WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਆਮ ਆਦਮੀ ਪਾਰਟੀ ਨੇ ਹਰਿਆਣਾ ’ਚ ਫੁਕਿਆ ਚੋਣ ਬਿਗਲ; ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

20 ਜੁਲਾਈ ਨੂੰ ਹੋਵੇਗਾ ਟਾਊਨ ਹਾਲ, ਹਰਿਆਣਾ ਲਈ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਕਰਾਂਗੇ ਲਾਂਚ
ਚੰਡੀਗੜ੍ਹ, 18 ਜੁਲਾਈ:ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਇਸ ਸਬੰਧੀ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਜ ਸਭਾ ਮੈਂਬਰ ਅਤੇ ਕੌਮੀ ਬੁਲਾਰੇ ਸੰਜੇ ਸਿੰਘ ਅਤੇ ਰਾਜ ਸਭਾ ਮੈਂਬਰ ਅਤੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਡਾ: ਸੁਸ਼ੀਲ ਗੁਪਤਾ ਅਤੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਵੀ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ 14% ਵੋਟਾਂ ਲੈਣ ਤੋਂ ਬਾਅਦ ਚੋਣ ਕਮਿਸ਼ਨ ਦੁਆਰਾ ਪ੍ਰਮਾਣਿਤ ਰਾਸ਼ਟਰੀ ਪਾਰਟੀ ਹੈ। ਦੋ ਰਾਜਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਗੁਜਰਾਤ ਵਿੱਚ 5 ਵਿਧਾਇਕ ਅਤੇ ਗੋਆ ਵਿੱਚ 2 ਵਿਧਾਇਕ,ਚੰਡੀਗੜ੍ਹ ਅਤੇ ਸਿੰਗੋਲੀ ਦੇ ਮੇਅਰ ਹਨ। ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਪੂਰੀ ਤਾਕਤ ਨਾਲ ਚੋਣਾਂ ਲੜੇਗੀ।

ਪੀਏਯੂ ਦੇ ਉਪ ਕੁੱਲਪਤੀ ਦੀ ਪ੍ਰਧਾਨਗੀ ਹੇਠ ਤੀਜੀ ਇੰਟਰ ਸਟੇਟ ਕਨਸਲਟੇਟਿਵ ਐਂਡ ਮੋਨਟਰਿੰਗ ਕਮੇਟੀ ਫਾਰ ਕਾਟਨ 2024 ਦੀ ਮੀਟਿੰਗ ਆਯੋਜਿਤ

ਉਨਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਅੱਧਾ ਹਰਿਆਣਾ ਪੰਜਾਬ ਨਾਲ ਅਤੇ ਅੱਧਾ ਦਿੱਲੀ ਨਾਲ ਜੁੜਿਆ ਹੋਇਆ ਹੈ।  ਹਰਿਆਣਾ ਦੀ ਜਨਤਾ ਨੇ ਸਾਰੀਆਂ ਪਾਰਟੀਆਂ ਨੂੰ ਇੱਕ ਮੌਕਾ ਦਿੱਤਾ ਹੈ। ਪਰ ਹਰਿਆਣਾ ਨੂੰ ਸਾਰਿਆਂ ਨੇ ਲੁੱਟਿਆ, ਇਸ ਲਈ ਹਰਿਆਣਾ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਹਰਿਆਣਾ ਦੇ ਲਾਲ ਅਰਵਿੰਦ ਕੇਜਰੀਵਾਲ ਨੇ ਪੂਰੇ ਦੇਸ਼ ਦੀ ਸਿਆਸਤ ਹੀ ਬਦਲ ਕੇ ਰੱਖ ਦਿੱਤੀ ਹੈ। ਇਸੇ ਲਈ ਇਸ ਵਾਰ ‘‘ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲੈ ਕੇ ਆਵਾਂਗੇ ਕੇਜਰੀਵਾਲ’’। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਦਿੱਲੀ ਅਤੇ ਪੰਜਾਬ ਤੋਂ ਪਕੜ ਮਿਲਦੀ ਹੈ। ਹਾਲ ਹੀ ’ਚ ਵਿਧਾਨ ਸਭਾ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਨੇ ਜਲੰਧਰ ਸੀਟ ਤੋਂ ਇੱਕਤਰਫ਼ਾ ਜਿੱਤ ਦਰਜ ਕੀਤੀ ਹੈ। ਲੋਕ ਸਭਾ ਚੋਣਾਂ ਵਿੱਚ ਸੰਗਰੂਰ, ਹੁਸ਼ਿਆਰਪੁਰ ਅਤੇ ਅਨੰਦਪੁਰ ਸੀਟ ਜਿੱਤੀ। ਮੁੁੱਖ ਮੰਤਰੀ ਹੋਣ ਦੇ ਨਾਤੇ ਪੂਰੇ ਦੇਸ਼ ਵਿੱਚ ਜਿੱਥੇ ਵੀ ਮੇਰੀ ਡਿਊਟੀ ਲੱਗੀ ਹੈ, ਉੱਥੇ ਪ੍ਰਚਾਰ ਕਰਨ ਜਾਣਾ ਮੇਰਾ ਫ਼ਰਜ਼ ਹੈ।

