ਨੌਜਵਾਨ ਨੇ ਨਸ਼ੇ ਦੀ ਹਾਲਾਤ ਚ ਡਿਊਟੀ ’ਤੇ ਤੈਨਾਤ ‘ਥਾਣੇਦਾਰ’ ਦੀ ਕੀਤੀ ਕੁੱਟਮਾਰ,ਗ੍ਰਿਫਤਾਰ

0
4
36 Views

ਪਠਾਨਕੋਟ, 24 ਜੁਲਾਈ: ਨਸ਼ੇ ਦੀ ਲੋਰ ’ਚ ਇੱਕ ਚਾਹ ਦੀ ਦੁਕਾਨ ਚਲਾਉਣ ਵਾਲੇ ਦੇ ਪੁੱਤਰ ਵੱਲੋਂ ਡਿਊਟੀ ’ਤੇ ਤੈਨਾਂਤ ਥਾਣੇਦਾਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣੇਦਾਰ ਦੇ ਕੁੱਝ ਸੱਟਾਂ ਵੀ ਲੱਗੀਆਂ ਹਨ, ਜਿਸ ਕਾਰਨ ਉਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇਸ ਘਟਨਾ ਦੀ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਵੱਲੋਂ ਵੀਡੀਓ ਵੀ ਬਣਾ ਲਈ ਗਈ ਜੋ ਹੁਣ ਸ਼ੋਸਲ ਮੀਡੀਆ ’ਤੇ ਵਾਈਰਲ ਵੀ ਹੋ ਰਹੀ ਹੈ। ਘਟਨਾ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਕਥਿਤ ਦੋਸ਼ੀ ਵਿਰੁਧ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਏਐਸਆਈ ਸੁਰਿੰਦਰ ਕੁਮਾਰ ਸਿਵਲ ਹਸਪਤਾਲ ਵਿਚ ਬੀਤੀ ਰਾਤ ਡਿਊਟੀ ’ਤੇ ਤੈਨਾਤ ਸੀ।

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ EO ਦਾ ਪੁੱਤਰ ਵੀ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਥਾਣੇਦਾਰ ਸੁਰਿੰਦਰ ਕੁਮਾਰ ਨੇ ਦਸਿਆ ਕਿ ਹਸਪਤਾਲ ਵਿਚ ਦੇਰ ਰਾਤ ਕੁੱਝ ਨੌਜਵਾਨ ਨਸ਼ੇ ਦੀ ਹਾਲਾਤ ਵਿਚ ਘੁੰਮ ਰਹੇ ਸਨ ਜਦ ਉਸਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਲ ਪੈ ਗਏ। ਇਸ ਮੌੇਕੇ ਦੂਜੇ ਨੌਜਵਾਨ ਤਾਂ ਚਲੇ ਗਏ ਜਦਕਿ ਇੱਕ ਨੌਜਵਾਨ ਉਸਦੇ ਨਾਲ ਹੱਥੋਂਪਾਈ ਕਰਨ ਲੱਗਿਆ ਤੇ ਵਰਦੀ ਪਾੜ ਗਈ। ਪਠਾਨਕੋਟ ਦੇ ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਲਵਪ੍ਰੀਤ ਸਿੰਘ ਬਾਜਵਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਏਐਸਆਈ ਸੁਰਿੰਦਰ ਕੁਮਾਰ ਦੇ ਬਿਆਨਾਂ ਉਪਰ ਕਥਿਤ ਦੋਸ਼ੀ ਸੌਰਭ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦਸਿਆ ਕਿ ਸੌਰਭ ਦੇ ਬਾਪ ਦੀ ਸਿਵਲ ਹਸਪਤਾਲ ਵਿਚ ਚਾਹ ਦੀ ਦੁਕਾਨ ਹੈ ਤੇ ਇਹ ਵੀ ਉਥੇ ਨਾਲ ਹੁੰਦਾ ਹੈ।

 

LEAVE A REPLY

Please enter your comment!
Please enter your name here