ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਲੋਕਾਂ ਦੀਆਂ ਸੁਣਨਗੇ ਮੁਸ਼ਕਿਲਾਂ
ਜਲੰਧਰ, 24 ਜੁਲਾਈ: ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਦੌਰਾਨ ਸਥਾਨਕ ਸ਼ਹਿਰ ਵਿਚ ਘਰ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਮੁੜ ਇੱਥੇ ਡੇਰਾ ਲਗਾਉਣ ਜਾ ਰਹੇ ਹਨ। ਚੋਣਾਂ ਸਮੇਂ ਕੀਤੇ ਵਾਅਦੇ ਨੂੰ ਨਿਭਾਉਂਦਿਆਂ ਉਨ੍ਹਾਂ ਵੱਲੋਂ ਅੱਜ ਤੇ ਭਲਕੇ ਇੱਥੇ ਰਹਿ ਕੇ ਦੁਆਬੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਇਸ ਗੱਲ ਦਾ ਖ਼ੁਲਾਸਾ ਖ਼ੁਦ ਮੁੱਖ ਮੰਤਰੀ ਮਾਨ ਨੇ ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਕੀਤਾ ਹੈ।
NDA ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਵਿਰੁਧ INDIA ਗਠਜੋੜ ਸੰਸਦ ਦੇ ਅੰਦਰ ਤੇ ਬਾਹਰ ਕਰੇਗਾ ਪ੍ਰਦਰਸ਼ਨ
ਜਿੱਥੇ ਉਨ੍ਹਾਂ ਲਿਖਿਆ ਹੈ ਕਿ ‘‘ਜ਼ਿਮਨੀ ਚੋਣ ਦੌਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫ਼ਤੇ ’ਚ ਦੋ ਦਿਨ ਜਲੰਧਰ ਰਿਹਾ ਕਰਾਂਗੇ ਤੇ ਮਾਝੇ-ਦੋਆਬੇ ਦੇ ਲੋਕਾਂ ਦੇ ਕੰਮ ਏਥੇ ਹੀ ਹੋਣਗੇ…ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਲਈ ਜਲੰਧਰ ਆ ਰਿਹਾ ਹਾਂ…’’ ਇੱਥੇ ਦਸਣਾ ਬਣਦਾ ਹੈ ਕਿ ਇਸ ਚੋਣ ਸਮੇਂ ਵੀ ਸ: ਮਾਨ ਲਗਾਤਾਰ ਕਈ ਦਿਨ ਅਪਣੇ ਪ੍ਰਵਾਰ ਸਮੇਤ ਇੱਥੇ ਰਹੇ ਸਨ।