Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹੁਸ਼ਿਆਰਪੁਰ

ਮ੍ਰਿਤਕ ਕਿਸਾਨ ਦੇ ਨਾਂ ’ਤੇ ਕਰਜ਼ਾ ਲੈਣ ਵਾਲੇ AR, ਸਹਿਕਾਰੀ ਬੈਂਕ ਦੇ ਮੈਨੇਜਰ ਤੇ ਕੈਸ਼ੀਅਰ ਸਹਿਤ ਪੰਜ ਕਰਮਚਾਰੀ ਵਿਜੀਲੈਂਸ ਵੱਲੋਂ ਗ੍ਰਿਫਤਾਰ

45 Views

ਹੁਸ਼ਿਆਰਪੁਰ, 22 ਜੁਲਾਈ : ਪੰਜਾਬ ਵਿਜੀਲੈਂਸ ਬਿਊਰੋ ਨੇ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ ਜਿਲਾ ਹੁਸ਼ਿਆਰਪੁਰ ਦੇ ਪੰਜ ਕਰਮਚਾਰੀਆਂ ਨੂੰ ਇੱਕ ਮ੍ਰਿਤਕ ਮੈਂਬਰ ਦੇ ਨਾਮ ਉਤੇ ਕਰਜ਼ਾ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।ਜਦੋਂਕਿ ਇਸ ਮਾਮਲੇ ਵਿੱਚ ਸਹਿਕਾਰੀ ਸਭਾ ਧੁੱਗਾ ਕਲਾਂ ਦੇ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਵਿਚ ਮੌਜੂਦਾ ਸਹਾਇਕ ਰਜਿਸਟਰਾਰ ਅਤੇ ਘਟਨਾ ਵਾਪਰਨ ਸਮੇਂ ਇੰਸਪੈਕਟਰ ਯੁੱਧਵੀਰ ਸਿੰਘ, ਰਵਿੰਦਰ ਸਿੰਘ ਕਲਰਕ-ਕਮ ਕੈਸ਼ੀਅਰ ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ, ਜੋ ਹੁਣ ਲੇਖਾਕਾਰ ਵਜੋਂ ਸਹਿਕਾਰੀ ਬੈਂਕ ਲਿਮਟਿਡ ਸੀਕਰੀ ਵਿਖੇ ਤਾਇਨਾਤ ਹਨ,ਸਮੇਤ ਮਨਜੀਤ ਸਿੰਘ ਕੈਸ਼ੀਅਰ (ਸੇਵਾਮੁਕਤ), ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਅਤੇ ਇਸੇ ਬੈਂਕ ਦੇ ਅਵਤਾਰ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਸਮੇਤ ਪਰਮਜੀਤ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਨੂੰ ਗ੍ਰਿਫ਼ਤਾਰ ਕੀਤਾ ਹੈ।

ਭਰਾ ਹੀ ਬਣਿਆ ਭਰਾ ਦਾ ਵੈਰੀ: ਮਾਂ, ਭਰਾ-ਭਰਜਾਈ ਤੇ ਦੋ ਮਾਸੂਮ ਭਤੀਜ਼ਾ ਤੇ ਭਤੀਜੀ ਦਾ ਕੀਤਾ ਕ+ਤਲ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਮੁਲਜ਼ਮ ਅਜੈਬ ਸਿੰਘ ਸਕੱਤਰ ਸਹਿਕਾਰੀ ਸਭਾ ਪਿੰਡ ਧੁੱਗਾ ਕਲਾਂ ਜ਼ਿਲਾ ਹੁਸ਼ਿਆਰਪੁਰ ਸਮੇਤ ਮੈਂਬਰ ਨਿਰੰਜਨ ਸਿੰਘ ਅਤੇ ਤਰਸੇਮ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿੰਨਾ ਵਿਰੁੱਧ ਇਸ ਸਬੰਧੀ ਬਿਊਰੋ ਵੱਲੋਂ ਪਹਿਲਾਂ ਹੀ ਧਾਰਾ 409, 420, 465, 466, 467, 468, 471, 120-ਬੀ ਆਈ.ਪੀ.ਸੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 3(1) (ਏ) ਅਧੀਨ 13(2) ਅਧੀਨ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਹੈ।ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਉਕਤ ਕੈਸ਼ੀਅਰ ਅਜਾਇਬ ਸਿੰਘ ਨੂੰ ਪਿੰਡ ਧੁੱਗਾ ਕਲਾਂ ਦੇ ਰਹਿਣ ਵਾਲੇ ਸੁਸਾਇਟੀ ਦੇ ਮ੍ਰਿਤਕ ਮੈਂਬਰ ਗੁਲਜ਼ਾਰ ਸਿੰਘ ਦੇ ਨਾਂ ’ਤੇ 1,92,000 ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਹੇਠ ਸਹਿਕਾਰੀ ਸਭਾ ਦੇ ਹੋਰ ਅਧਿਕਾਰੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ।

ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਨਾਂ ਲਿਖਣ ਦੇ ਹੁਕਮਾਂ ਉਪਰ ਸੁਪਰੀਮ ਕੋਰਟ ਨੇ ਲਗਾਈ ਰੋਕ

ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਸੈਕਟਰੀ ਅਜੈਬ ਸਿੰਘ ਨੇ ਸੁਸਾਇਟੀ ਦਾ ਸਾਰਾ ਕਰਜ਼ਾ ਮ੍ਰਿਤਕ ਗੁਲਜ਼ਾਰ ਸਿੰਘ ਦੇ ਖਾਤੇ ’ਚ ਜਮਾ ਕਰਵਾ ਦਿੱਤਾ ਸੀ ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਉਸੇ ਮਿਤੀ ਨੂੰ ਉਸ ਦੇ ਨਾਂ ’ਤੇ 1,90,000 ਰੁਪਏ ਦਾ ਕਰਜ਼ਾ ਦੁਬਾਰਾ ਲਿਆ ਸੀ। ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਆਪਣੀ ਗ੍ਰਿਫਤਾਰੀ ਦੇ ਡਰੋਂ ਉਸਨੇ ਉਕਤ ਬੈਂਕ ਨੂੰ ਵਿਆਜ ਸਮੇਤ ਸਾਰਾ ਕਰਜ਼ਾ 2,26,315 ਰੁਪਏ ਲੱਖ ਰੁਪਏ ਜਮਾ ਕਰਵਾ ਦਿੱਤਾ ਸੀ।ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਨੇ ਤਿੰਨ ਦੋਸ਼ੀਆਂ ਅਜੈਬ ਸਿੰਘ ਅਤੇ ਮੈਂਬਰਾਂ ਨਿਰੰਜਨ ਸਿੰਘ ਅਤੇ ਤਰਸੇਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਡੂੰਘਾਈ ਨਾਲ ਜਾਂਚ ਕੀਤੀ ਗਈ, ਜਿਸ ’ਚ ਪਾਇਆ ਗਿਆ ਕਿ ਉਕਤ ਪੰਜਾਂ ਕਰਮਚਾਰੀਆਂ ਨੇ ਆਪਸ ’ਚ ਮਿਲੀਭੁਗਤ ਕਰਕੇ ਸਭਾ ਦੇ ਇਕ ਮ੍ਰਿਤਕ ਮੈਂਬਰ ਦੇ ਨਾਂ ’ਤੇ ਇਹ ਕਰਜ਼ਾ ਮਨਜ਼ੂਰ ਕਰਵਾਉਣ ਤੇ ਜਮਾਂ ਕਰਵਾਉਣ ਲਈ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਨਾਲ ਧੋਖਾਦੇਹੀ ਕੀਤੀ ਸੀ।

 

Related posts

ਪੰਜਾਬ ਨੂੰ ਆਉਣ ਵਾਲੀਆਂ ਚੁਨੌਤੀਆਂ ਤੋਂ ਬਚਾਉਣ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ : ਮਨੀਸ਼ ਤਿਵਾੜੀ

punjabusernewssite

ਪਰਚਾ ਰਾਜ ਖਤਮ ਕਰਾਂਗੇ, ਸਾਰੇ ਝੂਠੇ ਪਰਚੇ ਰੱਦ ਕਰਾਂਗੇ : ਅਰਵਿੰਦ ਕੇਜਰੀਵਾਲ

punjabusernewssite

ਪਰਾਲੀ ਸਾੜਨ ਦੇ ਮਾਮਲੇ: ਪੰਜਾਬ ’ਚ ਰੈੱਡ ਅਲਰਟ ਜਾਰੀ, ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

punjabusernewssite