Thursday, April 23, 2026
spot_img
spot_img

ਡੇਰਾ ਬੱਸੀ ਤੋਂ ਗਾਇਬ ਹੋਏ ਬਾਕੀ ਪੰਜ ਬੱਚਿਆਂ ਦੀ ਵੀ ਪੁਲਿਸ ਨੂੰ ਮਿਲੀ ਸੂਹ

Date:

spot_img

ਡੇਰਾ ਬੱਸੀ, 14 ਜੁਲਾਈ: ਲੰਘੀ 7 ਜੁਲਾਈ ਨੂੰ ਸਥਾਨਕ ਇਲਾਕੇ ਦੇ ਵਿਚੋਂ ਰਹੱਸਮਈ ਹਾਲਾਤਾਂ ਵਿਚ ਗਾਇਬ ਹੋਏ ਸੱਤ ਨਾਬਾਲਿਗ ਬੱਚਿਆਂ ਵਿਚੋਂ ਬਾਕੀ ਰਹਿੰਦੇ ਪੰਜ ਬੱਚਿਆਂ ਦੀ ਵੀ ਪੁਲਿਸ ਨੂੰ ਸੂਹ ਮਿਲ ਗਈ ਹੈ। ਪਤਾ ਲੱਗਿਆ ਹੈ ਕਿ ਲਗਾਤਾਰ ਮੁੰਬਈ ਪੁਲਿਸ ਨਾਲ ਸੰਪਰਕ ਵਿਚ ਰਹਿ ਰਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਇਹ ਬੱਚੇ ਮੁੰਬਈ ਦੇ ਵਿਚ ਹੋਣ ਬਾਰੇ ਪਤਾ ਚੱਲਿਆ ਸੀ। ਜਿਸਤੋ ਬਾਅਦ ਇੰਨ੍ਹਾਂ ਬੱਚਿਆਂ ਨੂੰ ਮੁੰਬਈ ਦੇ ਇੱਕ ਥਾਣੇ ’ਚ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ।

ਮੋੜ ਮੰਡੀ ’ਚ ਸ਼ਰੇਬਜ਼ਾਰ ਨੌਜਵਾਨ ਦਾ ਕ.ਤਲ ਕਰਨ ਵਾਲੇ ਮੁਜਰਮ ਬਠਿੰਡਾ ਪੁਲਿਸ ਵੱਲੋਂ ਕਾਬੂ

ਦੋ ਬੱਚੇ ਪਹਿਲਾਂ ਹੀ ਮੁੰਬਈ ਤੋਂ ਭੱਜ ਕੇ ਵਾਪਸ ਦਿੱਲੀ ਆ ਗਏ ਸਨ, ਜਿੰਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਪੁਲਿਸ ਦੀ ਟੀਮ ਨੇ ਲੈ ਆਂਦਾ ਸੀ। ਸੂਚਨਾ ਮੁਤਾਬਕ ਇੰਨ੍ਹਾਂ ਦੋਨੋਂ ਬੱਚਿਆਂ ਤੋਂ ਹੀ ਦੁੂਜੇ ਪੰਜ ਬੱਚਿਆਂ ਦੇ ਮੁੰਬਈ ਵਿਚ ਹੋਣ ਬਾਰੇ ਪਤਾ ਚੱਲਿਆ ਸੀ। ਇਹ ਬੱਚੇ ਇਕੱਠੇ ਹੀ ਖੇਡਦੇ ਸਨ ਤੇ ਆਪਸ ਵਿਚ ਦੋਸਤ ਸਨ, ਮੁੰਬਈ ਦੇਖਣ ਦੇ ਲਈ ਘਰੋਂ ਬਿਨ੍ਹਾਂ ਦੱਸੇ ਚਲੇ ਗਏ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਬੱਚਿਆਂ ਨੂੰ ਲੈਣ ਲਈ ਪੁਲਿਸ ਟੀਮ ਬੱਚਿਆਂ ਦੇ ਮਾਪਿਆਂ ਨਾਲ ਰਵਾਨਾ ਹੋ ਗਈ ਹੈ।

 

Share post:

spot_img
spot_img

Popular

More like this
Related

MP Amritpal Singh Khalsa ਦੀ NSA ਹੋਈ ਖ਼ਤਮ; Punjab Police ਨੂੰ ਮਿਲਿਆ ਰਿਮਾਂਡ

Amritsar News: mp amritpal singh khalsa; ਖਡੂਰ ਸਾਹਿਬ ਹਲਕੇ...

ਵੜਿੰਗ ਵੱਲੋਂ ਵੈੱਬ ਸੀਰੀਜ਼ ‘ਤੇ ਪਾਬੰਦੀ ਵਾਸਤੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ

👉ਕਿਹਾ: ਗੈਂਗਸਟਰ ਦੀ ਵਡਿਆਈ ਕਰਨਾ ਜਨਤਕ ਕਾਨੂੰਨ-ਵਿਵਸਥਾ ਲਈ ਖਤਰਾ Chandigarh...

Punjab ਵਿੱਚ ਮੁੜ ਵੱਜੇਗਾ ਜੰਗੀ ਸਾਇਰਨ ਤੇ ਹੋਵੇਗਾ Blackout, ਜਾਣੋਂ ਕਾਰਨ

👉ਸਿਵਲ ਡਿਫੈਂਸ ਸਬੰਧੀ ਤਿਆਰੀ ਅਤੇ ਐਮਰਜੈਂਸੀ ਪ੍ਰਕਿਰਿਆ ਦੀ ਅਜ਼ਮਾਇਸ਼...