ਬਠਿੰਡਾ, 17 ਜੁਲਾਈ: ਪੀਐਨਡੀਟੀ ਦੀ ਟੀਮ ਵਿਚ ਇੱਕ ਡਾਕਟਰ ਦੇ ਛਾਪਾਮਾਰੀ ਕਰਨ ਗਏ ਸਿਹਤ ਵਿਭਾਗ ਦੇ ਦਰਜ਼ਾ ਚਾਰ ਕਰਮਚਾਰੀ ਰਾਜ ਸਿੰਘ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਦੇ ਵਿਰੁਧ ਸਿਹਤ ਕਾਮਿਆਂ ਵੱਲੋਂ ਸਥਾਨਕ ਦਫਤਰ ਸਿਵਲ ਸਰਜਨ ਵਿਖੇ ਦਿੱਤਾ ਜਾ ਰਿਹਾ ਧਰਨਾ ਅੱਜ ਬੁੱੱਧਵਾਰ ਨੂੰ ਅੱਠਵੇਂ ਦਿਨ ਵਿਚ ਸ਼ਾਮਲ ਹੋ ਗਿਆ।
Big News: ਹਰਿਆਣਾ ਸਰਕਾਰ ਨੇ ਅਗਨੀਵੀਰਾਂ ਲਈ ਖੋਲਿਆ ਰਿਆਇਤਾਂ ਦਾ ਪਿਟਾਰਾ
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰਾਜ ਸਿੰਘ ਦੀ ਰਿਹਾਈ ਦੀ ਮੰਗ ਕੀਤੀ। ਅੱਜ ਧਰਨੇ ਵਿੱਚ ਸ਼ਾਮਿਲ ਭੁਪਿੰਦਰ ਸਿੰਘ ਪੈਰਾਮੈਡੀਕਲ ਯੂਨੀਅਨ ,ਪ੍ਰਧਾਨ ਦਰਜਾਚਾਰ ਯੂਨੀਅਨ ਗੁਰਪ੍ਰੀਤ ਸਿੰਘ, ਪ੍ਰਧਾਨ ਐਮ.ਐਲ.ਟੀ ਯੂਨੀਅਨ ਹਾਕਮ ਸਿੰਘ, ਮਨਿਸਟਰੀਅਲ ਯੂਨੀਅਨ ਅਮਿਤ ਕੁਮਾਰ, ਪ੍ਰਧਾਨ ਡਰਾਵਿਰ ਯੂਨੀਅਨ ਜਸਕਰਨ ਸਿੰਘ, ਨਰਸਿੰਗ ਐਸ਼ੋਸੀਏਸ਼ਨ ਵੱਲੋਂ ਖੁਸ਼ਪ੍ਰੀਤ, ਸਰਕਾਰੀ ਰਾਜਿੰਦਰਾ ਕਾਲਿਜ ਬਠਿੰਡਾ ਦਰਜਾਚਾਰ ਯੂਨੀਅਨ ਪ੍ਰਧਾਨ ਗੁਰਤੇਜ ਸਿੰਘ ਨੇ ਖਾਸ ਤੌਰ ਤੇ ਆਪਣੀ ਹਾਜਰੀ ਲਗਵਾਈ।
ਹਰਿਆਣਾ ਪੁਲਿਸ ਵੱਲੋਂ ਹਿਰਾਸਤ ’ਚ ਲਏ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਥੇਬੰਦੀਆਂ ਨੇ ਮੁੜ ਸ਼ੰਭੂ ਬਾਰਡਰ ਵੱਲ ਚਾਲੇ ਪਾਏ
ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਰਾਜ ਸਿੰਘ ਦੀ ਰਿਹਾਈ ਲਈ ਸਿਹਤ ਵਿਭਾਗ ਦੀ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਰਿਪੋਰਟ ਨੂੰ ਦਰੁਸਤ ਕਰਕੇ ਭੇਜਣ ’ਤੇ ਹੀ ਰਾਜ ਸਿੰਘ ਦੀ ਰਿਹਾਈ ਦਾ ਰਸਤਾ ਖੁੱਲ੍ਹ ਸਕਦਾ ਹੈ । ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਪਹਿਲਾ ਦਰਜਾ ਅਫਸਰਸ਼ਾਹੀ ਵੱਲੋਂ ਹੇਠਲੇ ਦਰਜੇ ਕਰਮਚਾਰੀਆਂ ਨਾਲ ਸਦਾ ਹੀ ਵਿਤਕਰਾ ਕੀਤਾ ਜਾਦਾਂ ਹੈ ਜੋ ਕਿ ਹੁਣ ਬਰਦਾਸ਼ਤ ਨਹੀ ਕੀਤਾ ਜਾਵੇਗਾ।
Share the post "ਵਿਜੀਲੈਂਸ ਵੱਲੋਂ ਗ੍ਰਿਫਤਾਰ ਰਾਜ ਸਿੰਘ ਦੀ ਰਿਹਾਈ ਲਈ ਸਿਹਤ ਕਾਮਿਆਂ ਵੱਲੋਂ ਧਰਨਾ ਅੱਠਵੇਂ ਦਿਨ ਵੀ ਜਾਰੀ"