Monday, April 27, 2026
spot_img
spot_img

ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਪੁੱਤਰ ਦੁਕਾਨਦਾਰ ਡਰਾ ਕੇ ਪੈਸੇ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ

Date:

spot_img

ਮੋਬਾਇਲਾਂ ਦਾ ਕੰਮ ਕਰਨ ਵਾਲੇ ਤੋਂ ਲਏ ਸਨ 6 ਲੱਖ ਰੁਪਏ
ਸ਼੍ਰੀ ਅੰਮ੍ਰਿਤਸਰ, 15 ਜੁਲਾਈ: ਆਪਣੇ ਸਮੇਂ ’ਚ ਚਰਚਾ ਵਿਚ ਰਹਿਣ ਵਾਲੇ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋ ਪੁੱਤਰਾਂ ਨੂੰ ਪੁਲਿਸ ਵੱਲੋਂ ਇੱਕ ਦੁਕਾਨਦਾਰ ਤੋਂ ਡਰਾ-ਧਮਕਾ ਕੇ ਪੈਸੇ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਮਾਨਕ ਤੇ ਪਾਰਸ ਸੂਰੀ ਨਾਂ ਦੇ ਇੰਨ੍ਹਾਂ ਦੋਨਾਂ ਨੌਜਵਾਨਾਂ ਨੂੰ ਆਪਣੇ ਬਾਪ ਦੀ ਮੌਤ ਤੋਂ ਬਾਅਦ ਭਾਰੀ ਪੁਲਿਸ ਸੁਰੱਖਿਆ ਮਿਲੀ ਹੋਈ ਸੀ। ਹੁਣ ਗ੍ਰਿਫਤਾਰੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇੰਨ੍ਹਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ।

ਭਾਈ ਅੰਮ੍ਰਿਤਪਾਲ ਸਿੰਘ ਸੰਸਦ ਦੇ ਮਾਨਸੂਨ ਸ਼ੈਸਨ ਵਿਚ ਹੋਣਗੇ ਸ਼ਾਮਲ!

ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦਸਿਆ ਕਿ ਦੋਨਾਂ ਸਹਿਤ ਕੁੱਲ ਪੰਜ ਜਣਿਆਂ ਵਿਰੁਧ ਸ਼ਹਿਰ ਦੇ ਕਮਲ ਕਾਂਤ ਨਾਂ ਦੇ ਨੌਜਵਾਨ ਵੱਲੋਂ ਥਾਣਾ ਸਿਵਲ ਲਾਈਨ ਵਿਚ 26 ਜੂਨ ਨੂੰ ਸਿਕਾਇਤ ਕੀਤੀ ਗਈ ਸੀ। ਸਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਕਤ ਮੁਜਰਮਾਂ ਨੇ ਉਸ ਉਪਰ ਇਹ ਝੂਠਾ ਦੋਸ ਲਗਾਇਆ ਸੀ ਕਿ ਉਹ ਮੋਬਾਇਲਾਂ ਦੇ ਵਿਚ ਜਾਅਲੀ ਚਿੱਪ ਦੀ ਵਰਤੋਂ ਕਰਦਾ ਹੈ ਤੇ ਉਹ ਉਸਨੂੰ ਫ਼ਸਾ ਦੇਣਗੇ।

ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਗਿਰੋਹ ਦੇ 2 ਮੈਂਬਰਾਂ ਕਾਬੂ, 6 ਅਤਿ ਆਧੁਨਿਕ ਪਿਸਤੌਲ ਬਰਾਮਦ

ਇਹੀਂ ਨਹੀਂ, ਕਥਿਤ ਦੋਸ਼ੀ ਉਸਦੇ ਲੈਪਟੋਪ ਤੇ ਮੋਬਇਲ ਫ਼ੋਨਾਂ ਦੇ ਬੰਦ ਡੱਬੇ ਚੁੱਕ ਲਿਆਏ ਤੇ ਵਾਪਸ ਕਰਨ ਬਦਲੇ ਉਸਦੇ ਕੋਲੋਂ ਦੋ ਵਾਰ 6 ਲੱਖ ਰੁਪਏ ਹਾਸਲ ਕਰ ਲਏ। ਪੁਲਿਸ ਨੇ ਪੜਤਾਲ ਤੋਂ ਬਾਅਦ ਮਾਨਕ ਸੂਰੀ, ਪਾਰਸ ਸੂਰੀ ਤੋਂ ਇਲਾਵਾ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਤੇ ਇੱਕ ਅਗਿਆਤ ਵਿਅਕਤੀ ਵਿਰੁਧ ਪਰਚਾ ਦਰਜ਼ ਕੀਤਾ ਸੀ ਤੇ ਹੁਣ ਮਾਨਕ ਤੇ ਪਾਰਸ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

 

Share post:

spot_img

Popular

More like this
Related

Big News; ਮਹਿਲਾ ਜੱਜ ਦੇ ਸਾਹਮਣੇ ਅਦਾਲਤ ਵਿਚ ਪੇਸ਼ ਨਹੀਂ ਹੋਣਗੇ Arvind Kejriwal

New Delhi News: Arvind kejriwal, ਕਥਿਤ ਸ਼ਰਾਬ ਘੋਟਾਲੇ ਵਿਚ...

मुख्यमंत्री नायब सिंह सैनी ने लेजर वैली पार्क में आधुनिक फाउंटेन व लाइट शो का किया उद्घाटन

👉मुख्यमंत्री ने कहा, लेजर वैली पार्क में बनेगा सिंथेटिक...

ਹੰਬੋਲਟ ਬੱਸ ਹਾਦਸੇ ਕੇਸ ‘ਚ ਵੱਡਾ ਮੋੜ, ਜਸਕਿਰਤ ਸਿੱਧੂ ਦੀ ਡਿਪੋਰਟੇਸ਼ਨ ‘ਤੇ ਅਸਥਾਈ ਰੋਕ

ਕੈਨੇਡਾ: ਹੰਬੋਲਟ ਬ੍ਰੋਂਕੋਜ਼ ਬੱਸ ਹਾਦਸੇ ਨਾਲ ਜੁੜੇ ਟਰੱਕ ਡਰਾਈਵਰ...