ਕੈਨੇਡਾ ਦੇ ਵਿਚ 21 ਸਾਲਾਂ ਪੰਜਾਬੀ ਮੁਟਿਆਰ ਦੀ ਸੜਕ ਹਾਦਸੇ ’ਚ ਹੋਈ ਮੌ+ਤ

Date:

spot_img

ਕਾਰ ਹਾਦਸੇ ਵਿਚ ਦੋ ਹੋਰ ਲੜਕੀਆਂ ਦੀ ਵੀ ਗਈ ਜਾਨ, ਦੋ ਮੁੰਡੇ ਹੋਏ ਗੰਭੀਰ ਜਖ਼ਮੀ
ਬਟਾਲਾ, 22 ਜੁਲਾਈ: ਕੈਨੇਡਾ ਦੇ ਵਿਚ ਗਏ ਪੰਜਾਬੀ ਬੱਚਿਆਂ ਦੇ ਵੱਖ ਵੱਖ ਕਾਰਨਾਂ ਕਰਕੇ ਮੌਤ ਦੀਆਂ ਆ ਰਹੀਆਂ ਖ਼ਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਇੱਕ ਦਿਨ ਪਹਿਲਾਂ ਕੈਨੇਡਾ ਦੇ ਵਿਚ ਹੋਏ ਇੱਕ ਸੜਕੀ ਹਾਦਸੇ ਵਿਚ ਇੱਥੋਂਨਜਦੀਕੀ ਪਿੰਡ ਸੁੱਖਾ ਚਿੜੀ ਦੀ ਇੱਕ ਨੌਜਵਾਨ ਲੜਕੀ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਮਿਲਿਆ ਹੈ। ਮ੍ਰਿਤਕ ਲੜਕੀ ਲਖਵਿੰਦਰ ਕੌਰ 21 ਸਾਲ ਹਾਲੇ ਕਰੀਬ ਦਸ ਮਹੀਨੇ ਪਹਿਲਾਂ ਹੀ ਕੈਨੇਡਾ ਵਿਚ ਪੜਾਈ ਕਰਨ ਲਈ ਗਈ ਸੀ, ਜਿਸਤੋਂ ਬਾਅਦ ਹੁਣ ਛੁੱਟੀਆਂ ਮਿਲਣ ਕਾਰਨ ਆਪਣੇ ਸਾਥੀਆਂ ਨਾਲ ਕੰਮ ’ਤੇ ਜਾਂਦੀ ਸੀ।

ਭਰਾ ਹੀ ਬਣਿਆ ਭਰਾ ਦਾ ਵੈਰੀ: ਮਾਂ, ਭਰਾ-ਭਰਜਾਈ ਤੇ ਦੋ ਮਾਸੂਮ ਭਤੀਜ਼ਾ ਤੇ ਭਤੀਜੀ ਦਾ ਕੀਤਾ ਕ+ਤਲ

ਮ੍ਰਿਤਕ ਲੜਕੀ ਦੇ ਤਾਇਆ ਨੇ ਦੁਖੀ ਮਨ ਨਾਲ ਦਸਿਆ ਕਿ ਇਹ ਘਟਨਾ ਕੰਮ ’ਤੇ ਜਾਣ ਸਮੇਂ ਵਾਪਰੀ ਜਦ ਤਿੰਨ ਕੁੜੀਆਂ ਤੇ ਦੋ ਮੁੰਡੇ ਇੱਕ ਕਾਰ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜਣ ਕਾਰਨ ਕਾਰ ਦੀ ਪਿਛਲੀ ਸੀਟ ’ਤੇ ਬੈਠੀਆਂ ਤਿੰਨਾਂ ਹੀ ਲੜਕੀਆਂ ਦੀ ਮੌਤ ਹੋ ਗਈ ਜਦਕਿ ਕਾਰ ਚਲਾ ਰਹੇ ਤੇ ਅੱਗੇ ਉਸਦੇ ਨਾਲ ਬੈਠਾ ਮੁੰਡਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਮ੍ਰਿਤਕ ਲੜਕੀ ਦੇ ਪ੍ਰਵਾਰ ਦੀ ਆਰਥਿਕ ਹਾਲਾਤ ਕਮਜੋਰ ਹੈ ਤੇ ਪਿਊ ਕਰੇਨ ’ਤੇ ਡਰਾਈਵਰ ਹੈ, ਜਿਸਨੇ ਆਪਣੀ ਬੱਚੀ ਦੇ ਸੁਨਿਹਰੀ ਭਵਿੱਖ ਲਈ ਕਰਜ਼ਾ ਚੁੱਕ ਕੇ ਉਸਨੂੰ ਕੈਨੇਡਾ ਭੇਜਿਆ ਸੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related