WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਖੇਡ ਜਗਤ

ਸਰੀਰਕ ਸਿੱਖਿਆ ਅਧਿਆਪਕ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਗਰਾਊਡਾਂ ਨਾਲ ਜੋੜਨ :ਮਹਿੰਦਰ ਪਾਲ ਸਿੰਘ

ਬਠਿੰਡਾ, 23 ਜੁਲਾਈ : ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਕਰਾਉਣ ਲਈ ਜਨਰਲ ਹਾਊਸ ਦੀ ਇੱਕ ਅਹਿਮ ਮੀਟਿੰਗ ਸਕੂਲ ਬੱਲੂਆਣਾ ਵਿਖੇ ਹੋਈ।ਮੀਟਿੰਗ ਦੌਰਾਨ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਵਲੋਂ 67 ਵੀਆ ਪੰਜਾਬ ਪੱਧਰੀ ਅਤੇ ਰਾਸ਼ਟਰੀ ਪੱਧਰ ਤੇ ਜ਼ਿਲ੍ਹਾ ਬਠਿੰਡਾ ਦੇ ਖਿਡਾਰੀਆਂ ਵਲੋਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ।

 

ਸੈਂਟਰ ਸਕੂਲ ਮੁਖੀਆ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਠਿੰਡਾ ਵਿਖੇ ਹੋਈ ਅਹਿਮ ਮੀਟਿੰਗ

ਅਤੇ 68 ਵੀਆ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਪਿਛਲੇ ਦਿਨੀਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਿੱਚੋਂ ਖਾਲੀ ਹੋਏ ਵੱਖ ਵੱਖ ਅਹੁਦਿਆਂ ਲਈ ਨਵੀਂ ਚੋਣ ਕੀਤੀ ਗਈ। ਲੈਕਚਰਾਰ ਪਵਿੱਤਰ ਕੌਰ ਨੂੰ ਜ਼ਿਲ੍ਹਾ ਸਹਾਇਕ ਸਕੱਤਰ, ਰਮਨਦੀਪ ਕੌਰ ਮੁੱਖ ਅਧਿਆਪਕ ਅਤੇ ਲੈਕਚਰਾਰ ਸੰਦੀਪ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਬਠਿੰਡਾ 2 ਲਈ ਪ੍ਰਿੰਸੀਪਲ ਜੋਗਿੰਦਰ ਸਿੰਘ ਜੋਨਲ ਪ੍ਰਧਾਨ, ਬਠਿੰਡਾ 1 ਲਈ ਜੋਨਲ ਪ੍ਰਧਾਨ ਪ੍ਰਿੰਸੀਪਲ ਨਿਸ਼ਾ ਜੀ ਅਤੇ ਡਾਕਟਰ ਰਵਨੀਤ ਸਿੰਘ ਜੋਨਲ ਸਕੱਤਰ ਅਤੇ ਮਨਦੀਪ ਸਿੰਘ ਸਹਾਇਕ ਜੋਨਲ ਸਕੱਤਰ, ਮੌੜ ਜ਼ੋਨ ਲਈ ਜੋਨਲ ਪ੍ਰਧਾਨ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ, ਮੰਡੀ ਕਲਾਂ ਜੋਨ ਲਈ ਜੋਨਲ ਸਕੱਤਰ ਲੈਕਚਰਾਰ ਗੁਰਚਰਨ ਸਿੰਘ ਗਿੱਲ ਸਹਿਮਤੀ ਨਾਲ ਚੁਣੇ ਗਏ।

ਪੰਜਾਬ ਨੇ ਜੰਮੂ ਅਤੇ ਕਸ਼ਮੀਰ ਦੀ ਤਰਜ਼ ‘ਤੇ 16ਵੇਂ ਵਿੱਤ ਕਮਿਸ਼ਨ ਤੋਂ ਮੰਗਿਆ ਵਿਸ਼ੇਸ਼ ਉਦਯੋਗਿਕ ਪੈਕੇਜ਼

ਇਸ ਮੌਕੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਵਲੋਂ ਰਿਟਾਇਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਗੁਰਲਾਲ ਸਿੰਘ ਡੀ.ਪੀ.ਈ ਨੇ ਉਹਨਾਂ ਨਾਲ ਕੀਤੇ ਕੰਮਾਂ ਨੂੰ ਸਾਂਝਾ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਜਿਲ੍ਹਾ ਜਨਰਲ ਸਕੱਤਰ,ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ ਇੰਚਾਰਜ ਸਿੱਖਿਆ ਸੁਧਾਰ ਟੀਮ, ਬਲਾਕ ਨੋਡਲ ਅਫ਼ਸਰ ਸੰਗਤ ਪ੍ਰਿੰਸੀਪਲ ਕਰਮਜੀਤ ਸਿੰਘ, ਲੈਕਚਰਾਰ ਮਨਦੀਪ ਕੌਰ, ਗੁਰਸੇਵਕ ਸਿੰਘ ਜ਼ਿਲ੍ਹਾ ਪ੍ਰਧਾਨ ਰਾਸਾ,ਡਾਕਟਰ ਮਹਿੰਦਰ ਸਿੰਘ ਚੇਅਰਮੈਨ ਪੀ.ਕੇ.ਐਸ ਇੰਟਰਨੈਸ਼ਨਲ ਸਕੂਲ ਅਤੇ ਵੱਖ ਵੱਖ ਸਕੂਲਾਂ ਤੋਂ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਸਰੀਰਕ ਸਿੱਖਿਆ ਅਧਿਆਪਕ ਹਾਜਰ ਸਨ।

 

Related posts

ਖੇਡਾਂ ਸਹਿਣਸ਼ੀਲਤਾ, ਅਨੁਸਾਸ਼ਨ ਦੇ ਨਾਲ ਨਾਲ ਮਾਨਸਿਕ ਵਿਕਾਸ ਵਿਚ ਹੁੰਦੀਆਂ ਨੇ ਸਹਾਈ : ਗੋਇਲ , ਬੁੱਟਰ

punjabusernewssite

ਖੇਡਾਂ ਵਤਨ ਪੰਜਾਬ ਦੀਆਂ: ਬਠਿੰਡਾ ’ਚ ਅਧਿਆਪਕਾਂ ਤੇ ਮਾਪਿਆਂ ਦੀ ਲੜਾਈ ਦੀ ਭੇਂਟ ਚੜ੍ਹੇ ਖਿਡਾਰੀ

punjabusernewssite

ਖੇਡ ਮੰਤਰੀ ਮੀਤ ਹੇਅਰ ਨੇ 23 ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪੇ

punjabusernewssite