ਬਠਿੰਡਾ, 14 ਜੁਲਾਈ: ਲੰਘੀ 8 ਜੁਲਾਈ ਨੂੰ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ’ਚ ਸ਼ਰੇਬਜ਼ਾਰ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਜਰਮਾਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਸੰਦੋਹਾ ਅਤੇ ਜਸਪ੍ਰੀਤ ਸਿੰਘ ਵਾਸੀ ਪੀਰਕੋਟ ਦੇ ਤੌਰ ’ਤੇ ਹੋਈ ਹੈ। ਇਸਦੇ ਨਾਲ ਹੀ ਇੰਨ੍ਹਾਂ ਮੁਜਰਮਾਂ ਨੂੰ ਘਟਨਾ ਵਾਲੀ ਥਾਂ ਲਿਆਉਣ ਅਤੇ ਉਸਤੋਂ ਬਾਅਦ ਭਜਾਉਣ ਵਾਲੇ ਨੌਜਵਾਨ ਹਰਜੀਤ ਸਿੰਘ ਉਰਫ ਐਨਕੀ ਵਾਸੀ ਲਹਿਰੀ ਨੂੰ ਵੀ ਪੁਲਿਸ ਨੇ ਦਬੋਚ ਲਿਆ ਹੈ। ਜਦ ਕਿ ਇਸ ਕਤਲ ਕਾਂਡ ’ਚ ਬਲਵੀਰ ਕੌਰ ਨਾਂ ਦੀ ਔਰਤ ਨੂੰ ਪੁਲਿਸ ਨੇ ਘਟਨਾ ਵਾਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ।
Big News: ਅਮਰੀਕਾ ਦੇ Ex ਰਾਸਟਰਪਤੀ ਟਰੰਪ ’ਤੇ ਚੋਣ ਰੈਲੀ ਦੌਰਾਨ ਹ.ਮਲਾ, ਚਲਾਈਆਂ ਗੋ.ਲੀਆਂ
ਐਤਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਦੀਪਕ ਪਾਰੀਕ ਨੇ ਦਸਿਆ ਕਿ ਇਹ ਕਤਲ ਇੱਕ ਪੁਰਾਣੀ ਰੰਜਿਸ਼ ਕਰਕੇ ਹੋਇਆ ਸੀ, ਜਿਸਦੇ ਵਿਚ ਮ੍ਰਿਤਕ ਨੌਜਵਾਨ ਜਸਪਾਲ ਸਿੰਘ ਉਰਫ਼ ਅਠਿਆਨੀ ਵਾਸੀ ਮੋੜ ਕਲਾਂ ਦੇ ਭਰਾ ਦੇ ਬਿਆਨਾਂ ਉਪਰ ਉਕਤ ਮੁਜਰਮਾਂ ਵਿਰੁਧ ਮੁਕਦਮਾ ਨੰਬਰ 78 ਮਿਤੀ 08-07-2024 ਅ/ਧ 103,3(5),61 (2) ਥਾਣਾ ਮੋੜ ਪਰਚਾ ਦਰਜ਼ ਕੀਤਾ ਗਿਆ ਸੀ। ਇਸ ਮਸਲੇ ਦੀ ਵਜ੍ਹਾ ਰੰਜਿਸ਼ ਸਾਲ 2021 ਵਿਚ ਇੱਕ ਨੌਜਵਾਨ ਅਮਰਿੰਦਰ ਸਿੰਘ ਉਰਫ਼ ਮੰਜ਼ਾ ਦੇ ਹੋਏ ਕਤਲ ਨਾਲ ਜੁੜਦੀ ਹੈ। ਇਸ ਕਤਲ ਵਿਚ ਮੁੱਖ ਮੁਜਰਮ ਵਜੋਂ ਸ਼ਾਮਲ ਜਸਪਾਲ ਉਰਫ਼ ਅਠਿਆਨੀ ਦੋ ਸਾਲ ਪਹਿਲਾਂ ਹੀ ਜਮਾਨਤ ’ਤੇ ਆਇਆ ਸੀ।
ਫ਼ੌਜੀ ਜਵਾਨ ਨੇ ਨਰਸ ਪ੍ਰੇਮਿਕਾ ਦਾ ਕ.ਤਲ ਕਰਕੇ ਲਾਸ਼ ਘੱਗਰ ਦਰਿਆ ’ਚ ਸੁੱਟੀ
ਜਿਸਦੇ ਚੱਲਦੇ ਮ੍ਰਿਤਕ ਮੰਜ਼ੇ ਦੇ ਪ੍ਰਵਾਰ ਅਤੇ ਦੋਸਤਾਂ ਵੱਲੋਂ ਇਸ ਗੱਲ ਦੀ ਰੰਜਿਸ਼ ਰੱਖੀ ਜਾ ਰਹੀ ਸੀ।ਕਥਿਤ ਮੁਜਰਮ ਹਰਪ੍ਰੀਤ, ਜਸਪ੍ਰੀਤ ਤੇ ਹਰਜੀਤ ਆਦਿ ਮਰਨ ਵਾਲੇ ਮੰਜ਼ੇ ਦੇ ਦੋਸਤ ਹਨ। ਐਸ.ਐਸ.ਪੀ ਨੇ ਦਸਿਆ ਕਿ ਹਰਪ੍ਰੀਤ ਸਿੰਘ ਵਾਸੀ ਸੰਦੋਹਾ ਵਿਰੁਧ ਪਹਿਲਾਂ ਵੀ ਧਾਰਾ 302, 392 ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ਼ ਹੈ। ਇਸੇ ਤਰ੍ਹਾਂ ਜਸਪ੍ਰੀਤ ਸਿੰਘ ਪੀਰਕੋਟ ਵਿਰੁਧ ਧਾਰਾ 326 392 ਦਾ ਪਰਚਾ ਦਰਜ਼ ਹੈ। ਉਨ੍ਹਾਂ ਇਹ ਵੀ ਦਸਿਆ ਕਿ ਕਥਿਤ ਦੋਸ਼ੀਆਂ ਦੇ ਕੋਲੋਂ ਘਟਨਾ ਤੋਂ ਬਾਅਦ ਭੱਜਣ ਲਈ ਵਰਤੀ ਗਈ ਹੌਂਡਾ ਸਿਟੀ ਕਾਰ ਵੀ ਬਰਾਮਦ ਕਰ ਲਈ ਗਈ ਹੈ। ਐਸਐਸਪੀ ਮੁਤਾਬਕ ਇਸ ਕਤਲ ਕੇਸ ਦੇ ਮੁਜਰਮਾਂ ਨੂੂੰ ਫ਼ੜਣ ਲਈ ਐਸ.ਪੀ ਡੀ ਅਜੈ ਗਾਂਧੀ ਦੀ ਨਿਗਰਾਨੀ ਹੇਠ ਡੀਐਸਪੀ ਮੋੜ ਰਾਹੁਲ ਭਾਰਦਵਾਜ਼ ਅਤੇ ਸੀਆਈਏ-1 ਦੇ ਇੰਚਾਰਜ਼ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ ਸਨ, ਜਿੰਨ੍ਹਾਂ ਨੂੰ ਇਹ ਸਫ਼ਲਤਾ ਮਿਲੀ ਹੈ।
Share the post "ਮੋੜ ਮੰਡੀ ’ਚ ਸ਼ਰੇਬਜ਼ਾਰ ਨੌਜਵਾਨ ਦਾ ਕ.ਤਲ ਕਰਨ ਵਾਲੇ ਮੁਜਰਮ ਬਠਿੰਡਾ ਪੁਲਿਸ ਵੱਲੋਂ ਕਾਬੂ"