ਜਲ ਤੋਪਾਂ ਦਾ ਮੁੂੰਹ ਮੋੜਣ ਵਾਲੇ ਨਵਦੀਪ ਜਲਵੇੜਾ ਨੂੰ ਹਾਈਕੋਰਟ ਨੇ ਦਿੱਤੀ ਜਮਾਨਤ

Date:

spot_img

ਕਿਸਾਨਾਂ ਵੱਲੋਂ 17 ਤੇ 18 ਨੂੰ ਅੰਬਾਲਾ ਦੇ ਐਸਪੀ ਦਫ਼ਤਰ ਦੇ ਘਿਰਾਓ ਦਾ ਕੀਤਾ ਸੀ ਐਲਾਨ
ਚੰਡੀਗੜ੍ਹ, 16 ਜੁਲਾਈ: ਕਿਸਾਨ ਅੰਦੋਲਨ ਦੌਰਾਨ ਸੰਭੂ ਬਾਰਡਰ ’ਤੇ ਜਲ ਤੋਪਾਂ ਦਾ ਮੂੰਹ ਮੋੜਣ ਵਾਲੇ ਨੌਜਵਾਨ ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਹਾਈਕੋਰਟ ਨੇ ਅੱਜ ਜਮਾਨਤ ਦੇ ਦਿੱਤੀ ਹੈ। ਹਰਿਆਣਾ ਦੀ ਅੰਬਾਲਾ ਪੁਲਿਸ ਨੇ ਨਵਦੀਪ ਨੂੰ ਕਿਸਾਨ ਸੰਘਰਸ਼ ਨਾਲ ਜੁੜੇ ਇੱਕ ਮਾਮਲੇ ਦੇ ਵਿਚ ਲੰਘੀ 29 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਲੰਮੇ ਸਮੇਂ ਤੋਂ ਜੇਲ੍ਹ ’ਚ ਬੰਦ ਨਵਦੀਪ ਜਲਵੇੜਾ ਦੀ ਰਿਹਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੋਇਆ ਸੀ,

ਅੱਧੀ ਰਾਤ ਨੂੰ ਆਟੋ ਵਾਲੇ ਨੂੰ ਲੁੱਟਣ ਆਏ ਲੁਟੇਰੇ ਜਮੈਟੋ ਵਾਲਿਆਂ ਦੇ ਆਏ ਕਾਬੂ

ਜਿਸਦੇ ਤਹਿਤ 17 ਤੇ 18 ਨੂੰ ਅੰਬਾਲਾ ਦੇ ਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਣਾ ਸੀ ਪ੍ਰੰਤੂ ਉਸਤੋਂ ਪਹਿਲਾਂ ਹੀ ਇਹ ਵੱਡੀ ਰਾਹਤ ਭਰੀ ਖ਼ਬਰ ਆਈ ਹੈ। ਜਿਕਰਯੋਗ ਹੈ ਕਿ ਨਵਦੀਪ ਅਤੇ ਉਸਦੇ ਇੱਕ ਸਾਥੀ ਦੀ ਮੋਹਾਲੀ ਏਅਰਪੋਰਟ ਦੇ ਨਜਦੀਕ ਤੋਂ ਗ੍ਰਿਫਤਾਰੀ ਦਾ ਮਾਮਲਾ ਕਾਫ਼ੀ ਚਰਚਾ ਵਿਚ ਆਇਆ ਸੀ। ਅੰਬਾਲਾ ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਸਹਿਤ 21 ਕਿਸਾਨਾਂ ਵਿਰੁੱਧ ਪਰਚਾ ਦਰਜ਼ ਕੀਤਾ ਸੀ।

ਈਡੀ ਵੱਲੋਂ ਉੱਘੇ ਸਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਤੇ ਦਫ਼ਤਰ ਮੁੜ ਛਾਪੇਮਾਰੀ

ਦਿੱਲੀ ਵਿਖੇ ਚੱਲੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਕਾਫ਼ੀ ਚਰਚਾ ਵਿਚ ਰਿਹਾ ਸੀ ਤੇ ਜਦ ਪੁਲਿਸ ਵੱਲੋਂ ਕਿਸਾਨਾਂ ‘ਤੇ ਪਾਣੀ ਦੀਆਂ ਵਛਾੜਾਂ ਮਾਰੀਆਂ ਜਾ ਰਹੀਆਂ ਸਨ ਨੌਜਵਾਨ ਕਿਸਾਨ ਨਵਦੀਪ ਜਲਵੇੜਾ ਨੇ ਵਾਟਰ ਕੇਨਨ ਮਸ਼ੀਨ ਉਪਰ ਚੜ੍ਹ ਕੇ ਜਲ ਤੋਪ ਦਾ ਮੂੰਹ ਮੋੜ ਦਿੱਤਾ ਸੀ। ਜਿਸਦੇ ਚੱਲਦੇ ਉਹ ਨਵਦੀਪ ਵਾਟਰ ਕੇਨਨ ਵਜੋਂ ਵੀ ਮਸ਼ਹੂਰ ਹੋਇਆ ਸੀ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਮੀਨੀ ਸਰਵੇ ਨੂੰ ਲੈ ਕੇ ਕਿਸਾਨਾਂ ’ਚ ਰੋਸ; ਘਸੋਖਾਨਾ ਵਿੱਚ ਕੰਪਨੀ ਦੀ ਸਰਵੇ ਟੀਮ ਨੂੰ ਘੇਰਿਆ

Bathinda News: ਉੱਤਰ ਪ੍ਰਦੇਸ਼ ਦੀ ਇੱਕ ਨੋਇਡਾ ਆਧਾਰਿਤ ਨਿੱਜੀ...

ਖੇਡਾਂ ਵਤਨ ਪੰਜਾਬ ਦੀਆਂ 2026; 5 ਸਤੰਬਰ ਨੂੰ ਬਠਿੰਡਾ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਆਗਾਜ਼

👉ਖੇਡਾਂ ਦੀਆਂ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਉੱਚ...