ਚੰਡੀਗੜ੍ਹ, 15 ਜੁਲਾਈ: ਪਿਛਲੇ ਲੰਮੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਉਤਾਰਨ ਦੇ ਲਈ ਬਾਗੀ ਧੜੇ ਵੱਲੋਂ ਵਿੱਢੀ ਮੁਹਿੰਮ ਦੀ ਕੜੀ ਤਹਿਤ ਅੱਜ ਸੋਮਵਾਰ ਨੂੰ ਮੁੜ ਇਸ ਧੜੇ ਦੀ ਚੰਡੀਗੜ੍ਹ ਵਿਖੇ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਦੁਪਿਹਰ 2 ਵਜੇਂ ਹੋਣ ਵਾਲੀ ਇਸ ਮੀਟਿੰਗ ਦੇ ਵਿਚ ਮਹੱਤਵਪੂਰਨ ਫੈਸਲੇ ਲਏ ਜਾਣ ਦੀਆਂ ਕੰਨਸੋਆ ਹਨ। ਇਸ ਮੀਟਿੰਗ ਵਿਚ ਸਮੂਲੀਅਤ ਲਈ ਬਾਗੀ ਧੜੇ ਦੇ ਸਮੂਹ ਆਗੂਆਂ ਨੂੰ ਸੁਨੇਹੇ ਪੁੱਜੇ ਹੋਏ ਹਨ।
ਕਾਂਗਰਸ ਦੇ ਜਿਲ੍ਹਾ ਪ੍ਰਧਾਨ ਦਾ ਹੋਇਆ ਦਿਹਾਂਤ, ਲੀਡਰਸਿਪ ਨੇ ਪ੍ਰਗਟਾਇਆ ਦੁੱਖ
ਚਰਚਾ ਮੁਤਾਬਕ ਮੀਟਿੰਗ ਦੌਰਾਨ ਹੁਣ ਤੱਕ ਲਏ ਫੈਸਲਿਆਂ ਦੇ ਸਿੱਟਿਆ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਭੁੱਲਾਂ ਬਖਸਾਉਣ ਲਈ ਦਿੱਤੇ ਪੱਤਰ ਉਪਰ ਵੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਇਸਦੇ ਨਾਲ ਹੀ ਜਲੰਧਰ ਉਪ ਚੋਣ ਦੇ ਨਤੀਜਿਆਂ ਉਪਰ ਵੀ ਚਰਚਾ ਹੋਣ ਦੀ ਉਮੀਦ ਹੈ। ਬਾਗੀ ਧੜੇ ਦੇ ਇੱਕ ਅਹਿਮ ਆਗੂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ਹੁਣ ਪਿੱਛੇ ਮੁੜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਲੋਕਾਂ ਨੂੰ ਅਸਲੀ ਤੇ ਨਕਲੀ ਪੰਥ ਦੀ ਪਹਿਚਾਣ ਕਰਵਾਉਣ ਲਈ ਜਲਦੀ ਹੀ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ। ’’
ਸਿੱਖ ਅਜਾਇਬ ਘਰ ‘ਚ ਤਿੰਨ ਵੱਖਵਾਦੀ ਸਿੱਖ ਆਗੂਆਂ ਦੀਆਂ ਲੱਗਣਗੀਆਂ ਤਸਵੀਰਾਂ
ਇਸ ਆਗੂ ਮੁਤਾਬਕ ਇਸ ਲਹਿਰ ਨੂੰ ਸ਼ੁਰੂ ਕਰਨ ਅਤੇ ਇਸਦੇ ਵਿਚ ਚੁੱਕੇ ਜਾਣ ਵਾਲੇ ਮੁੱਦਿਆਂ ਤੋਂ ਇਲਾਵਾ ਰੂਟ ਆਦਿ ਬਾਰੇ ਅੱਜ ਦੀ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਇਸਦਾ ਨਾਂ ਅਕਾਲੀ ਦਲ ਬਚਾਓ ਲਹਿਰ ਰੱਖਿਆ ਗਿਆ ਸੀ। ਬਹਰਹਾਲ ਇਸ ਬਾਗੀ ਧੜੇ ਦੇ ਆਗੂ ਅੱਜ ਵੀ ਇਸ ਗੱਲ ’ਤੇ ਖੜੇ ਦਿਖ਼ਾਈ ਦਿੰਦੇ ਹਨ ਕਿ ਬਿਨ੍ਹਾਂ ਪ੍ਰਧਾਨਗੀ ਤੋਂ ਅਸਤੀਫ਼ਾ ਦਿੰਦਿਆਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਧੜੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ।
Share the post "ਸ੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ’ਚ, ਹੋਵੇਗਾ ਵੱਡਾ ਫੈਸਲਾ"