ਭਾਈਰੂਪਾ, 23 ਜੁਲਾਈ: ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲਾ ਵਿਖੇ ਨਾਨਕੇ ਘਰ ਇੱਕ ਛੋਟੀ ਬੱਚੀ ਦੀ ਸੱਪ ਡੱਸਣ ਨਾਲ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ। ਮ੍ਰਿਤਕ ਬੱਚੀ ਹਰਸਿਮਰਨ ਕੌਰ ਘਟਨਾ ਸਮੇਂ ਕਮਰੇ ਵਿਚ ਬੈੱਡ ’ਤੇ ਪੈਣ ਲੱਗੀ ਸੀ, ਜਿੱਥੇ ਸੱਪ ਪਹਿਲਾਂ ਹੀ ਬੈਠਾ ਹੋਇਆ ਸੀ। ਹਾਲਾਂਕਿ ਪ੍ਰਵਾਰ ਵੱਲੋਂ ਬੱਚੀ ਨੂੰ ਬਚਾਉਣ ਦੀ ਕਾਫ਼ੀ ਕੋਸਿਸ ਕੀਤੀ ਗਈ ਤੇ ਹਸਪਤਾਲ ਵੀ ਲਿਜਾਇਆ ਗਿਆ ਪ੍ਰੰਤੂ ਸੱਪ ਜਹਿਰੀਲਾ ਹੋਣ ਕਾਰਨ ਉਹ ਬਚ ਨਾ ਪਈ।
ਘੋਰ ਕਲਯੁੱਗ: ਇਸ਼ਕ ’ਚ ਅੰਨੀ ਨੁੂੰਹ ਨੇ ਪ੍ਰੇਮੀ ਕੋਲੋਂ ਕਰਵਾਇਆ ਸਹੁਰੇ ਦਾ ਕਤਲ
ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਹਰਸਿਮਰਨ ਕੌਰ ਦਾ ਕੱਲ ਹੀ ਦਸਵਾਂ ਜਨਮ ਦਿਨ ਸੀ, ਜੋਕਿ ਆਖ਼ਰੀ ਜਨਮ ਦਿਨ ਹੋ ਨਿਬੜਿਆ। ਬੱਚੀ ਨੂੰ ਡੰਗਣ ਤੋਂ ਬਾਅਦ ਸੱਪ ਉਸੇ ਤਰ੍ਹਾਂ ਹੀ ਕਮਰੇ ਵਿਚ ਫ਼ਿਰਦਾ ਰਿਹਾ, ਜਿਸਨੂੰ ਬਾਅਦ ਵਿਚ ਲੋਕਾਂ ਨੇ ਫ਼ੜ ਕੇ ਸਪੇਰੇ ਦੇ ਹਵਾਲੇ ਕੀਤਾ। ਬੱਚੀ ਹਰਸਿਮਰਨ ਕੌਰ ਪਿੰਡ ਲੋਪੋ ਦੇ ਗੁਰਜੰਟ ਸਿੰਘ ਦੀ ਪੁੱਤਰੀ ਸੀ, ਜੋ ਆਪਣੇ ਨਾਨਕੇ ਘਰ ਆਈ ਹੋਈ ਸੀ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।




