WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

ਸੋਨੂੰ ਕੁਮਾਰ ਬਣੇ ਬਠਿੰਡਾ ਨਗਰ ਨਿਗਮ ਦੀ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ

ਪੰਜ ਉਮੀਦਵਾਰਾਂ ਨੂੰ ਹਰਾ ਕੇ ਪ੍ਰਾਪਤ ਕੀਤੀ ਜਿੱਤ
ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ: ਮਾਲਵਾ ਪੱਟੀ ’ਚ ਸਭ ਤੋਂ ਵੱਡੇ ਬਠਿੰਡਾ ਨਗਰ ਨਿਗਮ ਦੀ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨਗੀ ਲਈ ਅੱਧੀ ਦਰਜ਼ਨ ਉਮੀਦਵਾਰਾਂ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਸੋਨੂੰ ਕੁਮਾਰ ਸਿਰਸਵਾਲ ਚੋਣ ਜਿੱਤ ਗਏ ਹਨ। ਇੰਨ੍ਹਾਂ ਚੋਣਾਂ ਲਈ ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਪੂਰਾ ਭਖਿਆ ਹੋਇਆ ਸੀ ਤੇ ਮੁਕਾਬਲੇ ਵਿਚ ਖੜ੍ਹੇ ਸਾਰੇ ਉਮੀਦਵਾਰਾਂ ਵਲੋਂ ਅਪਣੀ ਜਿੱਤ ਲਈ ਪੂਰੀ ਵਾਹ ਲਗਾਈ ਹੋਈ ਸੀ। ਚੋਣ ਪ੍ਰਕ੍ਰਿਆ ਨੂੰ ਸ਼ਾਂਤੀ-ਪੂਰਵਕ ਤਰੀਕੇ ਨਾਲ ਨੇਪਰੇ ਚਾੜ੍ਹਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੋਣਗੀਆਂ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਸਹੂਲਤਾਂ

ਇੰਨ੍ਹਾਂ ਚੋਣਾਂ ਲਈ ਸਫ਼ਾਈ ਸੇਵਕਾਂ ਵਿਚ ਵੀ ਕਿੰਨਾਂ ਉਤਸ਼ਾਹ ਸੀ, ਇਹ ਵੋਟਾਂ ਦੀ ਪੋਲ ਪ੍ਰਤੀਸ਼ਤ ਤੋਂ ਸਾਫ਼ ਪਤਾ ਚੱਲਦਾ ਹੈ। ਬਠਿੰਡਾ ਨਗਰ ਨਿਗਮ ਅਧੀਨ ਸਫ਼ਾਈ ਕਾਮਿਆਂ ਦੀ ਕੁੱਲ 641 ਵੋਟਾਂ ਹਨ, ਜਿੰਨ੍ਹਾਂ ਵਿਚੋਂ 639 ਵੋਟਾਂ ਪੋਲ ਹੋਈਆਂ। ਹਾਲਾਂਕਿ ਚੋਣ ਅਧਿਕਾਰੀਆਂ ਮੁਤਾਬਕ 2 ਵੋਟਾਂ ਕੈਂਸਲ ਹੋ ਗਈਆਂ। ਇੰਨ੍ਹਾਂ ਚੋਣਾਂ ਲਈ ਚੋਣ ਅਧਿਕਾਰੀ ਇੰਸਪੈਕਟਰ ਪ੍ਰਦੀਪ ਗੁਲਾਟੀ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ‘ਜੇਤੂ ਰਹੇ ਉਮੀਦਾਰ ਸੋਨੂੰ ਕੁਮਾਰ ਨੂੰ ਸਭ ਤੋਂ ਵੱਧ 332 ਵੋਟਾਂ ਹਾਸਲ ਹੋਈਆਂ।

ਵਿਜੀਲੈਂਸ ਦੀ ਟੀਮ ਵਲੋਂ ਮਨਪ੍ਰੀਤ ਦੇ ਕਰੀਬੀ ਠੇਕੇਦਾਰ ਦੇ ਘਰ ਛਾਪੇਮਾਰੀ

ਜਦੋਂ ਕਿ ਦੂਜੇ ਨੰਬਰ ’ਤੇ ਰਹੇ ਪ੍ਰਧਾਨਗੀ ਦੇ ਉਮੀਦਵਾਰ ਤੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਮਾਲੀ ਨੂੰ 172 ਵੋਟਾਂ ਪ੍ਰਾਪਤ ਹੋਈਆਂ। ਇਸਤੋਂ ਇਲਾਵਾ ਮੁਕਾਬਲੇ ਵਿਚ ਸਾਬਕਾ ਪ੍ਰਧਾਨ ਵਿਕਰਮ ਵਿੱਕੀ ਤੀਜ਼ੇ ਨੰਬਰ ’ਤੇ ਰਹੇ ਤੇ ਉਨ੍ਹਾਂ ਨੂੰ 51 ਵੋਟਾਂ ਮਿਲੀਆਂ। ਇਸਤੋਂ ਇਲਾਵਾ ਜੀਤਰਾਮ 34ਅਤੇ ਲੰਮਾ ਸਮਾਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਹੇ ਵੀਰਭਾਨ ਨੂੰ ਸਿਰਫ਼ 32 ਵੋਟਾਂ ਹੀ ਪ੍ਰਾਪਤ ਹੋਈਆਂ। ਇੰਨ੍ਹਾਂ ਚੋਣਾਂ ਵਿਚ ਖੜੇ ਛੇਵੇਂ ਉਮੀਦਵਾਰ ਰਾਮਪਾਲ ਨੂੰ ਸਿਰਫ਼ 7 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਉਧਰ ਨਵ-ਨਿਯੁਕਤ ਪ੍ਰਧਾਨ ਸੋਨੂੰ ਕੁਮਾਰ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿਵਾਇਆ।

 

Related posts

ਫੀਲਡ ਕਾਮਿਆਂ ਦੀ ਅਪਣੀਆਂ ਮੰਗਾਂ ਸਬੰਧੀ ਨਿਗਰਾਨ ਇੰਜੀਨੀਅਰ ਨਾਲ ਹੋਈ ਮੀਟਿੰਗ

punjabusernewssite

ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਮੁਲਾਜਮ ਮੰਗਾਂ ਸਬੰਧੀ ਕੀਤੀ ਮੀਟਿੰਗ

punjabusernewssite

ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿੱਚ ਸੈਕੜੇ ਸਾਥੀ ਸ਼ਾਮਲ

punjabusernewssite