ਬਠਿੰਡਾ: 23 ਜੁਲਾਈ: ਭਾਰਤੀ ਫੌਜ ਵੱਲੋਂ 25 ਜੁਲਾਈ ਨੂੰ ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਕਾਰਗਿਲ ਵਿਜੇ ਦਿਵਸ ਦੀ ਰਜਤ ਜੈਅੰਤੀ ਨੂੰ ਸ਼ਾਨਦਾਰ ਜਸ਼ਨਾਂ ਨਾਲ ਮਨਾਏਗੀ। ਇਤਿਹਾਸਕ ਜਿੱਤ ਦੀ ਰਜਤ ਜਯੰਤੀ ਨੂੰ ਦਰਸਾਉਣ ਵਾਲੇ ਇਸ ਸਮਾਗਮ ਦਾ ਉਦੇਸ਼ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਦਾ ਸਨਮਾਨ ਕਰਨਾ ਹੈ, ਜੋ 1999 ਵਿੱਚ ਕਾਰਗਿਲ ਸੰਘਰਸ਼ ਦੌਰਾਨ ਬਹਾਦਰੀ ਨਾਲ ਲੜੇ ਸਨ।ਇਸ ਮੌਕੇ ’ਤੇ ਇੱਕ ਪ੍ਰਦਰਸ਼ਨੀ ਬਠਿੰਡਾ ਅਤੇ ਨੇੜਲੇ ਇਲਾਕਿਆਂ ਦੇ ਸਾਰੇ ਨਾਗਰਿਕਾਂ ਲਈ ਖੁੱਲ੍ਹੀ ਰਹੇਗੀ, ਜਿਸ ਵਿੱਚ ਭਾਰਤੀ ਫੌਜ ਦੀ ਤਾਕਤ ਅਤੇ ਤਕਨੀਕੀ ਹੁਨਰ ਨੂੰ ਦਰਸਾਉਂਦੀ ਵੱਖ-ਵੱਖ ਆਧੁਨਿਕ ਉਪਕਰਨਾਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦਿਖਾਈ ਜਾਵੇਗੀ।
ਬਠਿੰਡਾ ’ਚ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਸ਼ੁਰੂ
ਹਾਜ਼ਰ ਲੋਕਾਂ ਕੋਲ ਨਜ਼ਦੀਕੀ ਲੜਾਈ ਦੇ ਹਥਿਆਰਾਂ, ਬਖਤਰਬੰਦ ਟੈਂਕਾਂ, ਤੋਪਖਾਨੇ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਅਤਿ-ਆਧੁਨਿਕ ਰਾਡਾਰਾਂ ਦੀ ਇੱਕ ਲੜੀ ਦੇਖਣ ਦਾ ਵਿਲੱਖਣ ਮੌਕਾ ਹੋਵੇਗੇ। ਬਠਿੰਡਾ ਭਰ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਸਾਡੇ ਸੈਨਿਕਾਂ ਦੇ ਸਮਰਪਣ ਅਤੇ ਕੁਰਬਾਨੀਆਂ ਬਾਰੇ ਵਿਲੱਖਣ ਗਿਆਨ ਅਨੁਭਵ ਪ੍ਰਾਪਤ ਕਰਨ ਲਈ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਉੱਘੇ ਫੌਜੀ ਅਧਿਕਾਰੀ ਅਤੇ ਬਹਾਦਰ ਸਿਪਾਹੀ ਬੱਚਿਆਂ ਤੇ ਨੌਜਵਾਨਾਂ ਨੂੰ ਫੌਜ ਦੀ ਤਕਨਾਲੋਜੀ ਅਤੇ ਸਿਪਾਹੀਆਂ ਦੀ ਬਹਾਦਰੀ ਬਾਰੇ ਇੱਕ ਸੂਝਵਾਨ ਝਲਕ ਪ੍ਰਦਾਨ ਕਰਕੇ ਸਿੱਖਿਅਤ ਅਤੇ ਪ੍ਰੇਰਿਤ ਕਰਨ ਲਈ ਆਪਣੇ ਅਨੁਭਵ ਸਾਂਝੇ ਕਰਨ ਲਈ ਮੌਜੂਦ ਹੋਣਗੇ।