ਨਵੀਂ ਦਿੱਲੀ, 22 ਜੁਲਾਈ: 18ਵੀਂ ਲੋਕ ਸਭਾ ਦਾ ਪਹਿਲਾ ਬਜ਼ਟ ਸੈਸਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ 23 ਜੁਲਾਈ ਨੂੰ ਆਪਣਾ ਲਗਾਤਾਰ 7ਵਾਂ ਬਜ਼ਟ ਪੇਸ਼ ਕਰੇਗੀ। ਅੱਜ 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗੱਸਤ ਤੱਕ ਚੱਲਣ ਵਾਲੇ ਇਸ ਬਜ਼ਟ ਸੈਸਨ ਦੇ ਕਾਫ਼ੀ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ। ਇਸ ਬਜ਼ਟ ਸੈਸਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਵੱਲੋਂ ਬੀਤੇ ਕੱਲ ਆਲ ਪਾਰਟੀ ਮੀਟਿੰਗ ਵੀ ਕੀਤੀ ਗਈ ਸੀ, ਜਿਸਦੇ ਵਿਚ ਵਿਰੋਧੀਆਂ ਵੱਲੋਂ ਕਈ ਮੁੱਦਿਆਂ ‘ਤੇ ਸਰਕਾਰ ਨੂੂੰ ਘੇਰਣ ਦਾ ਇਸ਼ਾਰਾ ਕੀਤਾ ਗਿਆ ਹੈ।
Big News: ਅਮਰੀਕੀ ਰਾਸਟਰਪਤੀ ਜੋ ਬਾਈਡਨ ਨੇ ਚੋਣ ਲੜਣ ਤੋਂ ਕੀਤਾ ਐਲਾਨ, ਇੱਕ ਭਾਰਤਵੰਸ਼ੀ ਹੋ ਸਕਦੀ ਹੈ ਉਮੀਦਵਾਰ
ਮੀਟਿੰਗ ਦੌਰਾਨ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਨੂੰ ਛੱਡ ਸਮੂਹ ਛੋਟੀਆਂ ਵੱਡੀਆਂ ਸਿਆਸੀ ਧਿਰਾਂ ਦੇ ਨੁਮਾਇੰਦੇ ਸ਼ਾਮਲ ਹੋਏ ਸਨ, ਜਿਸਦੇ ਵਿਚ ਕਾਂਗਰਸ ਨੇ ਜਿੱਥੇ ਮੁੜ ਪੁਰਾਣੀ ਰਿਵਾਇਤ ਮੁਤਾਬਕ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁੱਦਾ ਦੇਣ ਦੀ ਮੰਗ ਕੀਤੀ ਹੈ, ਉਥੇ ਉਨ੍ਹਾਂ ਨੀਟ ਪੇਪਰ ਲੀਕ ਮਾਮਲਾ, ਉੱਤਰ ਪ੍ਰਦੇਸ਼ ਵਿਚ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਨਾਂ ਵਾਲੇ ਬੋਰਡ ਦੇ ਆਦੇਸ਼ ਵਾਪਸ ਲੈਣ ਅਤੇ ਕੁੱਝ ਹੋਰਨਾਂ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਕੁੱਝ ਸਿਆਸੀ ਧਿਰਾਂ ਨੇ ਆਪੋ ਆਪਣੇ ਸੂਬਿਆਂ ਨੂੰ ਵਿਸੇਸ ਦਰਜ਼ਾ ਦੇਣ ਦੀ ਮੰਗ ਕੀਤੀ ਸੀ।
Share the post "18ਵੀਂ ਲੋਕ ਸਭਾ ਦਾ ਪਹਿਲਾ ਬਜ਼ਟ ਸੈਸਨ ਅੱਜ ਤੋਂ ਹੋਵੇਗਾ ਸ਼ੁਰੂ,ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ"