ਨਵੀਂ ਦਿੱਲੀ, 24 ਜੁਲਾਈ: ਪਿਛਲੇ ਕਰੀਬ 6 ਮਹੀਨਿਆਂ ਤੋਂ ਪੰਜਾਬ ਨੂੰ ਦਿੱਲੀ ਨਾਲ ਜੋੜਦੇ ਸ਼ੰਭੂ ਬਾਰਡਰ ਦੇ ਬੰਦ ਹੋਣ ਦਾ ਮਾਮਲਾ ਹੁਣ ਦੇਸ ਦੀ ਸਰਬਉੁੱਚ ਅਦਾਲਤ ਵਿਚ ਪੁੱਜਿਆ ਹੋਇਆ ਹੈ। ਹਾਲਾਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲੰਘੀ 10 ਜੁਲਾਈ ਨੂੰ ਇਸ ਮਾਮਲੇ ਵਿਚ ਦਾਈਰ ਹੋਈਆਂ ਜਨਤਕ ਪਿਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਜਾਣੀ 16 ਜੁਲਾਈ ਤੱਕ ਇਹ ਬਾਰਡਰ ਖੋਲਣ ਦੇ ਹੁਕਮ ਦਿੱਤੇ ਸਨ ਪ੍ਰੰਤੂ ਇਸਤੋਂ ਪਹਿਲਾਂ ਹੀ ਹਰਿਆਣੇ ਦੀ ਸਰਕਾਰ ਇਸ ਫੈਸਲੇ ਦੇ ਉਲਟ ਸੁਪਰੀਮ ਕੋਰਟ ਚਲੀ ਗਈ ਸੀ, ਜਿਸ ਉਪਰ ਅੱਜ ਅਹਿਮ ਸੁਣਵਾਈ ਹੋਣ ਜਾ ਰਹੀ ਹੈ।
NDA ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਵਿਰੁਧ INDIA ਗਠਜੋੜ ਸੰਸਦ ਦੇ ਅੰਦਰ ਤੇ ਬਾਹਰ ਕਰੇਗਾ ਪ੍ਰਦਰਸ਼ਨ
ਹਰਿਆਣਾ ਸਰਕਾਰ ਦਾ ਤਰਕ ਹੈ ਕਿ ਜੇਕਰ ਇਸ ਬਾਰਡਰ ਨੂੰ ਖ਼ੋਲ ਦਿੱਤਾ ਗਿਆ ਤਾਂ ਇੱਥੇ ਪੰਜਾਬ ਵਾਲੇ ਪਾਸੇ ਬੈਠੇ ਕਿਸਾਨ ਹਰਿਆਣਾ ਵਿਚ ਦਾਖ਼ਲ ਹੋ ਸਕਦੇ ਹਨ, ਜਿੰਨ੍ਹਾਂ ਦੇ ਵੱਲੋਂ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ। ਉਧਰ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰÇਆਂ ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਊਣ ਦੇ ਲਈ ਮੁੜ ਦਿੱਲੀ ’ਚ ਮੋਰਚਾ ਲਗਾਉਣਗੇ। ਇਸਦੇ ਲਈ ਉਨ੍ਹਾਂ ਸਰਕਾਰ ਕੋਲੋਂ ਰਾਮ ਲੀਲਾ ਮੈਦਾਨ ਜਾਂ ਫ਼ਿਰ ਜੰਤਰ-ਮੰਤਰ ਵਿਚ ਜਗ੍ਹਾਂ ਦੀ ਵੀ ਮੰਗ ਕੀਤੀ ਸੀ।
ਨੌਜਵਾਨ ਨੇ ਨਸ਼ੇ ਦੀ ਹਾਲਾਤ ਚ ਡਿਊਟੀ ’ਤੇ ਤੈਨਾਤ ‘ਥਾਣੇਦਾਰ’ ਦੀ ਕੀਤੀ ਕੁੱਟਮਾਰ,ਗ੍ਰਿਫਤਾਰ
ਦਸਣਾ ਬਣਦਾ ਹੈ ਕਿ ਕਿਸਾਨ ਅੰਦੋਲਨ-2 ਦੇ ਤਹਿਤ ਸੰਯੁਕਤ ਕਿਸਾਨ ਮੋਰਚਾ(ਗੈਰ-ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਫ਼ਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਦਿੱਲੀ ਚੱਲੋ ਦਾ ਨਾਅਰਾ ਦਿੱਤਾ ਸੀ ਪ੍ਰੰਤੂ ਉਸਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਕੰਡਿਆਲੀ ਤਾਰ, ਗਰਿੱਲਾਂ ਅਤੇ ਕੰਕਰੀਟ ਦੀਆਂ ਕੰਧਾਂ ਕੰਢ ਕੇ ਸ਼ੰਭੂ, ਖਨੌਰੀ ਅਤੇ ਪੰਜਾਬ ਨਾਲ ਲੱਗਦੇ ਹੋਰਨਾਂ ਬਾਰਡਰਾਂ ਨੂੰ ਸੀਲ ਕਰ ਦਿੱਤਾ ਸੀ। ਇਸ ਦੌਰਾਨ ਕਿਸਾਨਾਂ ਤੇ ਹਰਿਆਣਾ ਪੁਲਿਸ ਵਿਚਕਾਰ ਕਈ ਵਾਰ ਹਿੰਸਕ ਝੜਪਾਂ ਵੀ ਹੋਈਆਂ ਤੇ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਵੀ ਹੋ ਗਈ ਸੀ।