ਵੱਡੀ ਖ਼ਬਰ: ਪੁਲਿਸ ਮੁਕਾਬਲੇ ’ਚ ਤਿੰਨ ਗੈਂਗਸਟਰ ਹਲਾਕ, ਇੱਕ ਸਬ ਇੰਸਪੈਕਟਰ ਜਖ਼ਮੀ

Date:

spot_img

ਮਹਿੰਦਰਾ ਸ਼ੋਅਰੂਮ ’ਤੇ ਦਿਨ-ਦਿਹਾੜੇ ਚਲਾਈਆਂ ਸਨ ਗੋ.ਲੀਆਂ
ਸੋਨੀਪਤ, 13 ਜੁਲਾਈ: ਕੁੱਝ ਦਿਨ ਪਹਿਲਾਂ ਮਹਿੰਦਰਾ ਸ਼ੋਅਰੂਮ ’ਤੇ ਦਿਨ-ਦਿਹਾੜੇ ਫ਼ਾਈਰਿੰਗ ਕਰਕੇ 5 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਤਿੰਨ ਗੈਂਗਸਟਰਾਂ ਨੂੰ ਬੀਤੀ ਦੇਰ ਰਾਤ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਹੈ। ਇਹ ਮੁਕਾਬਲਾ ਸੋਨੀਪਤ ਇਲਾਕੇ ’ਚ ਹੋਇਆ, ਜਿੱਥੇ ਹਿਮਾਂਸ਼ੂ ਭਾਊ ਗੈਂਗ ਨਾਲ ਸਬੰਧਤ ਤਿੰਨ ਗੈਂਗਸਟਰ ਇੱਕ ਕੀਆ ਕਾਰ ਦੇ ਵਿਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਕਾਰ ਨੂੰ ਰੋਕਣ ਦੀ ਕੋਸ਼ਿਸ ਕੀਤੀ ਪ੍ਰੰਤੂ ਇੰਨ੍ਹਾਂ ਵੱਲੋਂ ਗੋਲੀ ਚਲਾ ਦਿੱਤੀ ਗਈ।

ਜਲੰਧਰ ਉਪ ਚੋਣ: 8909 ਵੋਟਾਂ ਦੇ ਨਾਲ ਆਪ ਦੇ ਮਹਿੰਦਰ ਭਗਤ ਕਾਂਗਰਸ ਤੋਂ ਅੱਗੇ

ਪੁਲਿਸ ਵੱਲੋਂ ਚਲਾਈ ਜਵਾਬੀ ਗੋਲੀ ਵਿਚ ਕਾਰ ਵਿਚ ਸਵਾਰ ਤਿੰਨੇਂ ਗੈਂਗਸਟਰ ਮਾਰੇ ਗਏ। ਇੰਨ੍ਹਾਂ ਦੀ ਪਹਿਚਾਣ ਅਸ਼ੀਸ ਲਾਧੂ, ਸਨੀ ਗੁੱਜਰ, ਵਿੱਕੀ ਦੇ ਤੌਰ ‘ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹਿਮਾਸ਼ੂ ਭਾਊ ਗੈਂਗ ਨਾਲ ਸਬੰਧਤ ਇਹ ਗੈਂਗਸਟਰ ਫ਼ਿਰੌਤੀ ਲਈ ਲੋਕਾਂ ’ਤੇ ਗੋਲੀਆਂ ਚਲਾਉਂਦੇ ਸਨ। ਇੰਨ੍ਹਾਂ ਵੱਲੋਂ ਇਲਾਕੇ ਦੇ ਇੱਕ ਮਸ਼ਹੂਰ ਹਲਵਾਈ ਕੋਲੋਂ ਵੀ ਵੱਡੀ ਫ਼ਿਰੌਤੀ ਮੰਗੀ ਗਈ ਸੀ। ਫ਼ਿਲਹਾਲ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

spot_img
spot_img

Share post:

Popular

More like this
Related