ਚੰਡੀਗੜ੍ਹ, 19 ਜੁਲਾਈ: ਸਾਲ 2015 ਵਿਚ ਬਰਗਾੜੀ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ’ਚ ਮੁੱਖ ਮਾਸਟਰਮਾਂਈਡ ਮੰਨੇ ਜਾਂਦੇ ਮਕਤੂਲ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਏਡੀਜੀਪੀ ਏ.ਐਸ.ਰਾਏ ਦੀ ਅਗਵਾਈ ਹੇਠ ਬਣੀ ਐਸਆਈਟੀ ਵੱਲੋਂ ਪੁਰਾਣੀ ਐਸਆਈਟੀ ਦੇ ਮੁਖੀ ਤੇ ਸਾਬਕਾ ਆਈ ਜੀ ਰਣਵੀਰ ਸਿੰਘ ਖੱਟੜਾ ਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਪੁਛਗਿਛ ਕੀਤੀ ਗਈ। ਸ਼੍ਰੀ ਖੱਟੜਾ ਦੀ ਅਗਵਾਈ ਹੇਠਲੀ ਐਸਆਈਟੀ ਨੇ ਬੇਅਦਬੀ ਕਾਂਡ ਦੀ ਜਾਂਚ ਕਰਦਿਆਂ ਸਭ ਤੋਂ ਪਹਿਲਾਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਗ੍ਰਿਫਤਾਰ ਕੀਤਾ ਸੀ, ਜਿਸਦਾ ਬਾਅਦ ਵਿਚ ਨਾਭਾ ਜੇਲ੍ਹ ’ਚ ਕਤਲ ਹੋ ਗਿਆ ਸੀ।
ਦੁਬਈ ਭੱਜਣ ਦੀ ਤਿਆਰੀ ਕਰਦਾ ਪਰਲਜ਼ ਦਾ ਭਗੋੜਾ ਡਾਇਰੈਕਟਰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ
ਇਸ ਮਾਮਲੇ ਵਿਚ ਬਿੱਟੂ ਦੀ ਮੌਤ ਤੋਂ ਬਾਅਦ ਪ੍ਰਵਾਰ ਨੇ ਹਾਈਕੋਰਟ ’ਚ ਪਿਟੀਸ਼ਨ ਦਾਈਰ ਕਰਕੇ ਇਸ ਕਤਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਜਿਸਤੋਂ ਬਾਅਦ ਹਾਈਕੋਰਟ ਦੇ ਹੁਕਮਾਂ ’ਤੇ ਨਵੀਂ ਐਸਆਈਟੀ ਦਾ ਏਡੀਜੀਪੀ ਰਾਏ ਦੀ ਅਗਵਾਈ ਹੇਠ ਗਠਨ ਹੋਇਆ ਸੀ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸਾਬਕਾ ਆਈਜੀ ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸੇਸ ਜਾਂਚ ਟੀਮ ਨੇ ਹੀ ਇਸ ਬੇਅਦਬੀ ਕਾਂਡ ਦੀ ਪੜਤਾਲ ਕਰਦਿਆਂ ਇਸ ਨੂੰ ਡੇਰਾ ਸਿਰਸਾ ਤੱਕ ਪਹੁੰਚਾਇਆ ਸੀ। ਵੱਡੀ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੀ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਉੱਠੇ ਮਸਲੇ ਦੇ ਤਖ਼ਤ ਸ਼੍ਰੀ ਅਕਾਲ ਤਖ਼ਤ ਤੱਕ ਜਾਣ ਤੋਂ ਬਾਅਦ ਆਈ.ਜੀ ਰਣਵੀਰ ਸਿੰਘ ਖੱਟੜਾ ਵੱਲੋਂ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ।
Share the post "ਡੇਰਾ ਪ੍ਰੇਮੀ ਬਿੱਟੂ ਦੇ ਕਤਲ ਦਾ ਮਾਮਲਾ: ADGP ਨੇ ਕੀਤੀ Ex IG ਕੋਲੋਂ ਪੁਛਗਿਛ"