MBBS ਦੀ ਵਿਦਿਆਰਥਣ ਨੇ ਮੈਡੀਕਲ ਕਾਲਜ਼ ਦੇ ਹੋਸਟਲ ਵਿਚ ਕੀਤੀ ਆਤਮਹੱ+ਤਿਆ

Date:

spot_img

ਚੰਡੀਗੜ੍ਹ, 23 ਜੁਲਾਈ: ਸਥਾਨਕ ਸ਼ਹਿਰ ਦੇ ਸੈਕਟਰ 32 ਦੇ ਵਿਚ ਸਰਕਾਰੀ ਮੈਡੀਕਲ ਕਾਲਜ਼ ਦੀ ਇੱਕ ਵਿਦਿਆਰਥਣ ਵੱਲੋਂ ਆਪਣੇ ਹੋਸਟਲ ਦੇ ਕਮਰੇ ਵਿਚ ਫ਼ਾਹਾ ਲੈ ਕੇ ਆਤਹਮੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਸਰੂਤੀ ਤਿਆਗੀ ਦੇ ਤੌਰ ’ਤੇ ਹੋਈ ਹੈ, ਜੋ ਇਸੇ ਕਾਲਜ਼ ’ਚ ਐਮਬੀਬੀਐਸ ਦੇ ਤੀਜ਼ੇ ਸਾਲ ਦੀ ਵਿਦਿਆਰਥਣ ਸੀ। ਲੜਕੀ ਪੜਾਈ ਵਿਚ ਕਾਫ਼ੀ ਹੁਸ਼ਿਆਰ ਦੱਸੀ ਜਾ ਰਹੀ ਹੈ ਪ੍ਰੰਤੂ ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਹੀ ਸੀ।

ਘੋਰ ਕਲਯੁੱਗ: ਇਸ਼ਕ ’ਚ ਅੰਨੀ ਨੁੂੰਹ ਨੇ ਪ੍ਰੇਮੀ ਕੋਲੋਂ ਕਰਵਾਇਆ ਸਹੁਰੇ ਦਾ ਕਤਲ

ਪੁਲਿਸ ਨੂੰ ਮੌਕੇ ਤੋਂ ਸੁਸਾਇਡ ਨੋਟ ਵੀ ਮਿਲਿਆ ਹੈ। ਸੂਚਨਾ ਮੁਤਾਬਕ ਉਹ ਕਾਲਜ਼ ਦੇ ਹੋਸਟਲ ਨੰਬਰ 5 ਦੇ ਰੂਮ ਨੰਬਰ 211 ਦੇ ਵਿਚ ਰਹਿ ਰਹੀ ਸੀ। ਉਹ ਅਪਣੇ ਕਮਰੇ ਵਿਚ ਹੀ ਸੀ ਤੇ ਦੋਸਤਾਂ ਵੱਲੋਂ ਉਸਨੂੰ ਕਿਸੇ ਕੰਮ ਲਈ ਫ਼ੋਨ ਕੀਤਾ ਗਿਆ ਪਰੰਤੂ ਲਗਾਤਾਰ ਕਈ ਵਾਰ ਘੰਟੀ ਜਾਣ ਦੇ ਬਾਵਜੂਦ ਫ਼ੋਨ ਨਾ ਚੁੱਕਣ ਦੇ ਚੱਲਦੇ ਜਦ ਉਹ ਕਮਰੇ ਵਿਚ ਪੁੱਜੇ ਤਾਂ ਉਹ ਮਰੀ ਪਈ ਹੋਈ ਸੀ। ਲੜਕੀ ਦੇ ਮਾਪੇ ਮੌਕੇ ’ਤੇ ਪੁੱਜ ਗਏ ਹਨ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖ਼ਵਾ ਦਿੱਤਾ ਹੈ।

 

spot_img
spot_img

Share post:

Popular

More like this
Related