WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਮਾਮਲੇ ‘ਤੇ ਹਰਿਆਣਾ ਸਰਕਾਰ ਨੂੰ ਲਾਈ ਸਵਾਲਾਂ ਦੀ ਝੜੀ

ਨਵੀਂ ਦਿੱਲੀ: ਸ਼ੰਭੂ ਬਾਰਡਰ ਮਾਮਲੇ ‘ਤੇ ਸੁਪਰੀਮ ਕੋਰਟ ਦੀ ਅਹਿਮ ਟਿਪਣੀ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਹੈ ਕਿ ਜੇਕਰ ਕਿਸਾਨ ਬਿਨਾਂ ਟਰੈਕਟਰਾਂ ਤੋਂ ਦਿੱਲੀ ਆਉਂਦੇ ਨੇ ਤਾਂ ਉਨ੍ਹਾਂ ਦਾ ਕੀ ਰੁੱਖ ਰਹੇਗਾ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਕੀ ਤੁਸੀ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਹਰਿਆਣਾ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਕਿਸਾਨ ਸੋਚਦੇ ਹਨ ਕਿ ਮੰਤਰੀ ਸਿਰਫ਼ ਸਰਕਾਰ ਦਾ ਪੱਖ ਰੱਖਣਗੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਗਿਆ ਕੀ ਮੰਤਰੀਆਂ ਦੀ ਥਾਂ ਕੋਈ ਅਜਿਹਾ ਵਿਅਕਤੀ ਕਿਸਾਨਾਂ ਨਾਲ ਗੱਲਬਾਤ ਲਈ ਜਾ ਸਕਦਾ ਹੈ ਜੋ ਦੋਹਾਂ ਧਿਰਾਂ ਨੂੰ ਸਮਝਦਾ ਹੋਵੇ ‘ਤੇ ਸਾਂਝਾਂ ਹੋਵੇ ਜੋ ਇਸ ਮੱਸਲੇ ਨੂੰ ਹੱਲ ਕਰ ਸਕੇ।

ਸਵਾਰੀਆਂ ਨਾਲ ਭਰਿਆ ਜਹਾਜ਼ ਹੋਇਆ ਕਰੈਸ਼

ਨੈਸ਼ਨਲ ਹਾਈਵੇਅ ਹੋਰ ਕਿਨ੍ਹੇ ਸਮੇਂ ਲਈ ਬੰਦ ਰੱਖਿਆ ਜਾਵੇਗਾ ਇਹ ਵੀ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਪੁੱਛਿਆ ਗਿਆ ਹੈ। ਹਰਿਆਣਾ ਸਰਕਾਰ ਦੇ ਵਕੀਲ (SG) ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਹੈ ਕਿ ਅਸੀ ਇਹ ਸੁਝਾਅ ਸਰਕਾਰ ਸਾਹਮਣੇ ਰਖਾਂਗੇ। ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਬਾਰਡਰ ਸੀਲ ਹੋਣ ਨਾਲ ਆਰਥਕ ਨੁਕਸਾਨ ਹੋ ਰਿਹਾ ਹੈ। ਫਿਲਹਾਲ ਲਈ ਸ਼ੰਭੂ ਬਾਰਡਰ ਅਗਲੇ ਸਮੇਂ ਤੱਕ ਬੰਦ ਹੀ ਰਹੇਗਾ।

Related posts

Ex DGP Sumedh Saini ਦੀਆਂ ਮੁਸ਼ਕਿਲਾਂ ਵਧੀਆਂ, Supreme Court ਨੇ FIR ਰੱਦ ਕਰਨ ਦੀ ਪਿਟੀਸ਼ਨ ਕੀਤੀ ਖ਼ਾਰਜ਼

punjabusernewssite

ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ

punjabusernewssite

ਮੋਦੀ ਸਰਕਾਰ ਨੇ ’ਵੀਰ ਬਾਲ ਦਿਵਸ’ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ ਵਿਆਪਕ ਪ੍ਰੋਗਰਾਮ ਉਲੀਕੇ

punjabusernewssite