ਉਤਰਾਖੰਡ, 21 ਜੁਲਾਈ: ਕੇਦਾਰਨਾਥ ਵਿਖੇ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲੇ ‘ਚ ਪੱਥਰ ਡਿੱਗਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਹਾੜ ਤੋਂ ਪੱਥਰ ਡਿੱਗਣ ਕਰਕੇ ਤਿੰਨ ਸ਼ਰਧਾਲੂਆਂ ਇਸਦੀ ਚਪੇਟ ਵਿਚ ਆ ਗਏ। ਜਦੋਂ ਇਸਦੀ ਸੂਚਣਾ NDRF, DDR, YMF ਦੀ ਟੀਮਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਜਾ ਨੂੰ ਸ਼ੁਰੂ ਕੀਤਾ।
ਫਾਜਿਲਕਾ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਗੰਗ ਕੈਨਾਲ ਦੇ ਇਲਾਕੇ ਵਿੱਚੋਂ 50 ਹਜਾਰ ਲੀਟਰ ਲਾਹਣ ਬਰਾਮਦ
ਫਿਲਹਾਲ ਜਿਨ੍ਹਾਂ ਸ਼ਰਧਾਲੂਆਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਸੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਾਵਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ‘ਤੇ ਪਹਾੜਾ ਖੇਤਰਾਂ ਵਿਚ ਮੀਂਹ ਦਾ ਪੈਣਾ ਵੀ ਸ਼ੁਰੂ ਹੋ ਗਿਆ ਹੈ। ਇਹ ਘਟਨਾ ਦਾ ਮੁੱਖ ਕਾਰਨ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੂੰ ਦੱਸਿਆ ਜਾ ਰਿਹਾ ਹੈ।
#KedarNath : Accident near Gaurikund, people got hit by stones falling from the hill, 3 people died, 2 injured in the accident. #Stone #BreakingNews #Uttarakhand #Gaurikund #Accident pic.twitter.com/pO8d4uQd6A
— Ravi Pandey🇮🇳 (@ravipandey2643) July 21, 2024