ਟੋਲ ਪਲਾਜ਼ਾ ਤੇ ਠੇਕੇ ਦੇ ਕਰਿੰਦੇ ’ਤੇ ਗੋਲੀ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ,ਇੱਕ ਜਖ਼ਮੀ

Date:

spot_img

ਕਾਬੂ ਕੀਤੇ ਨੌਜਵਾਨਾਂ ਵਿਚੋਂ ਇੱਕ ਬਠਿੰਡਾ ਤੇ ਦੂਜਾ ਜਲੰਧਰ ਨਾਲ ਸਬੰਧਤ
ਪਟਿਆਲਾ, 14 ਜੁਲਾਈ: ਬੀਤੀ ਰਾਤ ਪਟਿਆਲਾ ਇਲਾਕੇ ਵਿਚ ਦੋ ਥਾਂ ਗੋਲੀਆਂ ਚਲਾਉਣ ਵਾਲੇ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਬਨੂੜ ਨੇੜਲੇ ਖੇਤਰ ਵਿਚੋਂ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ। ਇਸ ਮੁਕਾਬਲੇ ਵਿਚ ਇੱਕ ਬਦਮਾਸ਼ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਜਖ਼ਮੀ ਦੀ ਪਹਿਚਾਣ ਦੀਪਕ ਵਾਸੀ ਜਲੰਧਰ ਅਤੇ ਉਸਦੇ ਸਾਥੀ ਦੀ ਪਹਿਚਾਣ ਰਮਨਦੀਪ ਸਿੰਘ ਵਾਸੀ ਪਿੰਡ ਅਮਰਗੜ੍ਹ ਜਿਲ੍ਹਾ ਬਠਿੰਡਾ ਦੇ ਤੌਰ ‘ਤੇ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇੰਨ੍ਹਾਂ ਕੋਲੋਂ ਬਰਾਮਦ ਹਥਿਆਰ ਵੀ ਨਜਾਇਜ ਹਨ। ਘਟਨਾ ਤੋਂ ਬਾਅਦ ਮੌਕੇ ’ਤੇ ਪੁਲਿਸ ਦੇ ਉੱਚ ਅਧਿਕਾਰੀ ਪੁੱਜੇ ਹੋਏ ਹਨ।

ਕਾਂਗਰਸ ਦੇ ਜਿਲ੍ਹਾ ਪ੍ਰਧਾਨ ਦਾ ਹੋਇਆ ਦਿਹਾਂਤ, ਲੀਡਰਸਿਪ ਨੇ ਪ੍ਰਗਟਾਇਆ ਦੁੱਖ

ਇਸ ਦੌਰਾਨ ਜਖ਼ਮੀ ਦੀਪਕ ਨੂੰ ਇਲਾਜ਼ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਯੋਗੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਪਹਿਲੀ ਘਟਨਾ ਵਿਚ ਬੀਤੀ ਰਾਤ ਕਰੀਬ 12 ਵਜੇਂ ਚਿੱਟੇ ਰੰਗ ਦੀ ਗੱਡੀ ’ਤੇ ਆ ਰਹੇ ਇੰਨ੍ਹਾਂ ਨੌਜਵਾਨਾਂ ਵੱਲੋਂ ਰਾਜਪੁਰਾ–ਪਟਿਆਲਾ ਟੋਲ ਪਲਾਜ਼ਾ ’ਤੇ ਬੀਤੀ ਰਾਤ ਟੋਲ ਕੱਟਣ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਤੇ ਗੋਲੀ ਵੀ ਚਲਾਈ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਇਸਤੋਂ ਬਾਅਦ ਅੱਗੇ ਜਾ ਕੇ ਰਾਜਪੁਰਾ ਇੱਕ ਸਰਾਬ ਦੇ ਠੇਕੇ ਦੇ ਕਰਿੰਦੇ ਉਪਰ ਗੋਲੀ ਚਲਾ ਦਿੱਤੀ।

 

 

ਮੋੜ ਮੰਡੀ ’ਚ ਸ਼ਰੇਬਜ਼ਾਰ ਨੌਜਵਾਨ ਦਾ ਕ.ਤਲ ਕਰਨ ਵਾਲੇ ਮੁਜਰਮ ਬਠਿੰਡਾ ਪੁਲਿਸ ਵੱਲੋਂ ਕਾਬੂ

ਦੋਨਾਂ ਘਟਨਾਵਾਂ ਦੀ ਸੂਚਨਾਵਾਂ ਮਿਲਣ ਤੋਂ ਬਾਅਦ ਪੁਲਿਸ ਚੌਕੰਨੀ ਹੋ ਗਈ ਤੇ ਸ਼ੱਕੀ ਗੱਡੀ ਨੂੰ ਕਾਬੂ ਕਰਨ ਲਈ ਪਿੱਛਾ ਕੀਤਾ ਗਿਆ। ਇਸ ਦੌਰਾਨ ਅੱਜ ਜਾਣਕਾਰੀ ਮਿਲੀ ਕਿ ਕਥਿਤ ਦੋਸ਼ੀ ਬਨੂੰੜ ਇਲਾਕੇ ਵਿਚ ਘੁੰਮ ਰਹੇ ਹਨ, ਜਿਸਤੋਂ ਬਾਅਦ ਇੰਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇੰਨ੍ਹਾਂ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀ ਵਿਚ ਇੱਕ ਬਦਮਾਸ਼ ਜਖਮੀ ਹੋ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਦੋਨਾਂ ਮਾਮਲਿਆਂ ਤੋਂ ਇਲਾਵਾ ਇੱਥੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

30 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ: ਨਾਬਾਲਗ ਸਮੇਤ ਦੋ ਸਾਥੀ ਗ੍ਰਿਫ਼ਤਾਰ, 5 ਕਿਲੋ ਹੋਰ ਹੈਰੋਇਨ ਬਰਾਮਦ

👉ਦੁਬਈ-ਅਧਾਰਤ ਤਸਕਰ ਸਰਹੱਦ ਪਾਰੋਂ ਹੈਰੋਇਨ ਦੀ ਸਪਲਾਈ ਵਿੱਚ ਸਹਾਇਤਾ...

Sri Muktsar Sahib Police News; ਮਲੋਟ ਪੁਲਿਸ ਵੱਲੋਂ 518 ਗ੍ਰਾਮ ਹੈਰੋਇਨ ਸਮੇਤ 02 ਦੋਸ਼ੀ ਕਾਬੂ

Sri Muktsar Sahib News:ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ...

Aerocity ਤੇ IT City ਨਿਵਾਸੀਆ ਨੇ ਲਾਈ ਠੰਡੇ ਮਿੱਠੇ ਜਲ ਦੀ ਛਬੀਲ

Mohali News: ਇਥੋ ਦੀ ਐਰੋਸਿਟੀ ਅਤੇ ਆਈ.ਟੀ. ਸਿਟੀ ਦੇ...