ਜੰਮੂ, 22 ਜੁਲਾਈ: ਪਿਛਲੇ ਕਰੀਬ ਇੱਕ ਮਹੀਨੇ ਤੋਂ ਜੰਮੂ-ਕਸ਼ਮੀਰ ਦੇ ਜੰਮੂ ਇਲਾਕੇ ’ਚ ਅੱਤਵਾਦ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੇ ਹੀ ਇੱਕ ਤਾਜ਼ਾ ਮਾਮਲੇ ਵਿਚ ਅੱਜ ਸਵੇਰ ਕੁੱਝ ਅੱਤਵਾਦੀਆਂ ਵੱਲੋਂ ਇੱਕ ਸੁਰੱਖਿਆ ਚੌਕੀ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਜੌਰੀ ਇਲਾਕੇ ਵਿਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਫ਼ੌਜ ਨੇ ਕੇਂਦਰੀ ਨੀਮ ਬਲਾਂ ਤੇ ਪੁਲਿਸ ਨਾਲ ਮਿਲਕੇ ਇਲਾਕੇ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰ ਲਈ ਹੈ।
ਨੀਟ-ਯੂਜੀ ’ਚ ਗੜਬੜੀਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਅਹਿਮ ਸੁਣਵਾਈ ਅੱਜ
ਮੀਡੀਆ ਵਿਚ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਲੰਘੀ 16 ਜੁਲਾਈ ਨੂੰ ਅੱਤਵਾਦੀਆਂ ਦੇ ਇੱਕ ਹਮਲੇ ਵਿਚ ਇੱਕ ਅਫ਼ਸਰ ਸਹਿਤ ਚਾਰ ਜਵਾਨ ਸਹੀਦ ਹੋ ਗਏ ਸਨ। ਇਸਤੋਂ ਪਹਿਲਾਂ ਵੀ ਬੀਤੀ 9 ਜੁਲਾਈ ਤੋਂ ਇਲਾਵਾ 26 ਜੂਨ ਅਤੇ 12 ਜੂਨ ਨੂੰ ਵੀ ਦੋ ਥਾਵਾਂ ’ਤੇ ਅੱਤਵਾਦੀ ਹਮਲੇ ਹੋਏ ਸਨ।