WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੋਗਾ

ਔਰਤ ਨੂੰ ਦਰੜ੍ਹ ਕੇ ਫ਼ਰਾਰ ਹੋਏ ਕਾਰ ਸਵਾਰ ਨਾਬਾਲਿਗ ਲੜਕੇ ਨੇ ਪੁਲਿਸ ਦੀਆਂ ਲਗਾਈਆਂ ਲੰਮੀਆਂ ਦੋੜਾਂ

ਫ਼ਿਲਮੀ ਅੰਦਾਜ਼ ’ਚ ਭੱਜੇ ਲੜਕੇ ਨੂੰ ਪੁਲਿਸ ਘੰਟਿਆਂ ਵੱਧੀ ਪਿੱਛਾ ਕਰਕੇ ਖੇਤਾਂ ਵਿਚੋਂ ਕੀਤਾ ਕਾਬੂ
ਮੋਗਾ, 13 ਜੁਲਾਈ: ਜ਼ਿਲ੍ਹੇ ਦੇ ਪਿੰਡ ਦੌਲੇਵਾਲ ਵਿਖੇ ਇੱਕ ਔਰਤ ਨੂੰ ਦਰੜ ਕੇ ਫ਼ਰਾਰ ਹੋਏ ਇੱਕ ਨਾਬਾਲਿਗ ਲੜਕੇ ਨੂੰ ਕਾਬੁੂ ਕਰਨ ਲਈ ਸੜਕ ਸੁਰੱਖਿਆ ਫ਼ੌਰਸ ਦੇ ਜਵਾਨਾਂ ਨੂੰ ਲੰਮੀ ਭੱਜਦੋੜ ਕਰਨੀ ਪਈ। ਕਾਰ ਦਰੱਖਤ ਦੇ ਵਿਚ ਵੱਜਣ ਤੋਂ ਬਾਅਦ ਇਹ ਲੜਕਾ ਗੱਡੀ ਛੱਡ ਖੇਤਾਂ ਵਿਚ ਫ਼ਰਾਰ ਹੋ ਗਿਆ ਪ੍ਰੰਤੂ ਪੁਲਿਸ ਦੇ ਜਵਾਨਾਂ ਨੇ ਉਸਨੂੰ ਥੋੜੀ ਦੂਰ ਹੀ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਦੀ ਗੱਡੀ ਵੀ ਨੁਕਸਾਨੀ ਗਈ। ਘਟਨਾ ਤੋਂ ਬਾਅਦ ਪੁਲਿਸ ਵੱਲਂੋ ਉਕਤ ਲੜਕੇ ਵਿਰੁਧ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।

ਅਬੋਹਰ ਦੇ ਮੌਜਗੜ੍ਹ ਹਾਈਵੇਅ ’ਤੇ ਢਾਈ ਲੱਖ ਰੁਪਏ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ

ਸੂਚਨਾ ਮੁਤਾਬਕ ਇੱਕ ਸਵਿਫ਼ਟ ਕਾਰ ’ਤੇ ਸਵਾਰ ਇਸ ਨਾਬਾਲਿਗ ਲੜਕੇ, ਜਿਸਦਾ ਨਾਮ ਸ਼ਾਜਨਪ੍ਰੀਤ ਵਾਸੀ ਤਲਵੰਡੀ ਭਾਈ ਦਸਿਆ ਜਾ ਰਿਹਾ ਹੈ, ਮਖੂ ਸਾਈਡ ਤੋਂ ਆ ਰਿਹਾ ਸੀ ਤੇ ਪਿੰਡ ਦੌਲੇਵਾਲ ਵਿਖੇ ਸੜਕ ਕਿਨਾਰੇ ਖ਼ੜੀ ਔਰਤ ਨੂੰ ਦਰੜ ਦਿੱਤਾ। ਘਟਨਾ ਤੋਂ ਬਾਅਦ ਗੱਡੀ ਨੂੰ ਰੋਕਣ ਦੀ ਬਜਾਏ ਇਹ ਲੜਕਾ ਕਾਰ ਲੈ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਕਿਸੇ ਨੇ ਗੱਡੀ ਦਾ ਨੰਬਰ ਦੱਸ ਪੁਲਿਸ ਨੂੰ ਕੰਟਰੋਲ ਰੂਮ ’ਤੇ ਫ਼ੋਨ ਕਰ ਦਿੱਤਾ, ਜਿਸਤੋਂ ਬਾਅਦ ਇਸਦੀ ਸੂਚਨਾ ਸੜਕ ਸੁਰੱਖਿਆ ਫ਼ੌਰਸ ਨੂੰ ਦਿੱਤੀ ਗਈ ਤੇ ਐਸਐਸਐਫ਼ ਦੀ ਟੀਮ ਨੇ ਲਾਹੌਰਾ ਚੌਕ ਤੋਂ ਗੱਡੀ ਦੇ ਪਿੱਛੇ ਆਪਣੀ ਗੱਡੀ ਲਗਾ ਲਈ। ਆਪਣੇ ਪਿੱਛੇ ਪੁਲਿਸ ਲੱਗੀ ਦੇਖ ਇਹ ਨੌਜਵਾਨ ਸ਼ਹਿਰ ’ਚ ਘਮਾਉਂਦੇ ਹੋਏ ਗੱਡੀ ਨੂੰ ਜੀਰਾ ਰੋਡ ਵੱਲ ਲੈ ਗਿਆ ਪ੍ਰੰਤੂ ਅੱਗੇ ਗੱਡੀ ਸੰਭਲਣ ਨਾ ਕਾਰਨ ਮਸਾਲਾ ਫੈਕਟਰੀ ਦੇ ਕੋਲ ਉਸਦੀ ਸਵਿਫ਼ਟ ਗੱਡੀ ਦਰੱਖਤ ’ਚ ਜਾ ਵੱਜੀ।

