ਸਮੂਹਿਕ ਬਲਾਤਕਾਰ ਦੇ ਮਾਮਲੇ ਦੇ ਮੁਲਜਮ ਵੱਲੋ ਹਵਾਲਾਤ ’ਚ ਖੁਦਕਸ਼ੀ ਦੀ ਕੋਸ਼ਿਸ!

Date:

spot_img

ਕਪੂਰਥਲਾ, 14 ਜੁਲਾਈ: ਕਥਿਤ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਕਪੂਰਥਲਾ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇੱਕ ਨੌਜਵਾਨ ਵੱਲੋਂ ਹਵਾਲਾਤ ਵਿਚ ਆਪਣੀ ਬਾਂਹ ਦੀ ਨਸ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਵਾਪਸ ਭੇਜ ਦਿੱਤਾ। ਇਸ ਦੌਰਾਨ ਪਤਾ ਲੱਗਣ ’ਤੇ ਹਸਪਤਾਲ ਪੁੱਜੇ ਕਥਿਤ ਦੋਸ਼ੀ ਲੜਕੇ ਦੇ ਮਾਪਿਆਂ ਵੱਲੋਂ ਹੰਗਾਮਾ ਕੀਤਾ ਗਿਆ ਤੇ ਇਸ ਮੌਕੇ ਜਦ ਪੁਲਿਸ ਉਸਦੇ ਪੁੱਤ ਨੂੰ ਪੁਲਿਸ ਲੈ ਕੇ ਜਾ ਰਹੀ ਸੀ ਤਾ ਲੜਕੇ ਦੀ ਮਾਂ ਉਸ ਗੱਡੀ ਅੱਗੇ ਪੈ ਗਈ।

ਟੋਲ ਪਲਾਜ਼ਾ ਤੇ ਠੇਕੇ ਦੇ ਕਰਿੰਦੇ ’ਤੇ ਗੋਲੀ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ,ਇੱਕ ਜਖ਼ਮੀ

ਇਸ ਮੌਕੇ ਕਾਫ਼ੀ ਹੰਗਾਮਾ ਹੋਇਆ ਤੇ ਕਾਫ਼ੀ ਜਦੋਜਹਿਦ ਤੋਂ ਬਾਅਦ ਪੁਲਿਸ ਲੜਕੇ ਨੂੰ ਲੈ ਕੇ ਚਲੀ ਗਈ। ਕਥਿਤ ਦੋਸ਼ੀ ਲੜਕੇ ਅਜੈ ਕੁਮਾਰ 19 ਸਾਲ ਵੱਲੋਂ ਵੀ ਇਸ ਮੌਕੇ ਰੌਂਦੇ ਹੋਏ ਦਾਅਵਾ ਕੀਤਾ ਕਿ ਉਸਨੂੰ ਝੂਠੇ ਕੇਸ ਵਿਚ ਫ਼ਸਾਇਆ ਗਿਆ ਹੈ ਤੇ ਹੁਣ ਪੁਲਿਸ ਉਸਨੂੰ ਦੂਜੇ ਸਾਥੀਆਂ ਬਾਰੇ ਦੱਸਣ ਲਈ ਤਸਦੱਦਦ ਕਰ ਰਹੀ ਹੈ। ਜਿਕਰਯੋਗ ਹੈ ਕਿ ਕਪੂਰਥਲਾ ਦੇ ਹੀ ਸੰਤਪੁਰਾ ਮੁਹੱਲੇ ਵਿਚ ਰਹਿਣ ਵਾਲੀ ਲੜਕੀ ਜੋਕਿ ਇੱਕ ਸਕੂਲ ਵਿਚ ਪੜਦੀ ਹੈ, ਦੇ ਪ੍ਰਵਾਰ ਵੱਲੋਂ ਅੱਧੀ ਦਰਜ਼ਨ ਦੇ ਕਰੀਬ ਲੜਕਿਆਂ ਉਪਰ ਸਮੂਹਿਕ ਬਲਾਤਕਾਰ ਦਾ ਪਰਚਾ ਦਰਜ਼ ਕਰਵਾਇਆ ਹੋਇਆ ਹੈ, ਜਿਸਤੋਂ ਬਾਅਦ ਸਿਟੀ ਪੁਲਿਸ ਨੇ ਇੱਕ ਨਾਬਾਲਿਗ ਸਹਿਤ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ।

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...