ਪੰਜਾਬ ਪੁਲਿਸ ਵੱਲੋਂ ਬੱਬਰ ਖ਼ਾਲਸਾ ਦਾ ਇੱਕ ਕਾਰਕੁੰਨ ਗ੍ਰਿਫਤਾਰ, ਇੱਕ ਪਿਸਤੌਲ ਬਰਾਮਦ

ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੁਤਾਬਿਕ ਹਰਿਆਣਾ ਵਿੱਚ ਪਿਛਲੇ 10 ਸਾਲਾਂ ਤੋਂ ਡਬਲ ਇੰਜਣ ਵਾਲੀ ਸਰਕਾਰ ਚੱਲ ਰਹੀ ਹੈ। ਪਰ ਪਿਛਲੇ 10 ਸਾਲਾਂ ਵਿੱਚ ਇਸ ਡਬਲ ਇੰਜਣ ਵਾਲੀ ਸਰਕਾਰ ਨੇ ਹਰਿਆਣਾ ਨੂੰ ਕੀ ਦਿੱਤਾ ਹੈ, ਇਹ ਬਹੁਤ ਅਹਿਮ ਸਵਾਲ ਹੈ। ਉਨਾਂ ਕਿਹਾ ਕਿ ਅੱਜ ਹਰਿਆਣਾ ਫਿਰੌਤੀ ਗਰੋਹਾਂ ਦਾ ਗੜ੍ਹ ਬਣ ਗਿਆ ਹੈ। ਅਸੀਂ ਹਰਿਆਣੇ ਦੀਆਂ ਸੜਕਾਂ ’ਤੇ ਲਾਠੀਆਂ ਚਲਦਿਆਂ ਦੇਖਿਆਂ ਕਿ ਕਿਵੇਂ ਹਰਿਆਣੇ ਦੇ ਕਿਸਾਨਾਂ ਨੂੰ ਅੰਦੋਲਨ ਵਿੱਚ ਕੁਚਲਿਆ ਗਿਆ ਅਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਦਬਾਇਆ ਗਿਆ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਹਰਿਆਣਾ ਦੀ ਸਭ ਤੋਂ ਵੱਡੀ ਸਮੱਸਿਆ ਹੈ। ਹਰਿਆਣੇ ਦੇ ਹਰ ਪਿੰਡ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੇ ਇੱਕ ਪਿੰਡ ਦਾ ਗੇਟ ਸ਼ਹੀਦ ਦੇ ਨਾਮ ਤੇ ਮਿਲ ਜਾਂਦਾ ਹੈ ਅਤੇ ਭਾਜਪਾ ਸਰਕਾਰ ਅਗਨੀਵੀਰ ਵਰਗੀ ਸਕੀਮ ਲੈ ਕੇ ਆਉਂਦੀ ਹੈ। ਹਰਿਆਣਾ ਅਤੇ ਪੰਜਾਬ ਦੇ ਨੌਜਵਾਨ ਫ਼ੌਜ ਵਿਚ ਭਰਤੀ ਹੋ ਕੇ ਮਾਣ ਮਹਿਸੂਸ ਕਰਦੇ ਹਨ ਕਿ ਅਸੀਂ ਆਪਣੀ ਭਾਰਤ ਮਾਤਾ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। ਪਰ ਭਾਜਪਾ ਨੇ ਭਾਰਤੀ ਫ਼ੌਜ ਨੂੰ ਠੇਕੇ ’ਤੇ ਕਰ ਦਿੱਤਾ ਹੈ। ਕੀ ਭਾਰਤੀ ਫ਼ੌਜ 4 ਸਾਲ ਲਈ ਕੰਟਰੈਕਟ ’ਤੇ ਚੱਲੇਗੀ?

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਹਾਊਸ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਨਾਮਜ਼ਦ

ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਲਈ ਚੋਣਾਂ ਲੜੇਗੀ। ਹਰ ਸੀਟ ਅਤੇ ਹਰ ਬੂਥ ’ਤੇ ਪੂਰੀ ਤਾਕਤ ਨਾਲ ਚੋਣ ਲੜਾਂਗੇ। ਆਮ ਆਦਮੀ ਪਾਰਟੀ ਨੇ 6500 ਪਿੰਡਾਂ ਵਿੱਚ ਪਰਿਵਰਤਨ ਜਨਸੰਵਾਦ ਸਭਾ ਕਰਵਾਈ ਹੈ। ਇਨ੍ਹਾਂ ਮੀਟਿੰਗਾਂ ਵਿੱਚ ਸਿਰਫ਼ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਸਮੇਂ ਦੀ ਤਬਦੀਲੀ ਦੀ ਲੋੜ ਹੈ। ਇਸ ਵਾਰ ਹਰਿਆਣਾ ਦੇ ਲੋਕ ਆਪਣੇ ਪੁੱਤ ਅਰਵਿੰਦ ਕੇਜਰੀਵਾਲ ਵੱਲ ਆਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕੁਰੂਕਸ਼ੇਤਰ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਆਮ ਆਦਮੀ ਪਾਰਟੀ ਹਰ ਵਿਧਾਨ ਸਭਾ, ਹਰ ਪਿੰਡ ਅਤੇ ਹਰ ਬੂਥ ’ਤੇ ਉਸੇ ਤਾਕਤ ਨਾਲ ਚੋਣ ਲੜੇਗੀ ਜਿਸ ਨਾਲ ਕੁਰੂਕਸ਼ੇਤਰ ਚੋਣਾਂ ਲੜੀਆਂ ਗਈਆਂ ਸਨ।

 

Related posts

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਐਲਾਨ, ਹਰਿਆਣਾ ਵਿਚ ਬਣਾਏ 8 ਨਵੇਂ ਸਬ-ਡਿਵੀਜਨ

punjabusernewssite

ਹਰਿਆਣਾ ’ਚ ਡੇਢ ਦਰਜ਼ਨ ਆਈਏਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

punjabusernewssite

ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਨੂੰ ਪ੍ਰਦਾਨ ਕੀਤੇ 22 ਸੁਸਾਸ਼ਨ ਪੁਰਸਕਾਰ

punjabusernewssite