ਹਾਂ ਉਪਰ ਲੈ ਗਈ
ਜਦੋਂਕਿ ਕਾਂਗਰਸ ਪਾਰਟੀ ਦੇ ਸੁਸੀਲ ਕੁਮਾਰ ਰਿੰਕੂ ਨੂੰ 34960 ਅਤੇ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਨੂੰ 33486 ਵੋਟਾਂ ਹਾਸਲ ਹੋਈਆਂ ਸਨ। ਉਸਤੋਂ ਬਾਅਦ ਹੋਏ ਸਿਆਸੀ ਉਲਟ ਫ਼ੇਰ ਦੌਰਾਨ ਲੋਕ ਸਭਾ ਦੀ ਜਿਮਨੀ ਚੋਣ ਵਿਚ ਸੁਸੀਲ ਰਿੰਕੂ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਉਹ ਇਹ ਉਪ ਚੋਣ ਜਿੱਤ ਗਏ ਸਨ। ਇਸਤੋਂ ਬਾਅਦ ਆਪ ਨੇ ਮੁੜ ਉਨ੍ਹਾਂ ਨੂੰ 2024 ਵਿਚ ਐਮ.ਪੀ ਦੀ ਟਿਕਟ ਦਿੱਤੀ ਪ੍ਰੰਤੂ ਉਹ ਆਪਣੇ ਸਮੇਤ ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗਰਾਲ ਨੂੰ ਵੀ ਨਾਲ ਲੈ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸੁਸੀਲ ਰਿੰਕੂ ਇਹ ਚੋਣ ਹਾਰ ਗਏ ਤੇ ਹੁਣ ਸ਼ੀਤਲ ਅੰਗਰਾਲ ਵੀ ਸਾਬਕਾ ਹੋ ਗਏ ਹਨ। ਇਸ ਹਲਕੇ ਵਿਚ ਇੰਨ੍ਹਾਂ ਦੋਨਾਂ ਆਗੂਆਂ ਦੀਆਂ ਦਲਬਦਲੀਆਂ ਦਾ ਲੋਕਾਂ ਨੇ ਕਾਫ਼ੀ ਬੁਰਾ ਮਨਾਇਆ ਸੀ। ਇਸਤੋਂ ਇਲਾਵਾ ਇਸ ਉੱਪ ਚੋਣ ਨੂੰ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖ਼ੁਦ ਜਲੰਧਰ ਵਿਚ ਪ੍ਰਵਾਰ ਸਮੇਤ ਡੇਰਾ ਲਗਾਇਆ ਗਿਆ ਤੇ ਉਹ ਕੱਲੇ ਕੱਲੇ ਵੋਟਰਾਂ ਕੋਲ ਪਹੁੰਚ ਕੀਤੀ।