ਫਿਰੋਜ਼ਪੁਰ 18 ਜੁਲਾਈ : ਸਖ਼ਤ ਗਰਮੀ ਦੌਰਾਨ ਮੀਂਹ ਪੈਣ ਸਦਕਾ ਡਾਇਰੀਏ ਦੇ ਵਧਦੇ ਪਾਰਕੋਪ ਨੂੰ ਵੇਖਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡਾਇਰੀਏ ਦੀ ਰੋਕਥਾਮ ਲਈ ਜੱਚਾ ਬੱਚਾ ਵਾਰਡ ਵਿਖੇ ਸੈਮੀਨਰ ਲਗਾਇਆ ਗਿਆ। ਡਾਇਰੀਏ ਨਾਲ ਹਰ ਸਾਲ ਦੇਸ਼ ਵਿਚ ਹੋਣ ਵਾਲੀਆਂ ਇਕ ਲੱਖ ਦੇ ਕਰੀਬ ਬੱਚਿਆਂ ਦੇ ਮੌਤ ਦਰ ਨੂੰ ਘਟਾਉਣ ਦੇ ਮੰਤਵ ਨੂੰ ਲੈ ਕੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਡਾ. ਨਿਖਿਲ ਗੁਪਤਾ ਐੱਸ.ਐਮ.ਓ ਫ਼ਿਰੋਜ਼ਪੁਰ ਨੇ ਡਾਕਟਰਾਂ , ਸਟਾਫ , ਆਸ਼ਾ ਵਰਕਰਾਂ ਨੂੰ ਲੋਕਾਂ ਨੂੰ ਡਾਇਰੀਏ ਬਾਰੇ ਜਾਗਰੂਕ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਤਾਂ ਜੋ ਲੋਕ ਡਾਇਰੀਏ ਦੇ ਪਾਰਕੋਪ ਤੋ ਬੱਚ ਸਕਣ ।
ਬਠਿੰਡਾ ਦੇ ਨਾਲ ਲੱਗਦੀ ਹਜ਼ਾਰਾਂ ਦੀ ਗਰੀਬ ਆਬਾਦੀ ਨੂੰ ਜੋੜਣ ਵਾਲੀ ਸੜਕ ਦਾ ਮੰਦੜਾ ਹਾਲ
ਇਸ ਮੌਕੇ ਦਾ. ਈਸ਼ਾ ਨਰੂਲਾ, ਡਾ. ਗਗਨ ਅਤੇ ਡਾ.ਹਰਪ੍ਰੀਤ ਬੱਚਿਆਂ ਦੇ ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਡਾਇਰੀਆ ਫੈਲਣ ਦੇ ਆਸਾਰ ਬਣ ਜਾਣਦੇ ਹਨ ਅਤੇ ਇਸ ਜਾਨਲੇਵਾ ਬੀਮਾਰੀ ਦੇ ਲਈ ਜ਼ਿੰਕ ਦੀਆਂ ਗੋਲੀਆਂ ਅਤੇ ਓ.ਆਰ.ਐੱਸ ਦਾ ਪਾਣੀ ਬੱਚਿਆਂ ਲਈ ਬਹੁਤ ਜ਼ਰੂਰੀ ਹੈ ।
ਉਨਾਂ ਦੱਸਿਆ ਕਿ ਦੇਸ਼ ਵਿਚ ਹਰ ਸਾਲ ਕਰੀਬ ਇਕ ਲੱਖ ਤੋ ਵੱਧ ਬੱਚਿਆਂ ਦੀ ਮੌਤ ਇਸ ਬਿਮਾਰੀ ਨਾਲ ਹੋ ਜਾਂਦੀ ਹੈ ਅਤੇ ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ। ਇਸ ਮੌਕੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਡਾਇਰੀਆ ਇੱਕ ਜਾਨਲੇਵਾ ਬਿਮਾਰੀ ਹੈ ਅਤੇ ਇਸ ਮੁਹਿੰਮ ਦਾ ਮੁੱਖ ਮਹੱਤਵ ਡਾਇਰੀਏ ਤੋਂ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣਾ ਹੈ ਤਾਂ ਜੋ ਇਲਾਕੇ ਦੇ ਲੋਕ ਡਾਇਰੀਆ ਦੇ ਗਰਿਫਤ ਵਿਚ ਨਾ ਆਉਣ। ਇਸ ਮੌਕੇ ਸੁਮਿਤ, ਆਸ਼ੀਸ਼ ਭੰਡਾਰੀ ਅਤੇ ਹੋਰ ਸਟਾਫ ਵੀ ਮੌਜੂਦ ਸੀ।
Share the post "ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡਾਇਰੀਏ ਦੇ ਕੰਟਰੋਲ ਲਈ ਲਗਾਇਆ ਜਾਗਰੂਕਤਾ ਕੈਂਪ"