ਕੈਨੇਡਾ ’ਚ ਇੱਕ ਹੋਰ ਨੌਜਵਾਨ ਕੁੜੀ ਦੀ ਮੌਤ, ਦਿਲ ਦੇ ਦੌਰੇ ਨੂੰ ਦਸਿਆ ਹੈ ਮੌਤ ਦਾ ਕਾਰਨ

ਇਸਤੋਂ ਬਾਅਦ ਪੁਲਿਸ ਦੀ ਵੀ ਗੱਡੀ ਉਸਦੇ ਪਿੱਛੇ ਜਾ ਵੱਜੀ। ਇਸ ਮੌਕੇ ਵੀ ਰੁਕਣ ਦੀ ਬਜਾਏ ਇਹ ਨਾਬਾਲਿਗ ਲੜਕਾ ਗੱਡੀ ਛੱਡ ਕੇ ਖੇਤਾਂ ਵਿਚ ਭੱਜ ਲਿਆ। ਜਿਸਤੋਂ ਬਾਅਦ ਐਸਐਸਐਫ਼ ਦੇ ਜਵਾਨ ਵੀ ਖੇਤਾਂ ਵਿਚ ਭੱਜੇ ਤੇ ਥੋੜੀ ਦੂਰ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ। ਇਸਤੋਂ ਬਾਅਦ ਉਸਨੂੰ ਦੌਲੇਵਾਲ ਚੌਕੀ ਦੇ ਹਵਾਲਾ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਅਵੀਨਾਸ਼ ਰਾਣੀ ਵਾਸੀ ਅਮਰਪੁਰ ਬਸਤੀ ਦੌਲੇਵਾਲ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਆਸ਼ਾ ਵਰਕਰ ਦੇ ਤੌਰ ’ਤੇ ਕੰਮ ਕਰਦੀ ਸੀ ਤੇ ਕਿਸੇ ਮੀਟਿੰਗ ਵਿਚ ਹਿੱਸਾ ਲੈ ਕੇ ਪਿੰਡ ਵਾਪਸ ਪਰਤੀ ਸੀ। ਉਧਰ ਦੌਲੇਵਾਲ ਚੌਕੀ ਦੇ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਔਰਤ ਦੇ ਪਤੀ ਬਖ਼ਸੀਸ ਸਿੰਘ ਦੇ ਬਿਆਨਾਂ ਉਪਰ ਨਾਬਾਲਿਗ ਲੜਕੇ ਉਪਰ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਜਾ ਰਿਹਾ ਹੈ।

 

Related posts

ਕਰੋਨਾ ਕਾਲ ਵਿਚ ਲੋਕਾਂ ’ਚ ਚਿੰਤਾ ਤੇ ਉਦਾਸੀ ਵਧੀ

punjabusernewssite

ਜਨਤਕ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

punjabusernewssite

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

punjabusernewssite