ਲੋਕਾਂ ਵੱਲੋੋਂ ਲੁਟੇਰਿਆਂ ਦੀ ਕੀਤੀ ਗਿੱਦੜ ਕੁੱਟ, ਤਿੰਨ ਫ਼ੜੇ, ਤਿੰਨ ਹੋਏ ਫ਼ਰਾਰ
ਲੁਧਿਆਣਾ, 16 ਜੁਲਾਈ: ਇਲਾਕੇ ’ਚ ਲਗਾਤਰ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਦੀ ਬੀਤੀ ਰਾਤ ਕਰੀਬ 12 ਵਜੇਂ ਦੁੱਗਰੀ ਨਹਿਰ ਨਜਦੀਕ ਵਾਪਰੀ ਇੱਕ ਘਟਨਾ ਵਿਚ ਆਟੋ ਵਾਲੇ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਲੁਟੇਰਿਆਂ ਵੱਲੋਂ ਉਸਦਾ ਹੱਥ ਵੱਢ ਦਿੱਤਾ ਗਿਆ। ਪ੍ਰੰਤੂ ਇਸ ਦੌਰਾਨ ਉਹ ਜਮੈਟੋ ਵਾਲਿਆਂ ਦੇ ਕਾਬੂ ਆ ਗਏ ਤੇ ਇਸ ਮੌਕੇ ਹੋਰ ਵੀ ਲੋਕ ਇਕੱਠੇ ਹੋ ਗਏ, ਜਿੰਨ੍ਹਾਂ ਤਿੰਨ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਚੰਗੀ ਗਿੱਦੜ ਕੁੱਟ ਕੀਤੀ। ਹਾਲਾਂਕਿ ਇਸ ਮੌਕੇ ਤਿੰਨ ਲੁਟੇਰੇ ਭੱਜਣ ਵਿਚ ਵੀ ਕਾਮਯਾਬ ਰਹੇ। ਇਹ ਤਿੰਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੱਸੇ ਜਾ ਰਹੇ ਹਨ, ਜਿੰਨ੍ਹਾਂ ਕੋਲ ਤੇਜਧਾਰ ਹਥਿਆਰ ਵੀ ਸਨ।
ਦਿਵਾਂਅਗਾਂ ਦੀ ਨਕਲ ਉਤਾਰਨ ’ਤੇ ਬੁਰੇ ਫ਼ਸੇ ਇਹ ਮਸ਼ਹੂਰ ਕ੍ਰਿਕਟਰ
ਘਟਨਾ ਤੋਂ ਕੁੱਝ ਸਮੇਂ ਬਾਅਦ ਪੁੱਜੀ ਪੁਲਿਸ ਟੀਮ ਵੱਲੋਂ ਲੁਟੇਰਿਆਂ ਨੂੰ ਹਿਰਾਸਤ ਵਿਚ ਲੈ ਕੇ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਇੰਨ੍ਹਾਂ ਲੁਟੇਰਿਆਂ ਨੂੰ ਫ਼ੜਣ ਵਾਲੇ ਰਾਹਗੀਰਾਂ ਨੇ ਦਸਿਆ ਕਿ ਇਹ ਲੁਟੇਰੇ ਬੇਰਹਿਮੀ ਨਾਲ ਆਟੋ ਚਾਲਕ ਵਾਲੇ ਨੂੰ ਕੁੱਟ ਕੇ ਉਸਤੋਂ ਪੈਸੇ ਖੋਹ ਰਹੇ ਸਨ। ਇਸ ਮੌਕੇ ਜਮੈਟੋ ਵਾਲੇ ਤਿੰਨ-ਚਾਰ ਜਣੇ ਪੁੱਜ ਗਏ ਅਤੇ ਕੁੱਝ ਰਾਹਗੀਰ ਵੀ ਇਕੱਠੇ ਹੋ ਗਏ, ਜਿੰਨ੍ਹਾਂ ਹਟਾਉਣ ਦੀ ਕੋਸਿਸ ਕੀਤੀ ਪ੍ਰੰਤੂ ਨਾ ਹਟਣ ’ਤੇ ਲੋਕਾਂ ਨੇ ਇੰਨ੍ਹਾਂ ਲੁਟੇਰਿਆਂ ਨੂੰ ਫ਼ੜ ਲਿਆ ਤੇ ਰੱਜ ਕੇ ਛਿੱਤਰ ਪਰੇਡ ਕੀਤੀ। ਇਸਦੇ ਨਾਲ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਿਸਤੋਂ ਬਾਅਦ ਪੁਲਿਸ ਤਿੰਨ ਜਣਿਆਂ ਨੂੰ ਥਾਣੇ ਲੈ ਗਈ।
Share the post "ਅੱਧੀ ਰਾਤ ਨੂੰ ਆਟੋ ਵਾਲੇ ਨੂੰ ਲੁੱਟਣ ਆਏ ਲੁਟੇਰੇ ਜਮੈਟੋ ਵਾਲਿਆਂ ਦੇ ਆਏ ਕਾਬੂ"